ਵਿਨੇ ਹਾਂਡਾ
ਫ਼ਿਰੋਜ਼ਪੁਰ: ਜਿਥੇ ਬੀਤੀ ਰਾਤ ਤੋਂ ਬਾਰਿਸ਼ ਹੋਣ ਕਰਕੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਉਥੇ ਮੌਸਮ ਠੰਡਾ ਹੋਣ ਕਰਕੇ ਲੋਕ ਵੀ ਢੋਲੇ ਦੀਆਂ ਗਾਉਂਦੇ ਨਜ਼ਰੀ ਪੈ ਰਹੇ ਹਨ। ਮੀਂਹ`ਚ ਲੋਕ ਖੁਸ਼ੀ ਵਿਚ ਝੂਮਦੇ ਦਿਖਾਈ ਦਿੱਤੇ। ਮੁਫਤ ਵਿਚ ਸ਼ਿਮਲੇ ਦਾ ਟੂਰ ਮਿਲਣ ਦਾ ਜ਼ਿਕਰ ਕਰਦਿਆਂ ਲੋਕਾਂ ਨੇ ਕਿਹਾ ਕਿ ਅਕਾਲ ਪੁਰਖ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੰਦਿਆਂ ਪਹਾੜੀ ਇਲਾਕੇ ਵਾਲਾ ਮਾਹੌਲ ਪੈਦਾ ਕਰ ਦਿੱਤਾ।
ਜਿਸ ਨਾਲ ਜਿਥੇ ਮੌਸਮ ਖੁਸ਼ਗਵਾਰ ਬਣ ਗਿਆ ਹੈ। ਉਥੇ ਗਰਮੀ ਤੋਂ ਰਾਹਤ ਮਿਲਣ ਕਰਕੇ ਮਨੁੱਖਤਾ ਸਮੇਤ ਧਰਤੀ ਨੂੰ ਵੀ ਧ੍ਰਾਸ ਮਿਲਿਆ ਹੈ। ਗੱਲਬਾਤ ਕਰਦਿਆਂ ਲੋਕਾਂ ਨੇ ਕਿਹਾ ਕਿ ਜੂਨ ਮਹੀਨੇ ਵਿਚ ਲਗਾਤਾਰ ਤਾਪਮਾਨ ਵਧਦਾ ਜਾ ਰਿਹਾ ਸੀ। ਜਿਸ ਕਰਕੇ ਪੈ ਰਹੀ ਲੋਅ ਲੋਕਾਂ ਦਾ ਘਰਾਂ ਤੋਂ ਨਿਕਲਣਾ ਦੁਸ਼ਵਾਰ ਕਰੀ ਬੈਠੀ ਸੀ ਅਤੇ ਲੋਕ ਮਜ਼ਬੂਰਨ ਹੀ ਘਰੋਂ ਨਿਕਲਦੇ ਸਨ ਅਤੇ ਹੱਥਾਂ ਵਿਚ ਪਾਣੀ ਦੀਆਂ ਬੋਤਲਾਂ ਛੱਤਰੀਆਂ ਆਦਿ ਰੱਖਦੇ ਸਨ। ਜਿਸ ਤੋਂ ਅੱਜ ਦੀ ਬਾਰਿਸ਼ ਨੇ ਰਾਹਤ ਦਿੱਤੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।