ਵਿਨੇ ਹਾਂਡਾ
ਫ਼ਿਰੋਜ਼ਪੁਰ: ਫਿਰੋਜ਼ਪੁਰ ਦੇ ਬਜ਼ਾਰਾਂ ਵਿਚ ਨਿੱਤਰੇ ਫੂਡ ਸੇਫਟੀ ਵਿਭਾਗ ਦੀ ਟੀਮ ਵੱਲੋਂ ਜਿਥੇ ਵੱਡੀ ਗਿਣਤੀ ਫਰੂਟ, ਫਾਸਟ ਫੂਡ ਅਤੇ ਸਬਜੀ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ। ਉਥੇ ਕਈ ਦੁਕਾਨਾਂ ਵਿਚ ਪਏ ਖਰਾਬ ਸਮਾਨ ਨੂੰ ਨਸ਼ਟ ਕਰਦਿਆਂ ਚਲਾਨ ਵੀ ਕੀਤੇ ਗਏ। ਅੱਜ ਬਜ਼ਾਰ ਵਿਚ ਕੀਤੀ ਛਾਪੇਮਾਰੀ ਦਾ ਜ਼ਿਕਰ ਕਰਦਿਆਂ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਗਰਮੀ ਦੇ ਸੀਜਨ ਦੇ ਚਲਦਿਆਂ ਕੀਤੀ ਜਾਂਚ ਦੌਰਾਨ ਦੇਖਿਆ ਕਿ ਕੁਝ ਦੁਕਾਨਾਂ ਪਰ ਸੀਜਨਲ ਫਰੂਟ ਅੰਬ, ਪਪੀਤਾ, ਕੇਲਾ ਵਗੈਰਾ ਖਰਾਬ ਪਿਆ ਹੈ।
ਉਨ੍ਹਾਂ ਸਪੱਸ਼ਟ ਕੀਤਾ ਕਿ ਉਕਤ ਖਰਾਬ ਵਸਤਾਂ ਨੂੰ ਨਸ਼ਟ ਕਰਨ ਦੇ ਨਾਲ-ਨਾਲ ਦੁਕਾਨਦਾਰਾਂ ਦਾ ਚਲਾਨ ਵੀ ਕੀਤਾ ਗਿਆ ਹੈ ਤਾਂ ਜ਼ੋ ਇਹ ਲੋਕ ਦੁਬਾਰਾ ਅਜਿਹਾ ਮਾਲ ਆਪਣੀ ਦੁਕਾਨ ਪਰ ਲਿਆਉਣ ਤੋਂ ਪ੍ਰਹੇਜ਼ ਕਰ ਸਕਣ।ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀਆਂ ਟੀਮਾਂ ਲਗਾਤਾਰ ਦੁਕਾਨਾਂ ਪਰ ਛਾਪੇਮਾਰੀ ਕਰ ਰਹੀਆਂ ਹਨ ਅਤੇ ਕਰਦੀਆਂ ਰਹਿਣਗੀਆਂ ਅਤੇ ਇਸ ਦੌਰਾਨ ਖਰਾਬ ਵਸਤਾਂ ਵੇਚਣ ਵਾਲਿਆਂ ਦੇ ਜਿਥੇ ਚਲਾਨ ਕੀਤੇ ਜਾਣਗੇ। ਉਥੇ ਸਾਫ-ਸਫਾਈ ਨਾ ਰੱਖਣ ਵਾਲਿਆਂ ਦੇ ਵੀ ਚਲਾਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਬਿਨ੍ਹਾਂ ਲਾਇਸੰਸ ਦੇ ਸਮਾਨ ਵੇਚ ਰਹੇ ਹਨ। ਨੂੰ ਨੋਟਿਸ ਜਾਰੀ ਕੀਤਾ ਜਾਵੇਗਾ ਅਤੇ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਜਾਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।