ਵਿਨੇ ਹਾਂਡਾ, ਫ਼ਿਰੋਜ਼ਪੁਰ:
ਪੰਜਾਬ ਵਿਧਾਨ ਸਭਾ ਚੋਣਾਂ ਸਿਰ ‘ਤੇ ਹਨ। ਜਿਸ ਨੂੰ ਲੈਕੇ ਵੱਖੋ ਵੱਖ ਸਿਆਸੀ ਪਾਰਟੀਆਂ ਪੂਰੀ ਸਰਗਰਮੀ ਨਾਲ ਚੋਣ ਪ੍ਰਚਾਰ ਵਿੱਚ ਜੁਟੀਆਂ ਹੋਈਆਂ ਹਨ। ਦੂਜੇ ਪਾਸੇ ਫ਼ਿਰੋਜ਼ਪੁਰ ‘ਚ ਅਫ਼ਸਰਸ਼ਾਹੀ ਨੂੰ ਛੁੱਟੀਆਂ ਤੋਂ ਹੀ ਫ਼ੁਰਸਤ ਨਹੀਂ ਮਿਲ ਰਹੀ ਹੈ। ਆਮ ਜਨਤਾ ਦੀ ਸੇਵਾ ਲਈ ਹੀ ਇਨ੍ਹਾਂ ਅਫ਼ਸਰਾਂ ਨੂੰ ਚੁਣਿਆ ਜਾਂਦਾ ਹੈ, ਅਤੇ ਲੋਕਾਂ ਦੇ ਪੈਸੇ ਤੋਂ ਹੀ ਇਨ੍ਹਾਂ ਨੂੰ ਤਨਖ਼ਾਹਾਂ ਮਿਲਦੀਆਂ ਹਨ। ਫ਼ਿਰ ਵੀ ਇਹ ਅਫ਼ਸਰਸ਼ਾਹੀ ਅੱਜ ਕੱਲ ਲੋਕ ਸੇਵਾ ਛੱਡ ਕੇ ਛੁੱਟੀਆਂ ਦਾ ਆਨੰਦ ਮਾਨਣ ਵਿੱਚ ਮਸਤ ਹਨ।
ਇਹੀ ਨਹੀਂ ਪਿਛਲੇ ਕੁੱਝ ਦਿਨਾਂ ਤੋਂ ਪਟਵਾਰੀ ਨੂੰ ਰੰਗੇ ਹੱਥੀਂ ਰਿਸ਼ਵਤ ਲੈਂਦੇ ਗ੍ਰਿਫ਼ਤਾਰੀ ਕਰਨ ਦੇ ਮਾਮਲੇ ‘ਤੇ ਵੀ ਪੰਜਾਬ ‘ਚ ਕਾਫ਼ੀ ਥਾਵਾਂ ‘ਤੇ ਵੱਡੇ ਬਾਬੂਆਂ ਦੇ ਧਰਨੇ ਚੱਲ ਰਹੇ ਹਨ। ਉਨ੍ਹਾਂ ਦੀ ਮੰਗ ਹੈ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਫ਼ਸੇ ਪਟਵਾਰੀ ਵਿਰੁੱਧ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ।
ਉੱਧਰ ਇਨ੍ਹਾਂ ਬਾਬੂਆਂ ਦੇ ਧਰਨਿਆਂ ਨੇ ਆਮ ਜਨਤਾ ਦਾ ਜਿਉਣਾ ਮੁਸ਼ਕਿਲ ਕਰ ਦਿੱਤਾ ਹੈ। ਭਾਵੇਂ ਮੁਲਾਜ਼ਮਾਂ ਦੇ ਧਰਨੇ ਨਾਲ ਸਰਕਾਰ ਨੂੰ ਫਰਕ ਪਵੇ ਨਾ ਪਵੇ। ਪਰ ਆਮ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੇ ਮੰਗ ਕੀਤੀ ਕਿ ਜੇਕਰ ਸੇਵਾ ਕੇਂਦਰ ਬਣਾਏ ਹਨ ਤਾਂ ਉਨ੍ਹਾਂ ਨੂੰ ਸਹੀ ਕਾਗਜਾਂ ਪਰ ਨੈਤਿਕਤਾ ਦੇ ਆਧਾਰ `ਤੇ ਆਮ ਲੋਕਾਂ ਨੂੰ ਸਰਟੀਫਿਕੇਟ ਜਾਰੀ ਕਰਨੇ ਚਾਹੀਦੇ ਹਨ ਤਾਂ ਜੋ ਲੋਕ ਇਨ੍ਹਾਂ ਬਾਬੂਆਂ ਦੇ ਧਰਨਿਆਂ ਵਿਚ ਨਾ ਪਿਸਣ।
