ਵਿਨੇ ਹਾਂਡਾ, ਫਿ਼ਰੋਜ਼ਪੁਰ
ਦੁਨੀਆ ਨੂੰ ਆਪਣੇ ਘਰਾਂ ਵਿੱਚ ਸੀਮਤ ਕਰਨ ਵਾਲੀ ਕੋਰੋਨਾ ਮਹਾਂਮਾਰੀ ਤੋਂ ਨਿਜ਼ਾਤ ਮਿਲਦਿਆਂ ਹੀ ਜਨਮ ਅਸ਼਼ਟਮੀ ਦੇ ਸ਼਼ੁਭ ਮੌਕੇ ਖੱਤਰੀ ਵੈਲਫੇਅਰ ਸਭਾ ਫਿਰੋਜ਼ਪੁਰ ਵੱਲੋਂ ਬੱਚਿਆਂ ਅੰਦਰ ਧਾਰਮਿਕਤਾ ਪਰਵਿਰਤੀ ਪੈਦਾ ਕਰਨ ਦੇ ਮਨੋਰਥ ਨਾਲ ਸਮਾਗਮ ਕਰਵਾਇਆ। ਸ੍ਰੀ ਸ਼ੀਤਲਾ ਮਾਤਾ ਮੰਦਿਰ ਫਿ਼ਰੋਜ਼ਪੁਰ ਛਾਉਣੀ ਵਿੱਚ ਹੋਏ ਬੱੱਚਿਆਂ ਦੇ ਫੈਂਸੀ ਡਰੈਸ ਮੁਕਾਬਲੇ ਇਸ ਕਰਕੇ ਵੀ ਆਪਣੇ ਆਪ ਵਿਚ ਵਿਲੱਖਣ ਸਨ, ਕਿਉਂਕਿ ਇਹ ਫੈਂਸੀ ਡਰੈਸ ਮੁਕਾਬਲਾ ਧਾਰਮਿਕਤਾ ਨਾਲ ਜੁੜਿਆ ਹੋਇਆ ਸੀ, ਜਿਸ ਵਿੱਚ ਬੱਚੇ ਧਾਰਮਿਕ ਰੂਪ ਵਿੱਚ ਸਜ ਕੇ ਆਪਣੇ ਅੰਦਰਲੀ ਪ੍ਰਤਿਭਾ ਦਾ ਪ੍ਰਗਟਾਵਾ ਕਰ ਰਹੇ ਸਨ।
ਮੰਦਿਰ ਕੰਪਲੈਕਸ ਵਿੱਚ ਬੱਚਿਆਂ ਦੀ ਹੌਂਸਲਾ ਅਫਜਾਈ ਅਤੇ ਬੱਚਿਆਂ ਨੂੰ ਧਰਮ ਨਾਲ ਜੋੜਣ ਦੇ ਮਨੋਰਥ ਨਾਲ ਕਰਵਾਏ ਇਸ ਸਮਾਗਮ ਦੌੌਰਾਨ ਸੱਜੀ ਸਟੇਜ 'ਤੇ ਜਿਥੇ ਬੱਚੇ ਹਿੰਦੂ ਦੇਵੀ, ਦੇਵਤਿਆਂ ਦੇ ਰੂਪ ਵਿੱਚ ਸੱਜ ਪੂਰੇ ਮਾਹੌਲ ਨੂੰ ਖੁਸ਼ਨੁਮਾ ਬਣਾ ਰਹੇ ਸਨ, ਉਥੇ ਸਟੇਜ 'ਤੇ ਕਿਸੇ ਗੀਤ ਦੀ ਬਜਾਏ ਧਾਰਮਿਕ ਪੰਗਤੀਆਂ ਤੇ ਨ੍ਰਿਤ ਪੇਸ਼਼ ਕਰਕੇ ਹਾਜ਼ਰੀਨ ਦਾ ਮਨ ਮੋਹ ਰਹੇ ਸਨ।
ਖੱਤਰੀ ਵੈਲਫ਼ੇਅਰ ਸਭਾ ਵੱਲੋਂ ਕਰਵਾਏ ਸਮਾਗਮ ਦੀ ਅਗਵਾਈ ਕਰਦਿਆਂ ਅਸ਼਼ੋਕ ਬਹਿਲ ਅਤੇ ਪ੍ਰਧਾਨ ਪਵਨ ਭੰਡਾਰੀ ਨੇ ਸਮਾਗਮ ਦਾ ਆਗਾਜ਼ ਕਰਦਿਆਂ ਜਿਥੇ ਆਏ ਸਮੂਹ ਹਾਜ਼ਰੀਨ ਦਾ ਸਵਾਗਤ ਕੀਤਾ, ਉਥੇ ਲੋਕਾਂ ਨੂੰ ਆਪਸੀ ਪ੍ਰੇਮ-ਭਾਵਨਾ ਨੂੰ ਉਜਾਗਰ ਕਰਨ ਦੀ ਅਪੀਲ ਕੀਤੀ। ਇਸ ਸਮਾਗਮ ਦੇ ਆਗਾਜ਼ ਵਿੱਚ ਅੰਧ ਵਿਦਿਆਲਿਆ ਤੋਂ ਆਈ ਟੀਮ ਨੇ ਦੇਸ਼਼ ਭਗਤੀ ਦੀਆਂ ਪੰਗਤੀਆਂ ਨਾਲ ਸੰਗਤਾਂ ਵਿੱਚ ਨਿਵੇਕਲਾ ਸੰਦੇਸ਼ ਦਿੱਤਾ। ਇਸ ਸਮਾਗਮ ਵਿੱਚ ਅਨੁਰਿਧ ਗੁਪਤਾ ਡਾਇਰੈਕਟਰ ਡੀ.