Home /punjab /

ਫਿਰੋਜ਼ਪੁਰ ਤੋਂ ਮੁੰਬਈ ਪੰਜਾਬ ਮੇਲ ਦੀ ਉਮਰ ਹੋਈ 110 ਸਾਲ, ਕਈ ਲੋਕਾਂ ਨੂੰ ਮਿਲ ਰਿਹਾ ਲਾਭ  

ਫਿਰੋਜ਼ਪੁਰ ਤੋਂ ਮੁੰਬਈ ਪੰਜਾਬ ਮੇਲ ਦੀ ਉਮਰ ਹੋਈ 110 ਸਾਲ, ਕਈ ਲੋਕਾਂ ਨੂੰ ਮਿਲ ਰਿਹਾ ਲਾਭ  

ਅੰਗਰੇਜ਼ ਰਾਜ ਵੇਲੇ ਸ਼ੁਰੂ ਹੋਈ ਸੀ ਪੰਜਾਬ ਮੇਲ

ਅੰਗਰੇਜ਼ ਰਾਜ ਵੇਲੇ ਸ਼ੁਰੂ ਹੋਈ ਸੀ ਪੰਜਾਬ ਮੇਲ

ਫਿਰੋਜ਼ਪੁਰ : ਪੰਜਾਬ ਤੋਂ ਸ਼ੁਰੂ ਹੋ ਕੇ ਮੁੰਬਈ ਤੱਕ ਕਈ ਸਟੇਟਾਂ ਦੇ ਲੋਕਾਂ ਨੂੰ ਰੇਲ ਦੇ ਸਫਰ ਦਾ ਲਾਭ ਦਿੰਦੀ ਆ ਰਹੀ ਪੰਜਾਬ ਮੇਲ ਨੂੰ ਅੱਜ 110 ਸਾਲ ਹੋ ਚੁੱਕੇ ਹਨ। ਭਾਰਤੀ ਰੇਲਵੇ ਦੀਆਂ ਸਭ ਤੋਂ ਪੁਰਾਣੀਆਂ ਲੰਬੀ ਦੂਰੀ ਦੀਆਂ ਰੇਲਗੱਡੀਆਂ ਵਿਚੋਂ ਇਕ ਪੰਜਾਬ ਮੇਲ ਹੈ। ਜ਼ੋ ਅੰਗਰੇਜ਼ਾਂ ਦੁਆਰਾ ਸਾਲ 1912 ਵਿਚ ਸ਼ੁਰੂ ਕੀਤੀ ਗਈ ਸੀ ਨੂੰ ਬੈਲਾਰਡ ਪੀਅਰ ਤੋਂ ਚਲਾਇਆ ਗਿਆ ਸੀ। ਗੱਲਬਾਤ ਕਰਦਿਆਂ ਮਾਹਿਰਾਂ ਨੇ ਸਪੱਸ਼ਟ ਕੀਤਾ ਕਿ ਸਾਲ 1912 ਦੌਰਾਨ ਸ਼ੁਰੂ ਕੀਤੀ ਗਈ ਪੰਜਾਬ ਮੇਲ ਨੂੰ ਅੰਗਰੇਜਾਂ ਨੇ ਪਾਕਿਸਤਾਨ ਵਿਚ ਮੁੰਬਈ ਤੋਂ ਪੇਸ਼ਾਵਰ ਵਿਚ ਸ਼ੁਰੂ ਕੀਤੀ ਸੀ।

ਹੋਰ ਪੜ੍ਹੋ ...
  • Share this:

ਵਿਨੇ ਹਾਂਡਾ

ਦੇਸ਼ ਦੀ ਵੰਡ ਸਮੇਂ ਇਹ ਰੇਲ ਗੱਡੀ ਅੰਮ੍ਰਿਤਸਰ ਤੋਂ ਲਾਹੌਰ ਵਿਚਕਾਰ ਚਲਾਈ ਗਈ ਅਤੇ ਉਸ ਵਕਤ ਲੋਕ ਪੰਜਾਬ ਮੇਲ ਸਹਾਰੇ ਇਸ ਰੂਟ `ਤੇ ਸਫਰ ਕਰਦੇ ਰਹੇ ਹਨ।ਪੰਜਾਬ ਮੇਲ ਦੇ ਪੁਰਾਤਣ ਸਮੇਂ ਤੋਂ ਲੋਕ ਸੇਵਾ ਵਿਚ ਚੱਲਣ ਦੀ ਗੱਲ ਕਰਦਿਆਂ ਰੇਲਵੇ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ 1 ਜੂਨ 1912 ਨੂੰ ਸ਼ੁਰੂ ਹੋਈ ਇਹ ਰੇਲ ਹੁਣ ਤੱਕ 52 ਵਿਚਕਾਰਲੇ ਸਟਾਪਾਂ ਤੋਂ ਹੁੰਦੀ ਹੋਈ 34 ਘੰਟੇ 15 ਮਿੰਟਾਂ ਵਿਚ 1930 ਕਿਲੋਮੀਟਰ ਦਾ ਸਫਰ ਤੈਅ ਕਰਕੇ ਫਿਰੋਜ਼ਪੁਰ ਕੈਂਟ ਵਿਖੇ ਸਮਾਪਤ ਹੁੰਦੀ ਹੈ।