ਲੋਕਾਂ ਨੇ ਮੰਗ ਕੀਤੀ ਕਿ ਉਕਤ ਧਰਨਿਆਂ ਸਦਕਾ ਕਈ ਅਜਿਹੇ ਕਾਰਜ ਰੁਕੇ ਹੋਏ ਹਨ। ਜਿਸ ਨਾਲ ਉਨ੍ਹਾਂ ਦੀ ਜਿੰਦਗੀ ਦੇ ਅਹਿਮ ਪਲ ਬੇਕਾਰ ਜਾ ਰਹੇ ਹਨ। ਲੋਕਾਂ ਨੇ ਮੰਗ ਕੀਤੀ ਕਿ ਜੇਕਰ ਸਰਕਾਰ ਇਨ੍ਹਾਂ ਨੂੰ ਕੁਝ ਨਹੀਂ ਦੇ ਸਕਦੀ ਤਾਂ ਘੱਟੋ-ਘੱਟ ਆਮ ਲੋਕਾਂ ਦੇ ਹਿੱਤ ਵਿਚ ਨਿਰਣਾ ਲੈ ਕੇ ਅਜਿਹੇ ਬਾਬੂਆਂ ਦੀ ਜਗ੍ਹਾ ਕੋਈ ਹੋਰ ਮੁਲਾਜ਼ਮਾਂ ਨੂੰ ਤਾਇਨਾਤ ਕਰੇ ਅਤੇ ਤਲਖੀ ਖਾਦਿਆਂ ਵਿਅਕਤੀ ਨੇ ਕਿਹਾ ਕਿ ਇਹ ਰੋਹ ਕੈਸਾ ਰੋਹ ਹੋਇਆ ਕਿ ਅਖੇ ਸਾਨੂੰ ਰਿਸ਼ਵਤ ਲੈਂਦਿਆਂ ਨੂੰ ਵੀ ਸਰਕਾਰ ਨਾ ਰੋਕੇ।
ਕੁਝ ਅਜਿਹੀ ਪੁਸ਼ਟੀ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਤੋਂ ਉਦੋਂ ਹੁੰਦੀ ਦਿਖਾਈ ਦਿੱਤੇ। ਜਦੋਂ ਤਿੰਨ ਦਿਨਾਂ ਤੋਂ ਦਫਤਰ ਵਿਚ ਨਾ ਮਿਲਣ ਦੀ ਸੂਰਤ ਫੋਨ ਕਰਨ ਦੇ ਬਾਵਜੂਦ ਡੀ.ਸੀ ਸਾਹਿਬ ਨੇ ਫੋਨ ਨਾ ਚੁੱਕਿਆ। ਭਾਵੇਂ ਮੁਲਾਜ਼ਮਾਂ ਦੇ ਧਰਨਿਆਂ `ਤੇ ਰਹਿਣ ਕਰਕੇ ਸਰਕਾਰ ਅਤੇ ਆਮ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਉੱਚ ਅਧਿਕਾਰੀ ਵੀ ਸੀਟ ਪਰ ਹਾਜ਼ਰ ਨਾ ਰਹਿ ਕੇ ਅਤੇ ਆਮ ਲੋਕਾਂ, ਖਾਸ ਲੋਕਾਂ ਦੇ ਫੋਨ ਨਾ ਸੁਣ ਕੇ ਸਰਕਾਰ ਦੀ ਬਦਖੋਹੀ ਕਰਨ ਵਿਚ ਬਣਦਾ ਯੋਗਦਾਨ ਪਾ ਰਹੇ ਹਨ।ਧਰਨੇ ਪਰ ਗਏ ਬਾਬੂਆਂ ਦਾ ਵਿਰੋਧ ਕਰਦਿਆਂ ਲੋਕਾਂ ਨੇ ਕਿਹਾ ਕਿ ਅਖੀਰ ਕਦੋਂ ਪੰਜਾਬ ਦੇ ਹਾਲਾਤ ਸੁਧਰਣਗੇ ਅਤੇ ਕਦੋਂ ਲੋਕਾਂ ਦੇ ਸਰਕਾਰੀ ਦਫਤਰਾਂ ਵਿਚੋਂ ਕੰਮ ਹੋਣਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Assembly Elections 2022, Employees, Ferozepur, Protest, Punjab, Strike