ਸੀ.ਐਮ ਗਰੁੱਪ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ, ਜਦੋਂ ਕਿ ਇਸ ਸਮਾਗਮ ਵਿੱਚ ਹੋਰ ਵੀ ਬਹੁਤ ਸਤਿਕਾਰਤ ਸਖਸ਼ੀਅਤਾਂ ਨੇ ਹਾਜ਼ਰੀ ਭਰਕੇ ਬੱਚਿਆਂ ਦੀ ਧਾਰਮਿਕਤਾ ਸੋਚ ਦੀ ਜੰਮ ਕੇ ਪ੍ਰਸੰਸਾ ਕੀਤੀ।
ਘੰਟਿਆਂਬੰਧੀ ਹੋਏ ਬੱਚਿਆਂ ਦੇ ਮੁਕਾਬਲਿਆਂ ਉਪਰੰੰਤ ਸਟੇਜ ਸੰਭਾਲਦਿਆਂ ਅਸ਼ੋਕ ਬਹਿਲ ਅਤੇ ਪਵਨ ਭੰਡਾਰੀ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਇਹ ਸਮਾਗਮ ਕਰਵਾਉਣ ਦਾ ਮੁੱੱਖ ਮਨੋਰਥ ਬੱਚਿਆਂ ਨੂੰ ਸਟੇਜ ਪਰ ਲਿਆਉਣਾ ਸੀ ਤਾਂ ਜੋ ਬੱਚਿਆਂ ਅੰਦਰਲੀ ਪ੍ਰਤਿਭਾ ਨੂੰ ਉਜਾਗਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਹ ਸਮਾਗਮ ਕਰਵਾਉਣ ਸਮੇਂ ਪਹਿਲੇ ਦਿਨ ਤੋਂ ਸਾਡੀ ਇਹ ਸੋਚ ਸੀ ਕਿ ਇਸ ਸਮਾਗਮ ਵਿੱਚ ਵਿਲੱਖਣ ਬਣਾਉਣ ਦੇ ਨਾਲ-ਨਾਲ ਸੱਭਿਆਚਾਰਕ ਬਣਾਉਣਾ ਹੈ, ਜਿਸ ਕਰਕੇ ਇਸ ਨੂੰ ਧਾਰਮਿਕਤਾ ਦੇ ਨਾਲ ਜੋੜਿਆ ਗਿਆ, ਜਿਸ ਦੇ ਚਲਦਿਆਂ ਅੱਜ ਬੱਚੇ ਊਟ-ਪਟਾਂਗ ਕਪੜਿਆਂ ਦੀ ਬਜਾਏ ਹਿੰੰਦੂ ਦੇਵੀ-ਦੇਵਤਿਆਂ ਦੇ ਰੂਪ ਵਿੱਚ ਸਜ ਕੇ ਪੂਰੇ ਪੰਡਾਲ ਨੂੰ ਮਨਮੋਹਕ ਬਣਾ ਰਹੇ ਸਨ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: COVID-19, Ferozpur, Festival, Janmashtami