Home /punjab /

Ferozepur: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ `ਤੇ ਖੇਤੀ ਕਾਨੂੰਨ ਰੱਦ ਹੋਣ ‘ਤੇ ਕਿਸਾਨਾਂ ‘ਚ ਖ਼ੁਸ਼ੀ

Ferozepur: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ `ਤੇ ਖੇਤੀ ਕਾਨੂੰਨ ਰੱਦ ਹੋਣ ‘ਤੇ ਕਿਸਾਨਾਂ ‘ਚ ਖ਼ੁਸ਼ੀ

X
(ਫਾਇਲ

(ਫਾਇਲ ਫੋਟੋ)

ਕਿਸਾਨਾਂ ਨੇ ਕਿਹਾ ਕਿ ਕਿਸਾਨ ਵਿਰੋਧੀ ਬਿੱਲਾਂ ਸਦਕਾ ਧਰਨੇ ਕਰਦਿਆਂ 700 ਦੇ ਕਰੀਬ ਕਿਸਾਨ ਸ਼ਹੀਦ ਹੋਏ ਹਨ ਅਤੇ ਅੱਜ ਦੀ ਜਿੱਤ ਦਾ ਸਿਹਰਾ ਸ਼ਹੀਦ ਕਿਸਾਨਾਂ ਸਮੇਤ ਸੰਘਰਸ਼ ਵਿਚ ਸਮਰਥਨ ਦੇਣ ਵਾਲੇ ਹਰ ਕਿਸਾਨ ਸਿਰ ਸਜਦਾ ਹੈ।ਕੇਂਦਰ ਸਰਕਾਰ ਦੀ ਗੱਲ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਮੋਦੀ ਸਰਕਾਰ ਵੀ ਲੰਬਾ ਸਮਾਂ ਅੜੀ ਰਹੀ ਅਤੇ ਦੇਖਦੀ ਰਹੀ ਕਿ ਕਿਸਾਨ ਆਪਣੇ ਹੋ ਰਹੇ ਨੁਕਸਾਨ ਵਿਰੁੱਧ ਸ਼ੁਰੂ ਕੀਤਾ ਧਰਨਾ ਕਿਧਰੇ ਖਤਮ ਕਰ ਦੇਣਗੇ।

ਹੋਰ ਪੜ੍ਹੋ ...
  • Share this:

ਭਾਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਗਟ ਦਿਵਸ `ਤੇ ਦੁਨਿਆਂ ਭਰ ਵਿਚ ਖੁਸ਼ੀਆਂ ਮਨਾਈਆਂ ਜਾਂਦੀਆਂ ਹਨ। ਪਰ ਇਹ ਖੁਸ਼ੀਆਂ ਕਿਸਾਨਾਂ ਲਈ ਅੱਜ ਕਿਸਾਨ ਵਿਰੋਧੀ ਬਿੱਲਾਂ ਦੇ ਰੱਦ ਹੋਣ ਨਾਲ ਕਈ ਗੁਣਾ ਵਧ ਗਈਆਂ। ਅੱਜ ਸਾਡੀ ਟੀਮ ਨੇ ਜਦੋਂ ਫਿਰੋਜ਼ਪੁਰ ਦੇ ਪਿੰਡਾਂ ਦਾ ਦੌਰਾ ਕੀਤਾ ਤਾਂ ਜਿਥੇ ਕਿਸਾਨ ਬਿੱਲ ਰੱਦ ਹੋਣ ਦੀ ਖੁਸ਼ੀ ਸਾਂਝੀ ਕਰਦੇ ਦਿਖਾਈ ਦਿੱਤੇ। ਉਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ `ਤੇ ਮਿਲੇ ਇਸ ਤੋਹਫੇ ਬਦਲੇ ਗੁਰੂ ਨਾਨਕ ਦਾ ਧੰਨਵਾਦ ਕਰਦੇ ਦਿਖਾਈ ਦਿੱਤੇ।

