Home /News /punjab /

ਕ੍ਰਿਸ਼ਨ ਅਸ਼ਟਮੀ ਨੂੰੰ ਲੈ ਕੇ ਦੁਲਹਨ ਵਾਂਗ ਸਜੇ ਮੰਦਿਰ, ਬੱਚੇ ਕ੍ਰਿਸ਼ਨ ਅਤੇ ਰਾਧਾ ਦੀਆਂ ਪੁਸ਼ਾਕਾਂ 'ਚ ਰੁਸ਼ਨਾਏ

ਕ੍ਰਿਸ਼ਨ ਅਸ਼ਟਮੀ ਨੂੰੰ ਲੈ ਕੇ ਦੁਲਹਨ ਵਾਂਗ ਸਜੇ ਮੰਦਿਰ, ਬੱਚੇ ਕ੍ਰਿਸ਼ਨ ਅਤੇ ਰਾਧਾ ਦੀਆਂ ਪੁਸ਼ਾਕਾਂ 'ਚ ਰੁਸ਼ਨਾਏ

ਫਿਰੋਜ਼ਪੁਰ: ਕ੍ਰਿਸ਼ਨ ਅਸ਼ਟਮੀ ਨੂੰੰ ਲੈ ਕੇ ਦੁਲਹਨ ਵਾਂਗ ਸਜੇ ਮੰਦਿਰ, ਬੱਚੇ ਕ੍ਰਿਸ਼ਨ ਅਤੇ ਰਾਧਾ ਦੀਆਂ ਪੁਸ਼ਾਕਾਂ 'ਚ ਰੁਸ਼ਨਾਏ

ਫਿਰੋਜ਼ਪੁਰ: ਕ੍ਰਿਸ਼ਨ ਅਸ਼ਟਮੀ ਨੂੰੰ ਲੈ ਕੇ ਦੁਲਹਨ ਵਾਂਗ ਸਜੇ ਮੰਦਿਰ, ਬੱਚੇ ਕ੍ਰਿਸ਼ਨ ਅਤੇ ਰਾਧਾ ਦੀਆਂ ਪੁਸ਼ਾਕਾਂ 'ਚ ਰੁਸ਼ਨਾਏ

ਕ੍ਰਿਸ਼ਨ ਅਸ਼ਟਮੀ ਨੂੰੰ ਲੈ ਕੇ ਫਿਰੋਜ਼ਪੁਰ ਦੇ ਦੁਕਾਨਦਾਰ ਵੀ ਕਾਫੀ ਖੁਸ਼ੀ ਮਾਹੌਲ ਵਿੱਚ ਦਿਖਾਈ ਦਿੱਤੇ, ਜਿਨ੍ਹਾਂ ਕਿਹਾ ਕਿ ਕੋਰੋਨਾ ਤੋਂ ਬਾਅਦ ਪਹਿਲੀ ਵਾਰ ਇਸ ਤਰ੍ਹਾਂ ਗ੍ਰਾਹਕ ਬਜ਼ਾਰ ਵਿਚ ਆਇਆ ਹੈ।

 • Share this:

  ਵਿਨੇ ਹਾਂਡਾ, ਫਿਰੋਜ਼ਪੁਰ


  ਕ੍ਰਿਸ਼ਨ ਅਸ਼ਟਮੀ ਦੇ ਚਲਦਿਆਂ ਜਿਥੇ ਮੰਦਿਰਾਂ ਵਿਚ ਪੂਰੇ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਉਥੇ ਮਾਪੇ ਵੀ ਆਪਣੇ ਬੱਚਿਆਂ ਨੂੰ ਸੱਭਿਅਕ ਪੋਸ਼ਾਕਾਂ ਪੁਆ ਕੇ ਰਾਧਾ ਜਾਂ ਕ੍ਰਿਸ਼ਨ ਬਣਾਉਣ ਨੂੂੰੰ ਉਤਾਵਲੇ ਦਿਖਾਈ ਦੇ ਰਹੇ ਹਨ। ਜੀ ਹਾਂ, ਫਿਰੋਜ਼ਪੁਰ ਦੇ ਬਜ਼ਾਰਾਂ ਵਿਚ ਦੁਕਾਨਾਂ ਤੋਂ ਰਾਧਾ, ਕ੍ਰਿਸ਼ਨ ਅਤੇ ਹੋਰ ਦੇਵੀ-ਦੇਵਤਿਆਂ ਦੀਆਂ ਪੋਸ਼ਕਾਂ ਖਰੀਦ ਰਹੇ ਲੋਕ ਆਪਣੇ ਬੱਚਿਆਂ ਨੂੰ ਇਨ੍ਹਾਂ ਰੂਪਾਂ ਵਿਚ ਦੇਖਣ ਨੂੰ ਉਤਾਵਲੇ ਦਿਖਾਈ ਦਿੱਤੇ।

  ਉਧਰ, ਮੰਦਿਰਾਂ ਦੀ ਸਾਜੋ ਸਜਾਵਟ ਕਰ ਰਹੇ ਪੁਜਾਰੀਆਂ ਤੇ ਪ੍ਰਬੰਧਕ ਕਮੇਟੀਆਂ ਨੇ ਦੱਸਿਆ ਕਿ ਕ੍ਰਿਸ਼ਨ ਅਸ਼ਟਮੀ ਵੀ ਤਿਉਹਾਰ ਦੀ ਤਰ੍ਹਾਂ ਹੀ ਮਨਾਈ ਜਾਂਦੀ ਹੈ, ਜਿਸ ਨੂੰ ਲੈ ਕੇ ਲੋਕਾਂ ਦੇ ਮਨਾਂ ਵਿੱਚ ਕਾਫੀ ਖੁਸ਼ੀ ਪਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਦਿਹਾੜੇ ਤੇ ਦੇਵੀ-ਦੇਵਤਿਆਂ ਦੀ ਜੀਵਨੀ ਨੂੰੰ ਪ੍ਰਗਟਾਉਂਦੀਆਂ ਕਲਾ-ਕ੍ਰਿਤੀਆਂ ਕਰਵਾਈਆਂ ਜਾਂਦੀਆਂ ਹਨ ਤਾਂ ਜੋ ਲੋਕ ਆਪਣੇ ਇਤਿਹਾਸ ਨਾਲ ਜੁੜੇ ਰਹਿਣ।

  ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਤਿਉਹਾਰ ਨੂੰੰ ਮਨਾਉਂਦੇ ਹੋਏ ਕੋਰੋਨਾ ਕਾਲ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਰੀਆਂ ਸਾਵਧਾਨੀਆਂ ਵਰਤੀਆਂ ਜਾਣਗੀਆਂ। ਕ੍ਰਿਸ਼ਨ ਅਸ਼ਟਮੀ ਨੂੰੰ ਲੈ ਕੇ ਦੁਕਾਨਦਾਰ ਵੀ ਕਾਫੀ ਖੁਸ਼ੀ ਮਾਹੌਲ ਵਿੱਚ ਦਿਖਾਈ ਦਿੱਤੇ, ਜਿਨ੍ਹਾਂ ਕਿਹਾ ਕਿ ਕੋਰੋਨਾ ਤੋਂ ਬਾਅਦ ਪਹਿਲੀ ਵਾਰ ਇਸ ਤਰ੍ਹਾਂ ਗ੍ਰਾਹਕ ਬਜ਼ਾਰ ਵਿਚ ਆਇਆ ਹੈ।
  Published by:Krishan Sharma
  First published:

  Tags: COVID-19, Ferozpur, Janmashtami

  ਅਗਲੀ ਖਬਰ