ਵਿਨੇ ਹਾਂਡਾ, ਫ਼ਿਰੋਜ਼ਪੁਰ:
ਇੱਕ ਪਾਸੇ ਜਿੱਥੇ ਪੂਰਾ ਦੇਸ਼ ਦੀਵਾਲੀ ਦੇ ਜਸ਼ਨ ‘ਚ ਡੁੱਬਿਆ ਹੋਇਆ ਸੀ, ਉੱਥੇ ਹੀ ਕੁੱਝ ਮਜਬੂਰ ਲੋਕ ਅਜਿਹੇ ਵੀ ਸਨ, ਜੋ ਮਜਬੂਰੀ ਦੇ ਮਾਰੇ ਤਿਓਹਾਰ ਮਨਾਉਣਾ ਤਾਂ ਦੂਰ ਦੀ ਗੱਲ ਆਪਣੇ ਘਰ ਵੀ ਨਹੀਂ ਜਾ ਸਕਦੇ। ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਮਜਬੂਰ ਪਰਵਾਸੀਆਂ ਦੀ ਕਹਾਣੀ, ਜੋ ਪੈਸੇ ਕਮਾਉਣ ਲਈ ਅਤੇ ਆਪਣੇ ਪਰਿਵਾਰ ਨੂੰ 2 ਵਕਤ ਦੀ ਰੋਟੀ ਦੇਣ ਲਈ ਸੰਘਰਸ਼ ਕਰਦੇ ਹਨ। ਇਹ ਪਰਵਾਸੀ ਯੂ.ਪੀ. ਤੇ ਬਿਹਾਰ ਤੋਂ ਇੱਥੇ ਸਿਰਫ਼ ਪੈਸੇ ਕਮਾਉਣ ਆਉਂਦੇ ਹਨ। ਇਨ੍ਹਾਂ ਪਰਵਾਸੀਆਂ ਨਾਲ ਨਿਊਜ਼ 18 ਨੇ ਗੱਲਬਾਤ ਕਰਕੇ ਇਨ੍ਹਾਂ ਦੀ ਕਹਾਣੀ ਸੁਣੀ ਤੇ ਹੁਣ ਤੁਸੀਂ ਵੀ ਸੁਣੋ।
ਫਿਰੋਜ਼ਪੁਰ ਵਿਚ ਸਮਾਨ ਵੇਚਣ ਆਏ ਪਰਵਾਸੀ ਬਿਹਾਰੀ ਪਰਿਵਾਰਾਂ ਨਾਲ ਗੱਲ ਕੀਤੀ ਤਾਂ ੳਹ ਭਾਵੁਕ ਹੋ ਗਿਆ। ਭਾਵੁਕ ਹੁੰਦਿਆਂ ਉਸ ਨੇ ਆਪਣੇ ਪਰਿਵਾਰ ਦੀ ਮਾੜੀ ਹਾਲਤ ਬਾਰੇ ਜ਼ਿਕਰ ਕੀਤਾ। ਉਸ ਨੇ ਦੱਸਿਆ ਕਿ ਦੀਵਾਲੀ ‘ਤੇ ਉਹ ਆਪਣੇ ਪਰਿਵਾਰ ਨੂੰ ਬਹੁਤ ਯਾਦ ਕਰਦਾ ਹੈ। ਪਰ ਉਸ ਦੇ ਪਰਿਵਾਰ ਦੀ ਦੀਵਾਲੀ ਸੁਖਾਵੀਂ ਰਹੇ, ਇਸ ਦੇ ਲਈ ਉਸ ਦਾ ਕੰਮ ਕਰਨਾ ਬਹੁਤ ਜ਼ਰੂਰੀ ਹੈ।
ਉਸ ਨੇ ਦੱਸਿਆ ਕਿ ਦੀਵਾਲੀ ਵਾਂਗ ਤਕਰੀਬਨ ਹਰ ਤਿਉਹਾਰ ਮੌਕੇ ਸਾਡੇ ਲਈ ਇਸੀ ਤਰ੍ਹਾਂ ਅਲੱਗ-ਅਲੱਗ ਥਾਵਾਂ `ਤੇ ਵਿਕਰੀ ਕਰਨਾ ਜ਼ਰੂਰਤ ਹੁੰਦੀ ਹੈ ਅਤੇ ਅਸੀਂ ਮੇਲਿਆਂ ਆਦਿ `ਤੇ ਕਮਾਈ ਕਰਕੇ ਆਪਣੇ ਪਰਿਵਾਰ ਦਾ ਪਾਲਣ ਕਰਦੇ ਹਾਂ।ਸਮਾਨ ਵਿਕੇਗਾ ਤਾਂ ਹੀ ਦੀਵਾਲੀ ਖੁਸ਼ਹਾਲ ਹੋਵੇਗੀ ਦੀ ਗੱਲ ਕਰਦਿਆਂ ਫੜੀ ਵਾਲਿਆਂ ਨੇ ਕਿਹਾ ਕਿ ਮਹਿੰਗਾਈ ਦੇ ਚਲਦਿਆਂ ਕਈ ਵਾਰ ਲੋਕ ਸਮਾਨ ਲੈਣਾ ਲੋਚਦੇ ਹਨ। ਪਰ ਖਰੀਦਦੇ ਨਹੀਂ। ਇੱਕ ਪਰਵਾਸੀ ਆਪਣੇ ਪਰਿਵਾਰ ਨਾਲ ਮਿਲ ਕੇ ਰੇਹੜੀ ਫੜੀ ਲਗਾਉਂਦਾ ਹੈ, ਜਿਸ ਨੂੰ ਆਸ ਹੈ ਕਿ ਉਸ ਦਾ ਸਾਮਾਨ ਵਿਕਣ ‘ਤੇ ਉਹ ਆਪਣੇ ਪਰਿਵਾਰ ਨੂੰ ਦੋ ਵਕਤ ਦੀ ਰੋਟੀ ਖਿਲਾ ਸਕੇਗਾ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Diwali, Diwali 2021, Ferozepur, Festival, Punjab