ਲਗਾਤਾਰ ਹੋ ਰਹੀ ਬਾਰਿਸ਼ ਨੇ ਜਿਥੇ ਪੂਰਾ ਜਨ-ਜੀਵਨ ਪ੍ਰਭਾਵਿਤ ਕਰ ਦਿੱਤਾ ਹੈ। ਉਥੇ ਬਜ਼ਾਰਾਂ ਵਿਚ ਸਬਜੀਆਂ ਤੇ ਫਲਾਂ ਦੀ ਆ ਰਹੀ ਦਿੱਕਤ ਨੇ ਇਨ੍ਹਾਂ ਵਸਤਾਂ ਦੇ ਰੇਟ ਚੜ੍ਹਾਏ ਅਸਮਾਨੀ। ਪਿਛਲੇ ਪੰਜ ਦਿਨਾਂ ਤੋਂ ਹੋ ਰਹੀ ਬਾਰਿਸ਼ ਨੇ ਜਿਥੇ ਬਜ਼ਾਰਾਂ ਵਿਚਲਾ ਕੰਮ ਠੱਪ ਕਰ ਦਿੱਤਾ ਹੈ। ਉਥੇ ਰੋਜਮਰ੍ਹਾ ਦੀਆਂ ਵਸਤਾਂ ਦੇ ਵਧੇ ਰੇਟਾਂ ਨੇ ਲੋਕਾਂ ਖਾਸ ਕਰ ਆਮ ਜਨਤਾ ਦਾ ਬਜਟ ਹਿਲਾ ਕੇ ਰੱਖ ਦਿੱਤਾ ਹੈ। ਸਾਡੀ ਟੀਮ ਨੇ ਫਿਰੋਜ਼ਪੁਰ ਦੀਆਂ ਮੰਡੀਆਂ ਦਾ ਦੌਰਾ ਕੀਤਾ ਤਾਂ ਸਬਜੀਆਂ, ਫਲ ਖਰੀਦ ਰਹੇ ਲੋਕਾਂ ਨੇ ਜਿਥੇ ਹੁਣ ਸਬਜੀਆਂ ਵੀ ਬਜਟ ਤੋਂ ਬਾਹਰ ਹੋਣ ਦਾ ਦੁਖੜਾ ਸਾਂਝਾ ਕੀਤਾ। ਉਥੇ ਇਸ ਨਾਲ ਹੋ ਰਹੀ ਪ੍ਰੇਸ਼ਾਨੀ ਦਾ ਜ਼ਿਕਰ ਕੀਤਾ।
ਗੱਲਬਾਤ ਕਰਦਿਆਂ ਆਮ ਲੋਕਾਂ ਨੇ ਕਿਹਾ ਕਿ ਤਕਰੀਬਨ ਹਰ ਸਬਜੀ ਦਾ ਪਿਛਲੇ ਹਫਤੇ ਨਾਲੋਂ 3 ਤੋਂ 4 ਗੁਣਾ ਰੇਟ ਵੱਧ ਗਿਆ ਹੈ। ਜਿਸ ਕਰਕੇ ਸਬਜੀਆਂ ਵੀ ਬਜਟ ਤੋਂ ਬਾਹਰ ਹੁੰਦੀਆਂ ਜਾ ਰਹੀਆਂ ਹਨ। ਉਧਰ ਦੁਕਾਨਦਾਰਾਂ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਸਾਨੂੰ ਪਹਿਲਾਂ ਨਾਲੋਂ ਵੀ ਘੱਟ ਕਮਾਈ ਹੋ ਰਹੀ ਹੈ। ਕਿਉਂਕਿ ਪਿਛਲੇ ਸਬਜੀਆਂ ਪੂਰੀ ਮਾਤਰਾ ਵਿਚ ਨਹੀਂ ਆ ਰਹੀਆਂ। ਜਿਸ ਕਰਕੇ ਸਬਜੀਆਂ ਦੇ ਰੇਟ ਵੱਧ ਰਹੇ ਹਨ ਅਤੇ ਆਪਣਾ ਧੰਦਾ ਚਲਾਉਣ ਲਈ ਮਜ਼ਬੂਰਨ ਮਹਿੰਗੀਆਂ ਸਬਜੀਆਂ ਖਰੀਦ ਕੇ ਅੱਗੇ ਵੇਚ ਰਹੇ ਹਾਂ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।