ਵਿਨੇ ਹਾਂਡਾ
ਫ਼ਿਰੋਜ਼ਪੁਰ: ਰੋਂਗ ਪਾਰਕਿੰਗ ਸਦਕਾ ਟਰੈਫਿਕ ਵਿਚ ਆਉਂਦੇ ਅੜਿਕੇ ਨੂੰ ਦੂਰ ਕਰਦਿਆਂ ਪੁਲਿਸ ਪ੍ਰਸ਼ਾਸਨ ਨੇ ਕੀਤੀ ਕਾਰਵਾਈ। ਬੇਸ਼ੱਕ ਕਾਰਵਾਈ ਕਰਦਿਆਂ ਪੁਲਿਸ ਪ੍ਰਸ਼ਾਸਨ ਵੱਲੋਂ ਮਾਮੂਲੀ ਚਲਾਨ ਕਰਦਿਆਂ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਅਤੇ ਸਪੱਸ਼ਟ ਕੀਤਾ ਕਿ ਜੇਕਰ ਹੁਣ ਵੀ ਲੋਕ ਨਾ ਹਟੇ ਤਾਂ ਫਿਰ ਗੱਡੀਆਂ ਬੌਂਡ ਕੀਤੀਆਂ ਜਾਣਗੀਆਂ। ਕਾਰਵਾਈ ਕਰਦਿਆਂ ਪੁਲਿਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਸ਼ਹੀਦ ਊਧਮ ਸਿੰਘ ਚੌਂਕ ਲਾਗੇ ਬੈਂਕਾਂ ਕੋਲ ਲੋਕ ਸੜਕ ਵਿਚ ਹੀ ਗੱਡੀਆਂ ਪਾਰਕ ਕਰ ਜਾਂਦੇ ਸਨ।
ਜਿਸ ਕਰਕੇ ਟਰੈਫਿਕ ਵਿਚ ਵਿਘਨ ਪੈਂਦਾ ਸੀ ਅਤੇ ਅੱਜ ਸੀਨੀਅਰ ਕਪਤਾਨ ਪੁਲਿਸ ਫਿਰੋਜ਼ਪੁਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਇਨ੍ਹਾਂ ਗੱਡੀਆਂ ਦੇ ਚਲਾਨ ਕੀਤੇ ਗਏ ਹਨ ਅਤੇ ਲੋਕਾਂ ਨੂੰ ਸਖਤ ਚੇਤਾਵਨੀ ਵੀ ਦਿੱਤੀ ਗਈ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਚੈਕਿੰਗ ਦੌਰਾਨ 18 ਤੋਂ 20 ਗੱਡੀਆਂ ਵਿਚ ਲੱਗੀਆਂ ਕਾਲੇ ਰੰਗ ਦੀਆਂ ਜਾਲੀਆਂ ਲਾਹੁਣ ਦੇ ਨਾਲ-ਨਾਲ 3-4 ਦੇ ਚਲਾਨ ਵੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸੜਕ ਵਿਚਕਾਰ ਪਾਰਕਿੰਗ ਕਰਦੇ ਲੋਕਾਂ ਨੂੰ ਸਖਤ ਚੇਤਾਵਨੀ ਦਿੰਦਿਆਂ ਸਪੱਸ਼ਟ ਕੀਤਾ ਗਿਆ ਹੈ ਕਿ ਥਾਣਾ ਸਿਟੀ ਦੇ ਸਾਹਮਣੇ ਪਾਰਕਿੰਗ ਲਈ ਜਗ੍ਹਾ ਹੈ। ਲੋਕ ਉਥੇ ਆਪਣੀਆਂ ਗੱਡੀਆਂ ਪਾਰਕ ਕਰਨ ਅਤੇ ਜੇਕਰ ਭਵਿੱਖ ਵਿਚ ਦੁਬਾਰਾ ਅਜਿਹੀ ਗਲਤੀ ਕਰਨਗੇ ਤਾਂ ਗੱਡੀਆਂ ਬੰਦ ਕੀਤੀਆਂ ਜਾਣਗੀਆਂ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।