ਕਰੋਨਾ ਦੀਆਂ ਹਦਾਇਤਾਂ ਨੂੰ ਛਿੱਕੇ ਟੰਗ ਚੋਣ ਕਮਿਸ਼ਨ ਨੂੰ ਠੇਗਾ ਦਿਖਾ ਰਹੇ ਨੇ ਸਿਆਸਤਦਾਨ। ਫਿਰੋਜ਼ਪੁਰ ਵਿਚ ਚੋਣ ਪ੍ਰਚਾਰ ਕਰਦਿਆਂ ਜਿਥੇ ਸਿਆਸੀ ਨੇਤਾਵਾਂ ਵੱਲੋਂ ਵੱਡੇ ਇਕੱਠ ਕੀਤੇ ਜਾ ਰਹੇ ਹਨ। ਉਥੇ ਮਾਸਕ ਪਹਿਨਣ ਤੋਂ ਦੂਰੀ ਬਣਾਈ ਹੋਈ ਹੈ। ਜਿਸ ਨਾਲ ਕਦੇ ਵੀ ਮਹਾਂਮਾਰੀ ਫੈਲਣ ਦਾ ਡਰ ਬਣਿਆ ਹੋਇਆ ਹੈ। ਸਾਡੀ ਟੀਮ ਨੇ ਦੇਖਿਆ ਕਿ ਇਕ ਸਿਆਸੀ ਨੇਤਾ ਦੀ ਰੈਲੀ ਵਿਚ ਉਮੜੇ ਇਕੱਠ ਵਿਚ ਜਿਥੇ ਲੋਕਾਂ ਨੇ ਮਾਸਕ ਵਗੈਰਾ ਪਹਿਨਣਾ ਜ਼ਰੂਰੀ ਨਹੀਂ ਸਮਝਿਆ।
ਉਥੇ ਲੋਕਾਂ ਨੂੰ ਸੰਬੋਧਨ ਕਰ ਰਹੇ ਸਿਆਸੀ ਨੇਤਾ ਨੇ ਵੀ ਲੋਕਾਂ ਨੂੰ ਮਾਸਕ ਪਹਿਨਣ ਬਾਰੇ ਕੋਈ ਸਲਾਹ ਨਹੀਂ ਦਿੱਤੀ। ਇਥੋਂ ਤੱਕ ਕਿ ਰੈਲੀ ਵਾਲੀ ਜਗ੍ਹਾ `ਤੇ ਸੈਨੇਟਾਈਜ਼ਰ ਆਦਿ ਵੀ ਗਾਇਬ ਸੀ। ਜਿਸ ਤੋਂ ਇਹ ਪ੍ਰਤੀਤ ਹੁੰਦਾ ਸੀ ਕਰੋਨਾ ਸਿਰਫ ਸਕੂਲਾਂ ਤੱਕ ਹੀ ਸੀਮਤ ਹੈ। ਇਸ ਨੂੰ ਨੇਤਾਵਾਂ ਦੀ ਰੈਲੀ ਵਿਚ ਜਾਣ ਤੋਂ ਮਨਾਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।