ਗੱਲਬਾਤ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਭਾਵੇਂ ਇਕ ਸਾਲ ਦਾ ਸਮਾਂ ਲੱਗਾ। ਪਰ ਕਿਸਾਨਾਂ ਨੂੰ ਕੀਤੇ ਸੰਘਰਸ਼ ਦਾ ਕੁਝ ਲਾਭ ਹੋਇਆ ਹੈ। ਜੋ ਬਿੱਲਾਂ ਦੇ ਕੈਂਸਲੇਸ਼ਨ ਦੀ ਨੋਟੀਫਿਕੇਸ਼ਨ ਹੋਣ ਉਪਰੰਤ ਹੋਵੇਗਾ। ਕਿਸਾਨਾਂ ਨੇ ਕਿਹਾ ਕਿ ਕਿਸਾਨ ਵਿਰੋਧੀ ਬਿੱਲਾਂ ਸਦਕਾ ਧਰਨੇ ਕਰਦਿਆਂ 700 ਦੇ ਕਰੀਬ ਕਿਸਾਨ ਸ਼ਹੀਦ ਹੋਏ ਹਨ ਅਤੇ ਅੱਜ ਦੀ ਜਿੱਤ ਦਾ ਸਿਹਰਾ ਸ਼ਹੀਦ ਕਿਸਾਨਾਂ ਸਮੇਤ ਸੰਘਰਸ਼ ਵਿਚ ਸਮਰਥਨ ਦੇਣ ਵਾਲੇ ਹਰ ਕਿਸਾਨ ਸਿਰ ਸਜਦਾ ਹੈ।ਕੇਂਦਰ ਸਰਕਾਰ ਦੀ ਗੱਲ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਮੋਦੀ ਸਰਕਾਰ ਵੀ ਲੰਬਾ ਸਮਾਂ ਅੜੀ ਰਹੀ ਅਤੇ ਦੇਖਦੀ ਰਹੀ ਕਿ ਕਿਸਾਨ ਆਪਣੇ ਹੋ ਰਹੇ ਨੁਕਸਾਨ ਵਿਰੁੱਧ ਸ਼ੁਰੂ ਕੀਤਾ ਧਰਨਾ ਕਿਧਰੇ ਖਤਮ ਕਰ ਦੇਣਗੇ।

ਪਰ ਸਰਕਾਰ ਨੂੰ ਇਹ ਇਲਮ ਨਹੀਂ ਸੀ ਕਿ ਇਨ੍ਹਾਂ ਪੰਜਾਬੀਆਂ ਨੇ ਦੇਸ਼ ਪਰ ਰਾਜ ਕਰਨ ਵਾਲੀ ਅੰਗਰੇਜ ਸਰਕਾਰ ਨੂੰ ਭੱਜਣ ਲਈ ਮਜ਼ਬੂਰ ਕਰਦਿਆਂ ਭਾਰਤ ਨੂੰ ਆਜ਼ਾਦ ਕਰਵਾਇਆ ਸੀ। ਦੀਵਾਲੀ ਮੌਕੇ ਬਹੁਤੀਆਂ ਖੁਸ਼ੀਆਂ ਨਾ ਮਨਾ ਸਕਣ ਦੀ ਗੱਲ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਮੌਕੇ ਮਿਲੇ ਉਕਤ ਤੋਹਫੇ ਦੇ ਚਲਦਿਆਂ ਵੱਡੀ ਤਦਾਦ ਵਿਚ ਪਟਾਕੇ ਚਲਾ ਕੇ ਖੁਸ਼ੀਆਂ ਮਨਾਈਆਂ ਜਾਣਗੀਆਂ।ਕਿਸਾਨੀ ਹੱਕ ਵਿਚ ਨਿਤਰਣ ਦੀ ਅਪੀਲ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਮੋਦੀ ਸਰਕਾਰ ਬਿਨ੍ਹਾਂ ਦੇਰੀ ਫਸਲਾਂ `ਤੇ ਐਮ.ਐਸ.ਪੀ ਦੀ ਲਿਖਤੀ ਗਰੰਟੀ ਦੇਵੇ ਤਾਂ ਜੋ ਕਿਸਾਨਾਂ ਨੂੰ ਕੁਝ ਰਾਹਤ ਮਿਲ ਸਕੇ।

Published by:Amelia Punjabi
First published:

Tags: Agricultural law, Ferozepur, Punjab, Punjab farmers