ਵਿਨੇ ਹਾਂਡਾ,
ਫ਼ਿਰੋਜ਼ਪੁਰ: ਲੜਕੀਆਂ ਵੱਲੋਂ ਸਥਾਪਿਤ ਕੀਤੇ ਕੀਰਤੀਮਾਨ ਦੇ ਚਲਦਿਆਂ ਜਿਥੇ ਸਮਾਜ ਵਿਚ ਲੜਕਾ-ਲੜਕੀ ਦਾ ਪਾੜ੍ਹਾ ਖਤਮ ਹੋ ਚੁੱਕਿਆ। ਫ਼ਿਰੋਜ਼ਪੁਰ `ਚ ਕੌਮੀ ਬਾਲੜੀ ਦਿਵਸ ਇਲਾਕਾ ਨਿਵਾਸੀਆਂ ਨੇ ਪੂਰੀ ਗਰਮਜੋਸ਼ੀ ਨਾਲ ਮਨਾਇਆ। ਦਿਹਾੜੇ `ਤੇ ਖੁਸ਼ੀਆਂ ਸਾਂਝੀਆਂ ਕਰਦਿਆਂ ਜਿਥੇ ਲੋਕਾਂ ਨੇ ਲੜਕੀਆਂ ਨੂੰ ਮਾਣ-ਸਨਮਾਨ ਦਿੱਤਾ। ਉਥੇ ਅੱਜ ਸਾਰਾ ਦਿਨ ਸ਼ੋਸ਼ਲ ਮੀਡੀਆ `ਤੇ ਲੜਕੀਆਂ ਦੀ ਕਾਬਲੀਅਤ ਦੀ ਚਰਚਾ ਹੁੰਦੀ ਰਹੀ।
ਨੈਸ਼ਨਲ ਗਰਲ ਡੇਅ ਯਾਨਿ ਕੌਮੀ ਬਾਲਭੀ ਦਿਵਸ`ਤੇ ਲੜਕੀਆਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਜਿਥੇ ਲੋਕਾਂ ਨੇ ਲੜਕੀਆਂ ਦੀ ਕਾਰਗੁਜਾਰੀ ਦੀ ਸਰਾਹਨਾ ਕੀਤੀ। ਉਥੇ ਲੜਕੀਆਂ ਵੱਲੋਂ ਸਮਾਜ ਵਿਚ ਵੱਡਮੁੱਲਾ ਯੋਗਦਾਨ ਪਾਉਣ ਦੇ ਨਾਲ-ਨਾਲ ਮਾਪਿਆਂ ਤੇ ਸਹੁਰੇ ਪਰਿਵਾਰ ਦੀ ਕੀਤੀ ਜਾਂਦੀ ਸੇਵਾ ਦਾ ਜ਼ਿਕਰ ਕਰਦਿਆਂ ਲੜਕੀਆਂ ਜਿਹਾ ਕੋਈ ਬਣੇਗਾ ਦੀ ਗੱਲ ਕੀਤੀ।
ਗੱਲਬਾਤ ਕਰਦਿਆਂ ਲੋਕਾਂ ਨੇ ਕਿਹਾ ਕਿ ਹਰ ਖੇਤਰ ਵਿਚ ਵੱਡਮੁੱਲਾ ਯੋਗਦਾਨ ਪਾ ਕੇ ਲੜਕੀਆਂ ਲੇ ਆਪਣੀ ਵਿਲੱਖਤਾ ਦਾ ਪ੍ਰਗਟਾਵਾ ਕੀਤਾ ਹੈ ਅਤੇ ਹੁਣ ਲੋਕ ਲੜਕੀਆਂ ਨੂੰ ਬਰਾਬਰਤਾ ਦੇ ਅਧਿਕਾਰ ਦਿੰਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।