ਉਨ੍ਹਾਂ ਦੱਸਿਆ ਕਿ ਪੰਜਾਬ ਸਮੇਤ ਹੋਰਨਾਂ ਸੂਬਿਆਂ ਦੇ ਲੋਕ ਇਸ 24 ਡੱਬਿਆਂ ਵਾਲੀ ਰੇਲ ਵਿਚ 1728 ਦੇ ਕਰੀਬ ਯਾਤਰੀ ਇਕ ਸਮੇਂ ਸਫਰ ਕਰ ਸਕਦੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਅੰਗਰੇਜ਼ ਰਾਜ ਵੇਲੇ ਸ਼ੁਰੂ ਹੋਈ ਉਕਤ ਪੰਜਾਬ ਮੇਲ ਦੀ ਮੰਜ਼ਿਲ ਆਜ਼ਾਦੀ ਬਾਅਦ ਫਿਰੋਜ਼ਪੁਰ ਰੱਖੀ ਗਈ ਸੀ। ਜ਼ੋ 110 ਸਾਲਾਂ ਤੋਂ ਲੋਕ ਸੇਵਾ ਨੂੰ ਸਮਰਪਿਤ ਹੈ।ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਮਾਰਚ 2020 ਦੌਰਾਨ ਦੁਨਿਆਂ ਭਰ ਵਿਚ ਫੈਲੇ ਕਰੋਨਾ ਕਾਲ ਦੌਰਾਨ ਬੇਸ਼ੱਕ ਇਸ ਰੇਲ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।

ਪਰ ਕੁਝ ਦਿਨਾਂ ਬਾਅਦ ਮਈ 2020 ਤੋਂ ਫਿਰ ਇਹ ਰੇਲ ਲੋਕ ਸੇਵਾ ਨੂੰ ਸਮਰਪਿਤ ਹੋ ਗਈ ਸੀ।ਪੰਜਾਬ ਮੇਲ ਦੇ ਸ਼ਾਨਾਮਤੇ ਸਫਰ ਦਾ ਜ਼ਿਕਰ ਕਰਦਿਆਂ ਸਿਆਸਤਦਾਨਾਂ ਨੇ ਸਪੱਸ਼ਟ ਕੀਤਾ ਕਿ ਪੰਜਾਬ ਮੇਲ ਵਿਚ ਆਮ ਲੋਕਾਂ ਦੇ ਨਾਲ-ਨਾਲ ਹਰ ਵਰਗ ਸਫਰ ਕਰਦਾ ਹੈ। ਇਥੋਂ ਤੱਕ ਕਿ ਇਸ ਰੇਲ ਵਿਚ ਵਿਧਾਇਕ ਅਤੇ ਐਮ.ਪੀ ਵੀ ਸਫਰ ਕਰਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਹੁਣ ਸੈਰ ਸਪਾਟਾ ਅਤੇ ਸੱਭਿਆਚਾਰਕ ਵਿਭਾਗ ਪੰਜਾਬ ਨੇ ਇਸ ਰੇਲ ਦੀ ਪੁਰਾਤਣਤਾ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਲਈ ਹੂਸੈਲੀਵਾਲਾ ਕੌਮਾਂਤਰੀ ਸਰਹੱਦ `ਤੇ ਵਿਸ਼ੇਸ਼ ਬੋਗੀ ਸਥਾਪਿਤ ਕੀਤੀ ਹੈ। ਜਿਸ ਵਿਚ ਚੱਲਦੀ ਐਲ.ਈ ਲੋਕਾਂ ਨੂੰ ਭਾਰਤ-ਪਾਕਿ ਦੇ ਸਫਰ ਦਾ ਆਨੰਦ ਵੀ ਦਿਵਾਉਂਦੀ ਹੈ।

Published by:rupinderkaursab
First published:

Tags: Ferozepur, Mumbai, Punjab