ਕਤਲੋ ਗਾਰਦ, ਲੁੱਟ ਖਸੁੱਟ ਦੀਆਂ ਵਾਪਰ ਰਹੀਆਂ ਘਟਨਾਵਾਂ ਕਾਰਨ ਪੁਲਿਸ ਦੀ ਕਿਰਕਰੀ ਹੋ ਰਹੀ ਹੈ। ਪੁਲਿਸ ਨੇ ਸਖਤੀ ਕਰਦਿਆਂ ਏ.ਟੀ.ਐਮ ਵਿਚ ਸੰਨ ਲਗਾਉਣ ਵਾਲੇ ਮੁਲਜ਼ਮ ਦੀ 9 ਦਿਨਾਂ ਵਿਚ ਪਹਿਚਾਣ ਕੀਤੀ । ਜੀ ਹਾਂ, ਪੁਲਿਸ ਨੇ ਸਖਤੀ ਕਰਦਿਆਂ ਜਿਥੇ ਪੰਜਾਬ ਐਂਡ ਸਿੰਧ ਬੈਂਕ ਵਿਚ ਸੰਨ ਲਗਾ ਕੇ 4,84,000 ਰੁਪਏ ਦੀ ਲੁੱਟ ਕਰਨ ਵਾਲੇ ਮੁਲਜ਼ਮ ਨੂੰ ਕਾਬੂ ਕੀਤਾ। ਉਥੇ ਇਸ ਲੁੱਟ ਲਈ ਵਰਤੀ ਗਈ ਅਲਟੋ ਕਾਰ ਨੰਬਰ ਪੀ.ਬੀ05 ਏ.ਕੇ 1279 ਸਮੇਤ ਔਜਾਰ ਆਕਸੀਜਨਨ ਸਿਲੰਡਰ, ਐਲ.ਪੀ.ਜੀ ਸਿਲੰਗਰ, ਪਾਈਪਾਂ, ਕਟਰ ਆਦਿ ਬਰਾਮਦ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
ਪੁਲਿਸ ਮੁਤਾਬਿਕ ਬੈਂਕ ਦੇ ਏ.ਟੀ.ਐਮ ਵਿਚ ਸੰਨ ਲਗਾ ਕੇ ਲੱਖਾਂ ਦੀ ਲੁੱਟ ਕਰਨ ਵਾਲਾ ਕੋਈ ਹੋਰ ਨਾ ਹੋ ਕੇ ਦੇਸ਼ ਦਾ ਰਖਿਅਕ ਸੀ, ਜਿਸ ਨੇ ਸ਼ੇਅਰ ਬਜ਼ਾਰ ਵਿਚ ਪੈਸੇ ਲਗਾ ਕੇ ਪਏ ਘਾਟੇ ਨੂੰ ਦੂਰ ਕਰਨ ਲਈ ਅਜਿਹਾ ਘਿਨਾਉਣਾ ਕਾਰਾ ਕੀਤਾ ਸੀ।ਦੇਸ਼ ਦੇ ਰੱਖਿਅਕ ਨੂੰ ਕਾਬੂ ਕਰਨ ਦੀ ਪੁਲਿਸ ਕਰਦਿਆਂ ਪੁਲਿਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਦੌਰਾਨ ਗਸ਼ਤ ਪੁਲਿਸ ਨੇ ਸੌਕੜ ਨਹਿਰ ਫਿਰੋਜ਼ਪੁਰ ਸ਼ਹਿਰ ਨੇੜੀਓ ਉਕਤ ਮੁਲਜ਼ਮ ਨੂੰ ਕਾਬੂ ਕੀਤਾ ਹੈ, ਜਿਸ ਨੇ ਆਪਣਾ ਜ਼ੁਰਮ ਕਬੂਲਿਆ ਹੈ।
ਪੁਲਿਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ ਅਤੇ ਦੇਸ਼ ਵਿਰੋਧੀ ਅਨਸਰਾਂ ਨੂੰ ਜਲਦ ਕਾਬੂ ਕਰਕੇ ਸਿਲਾਖਾਂ ਪਿਛੇ ਡੱਕਿਆ ਜਾਵੇਗਾ। ਪੁਲਿਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਕਾਬੂ ਕੀਤੇ ਮੁਲਜ਼ਮ ਦੀ ਪਹਿਚਾਣ ਚਰਨਜੀਤ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਬਸਤੀ ਬੇਲਾਂ ਸਿੰਘ ਥਾਣਾ ਮੱਲਾਂਵਾਲਾ ਜ਼ਿਲ੍ਹਾ ਫਿਰੋਜ਼ਪੁਰ ਵਜੋਂ ਹੋਈ ਹੈ, ਜੋ ਕਿ ਆਰਮੀ ਵਿਚ ਪੱਛਮੀ ਬੰਗਾਲ ਵਿਚ ਤਾਇਨਾਤ ਸੀ। ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਅਦਾਲਤ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਤਾਂ ਜੋ ਹੋਰ ਸੁਰਾਗ ਲੱਗ ਸਕਣ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।