Home /punjab /

ਜੀ.ਓ.ਜੀ ਟੀਮ ਨੇ ਹਰਿਆਵਲ ਨੂੰ ਵਧਾਉਣ ਲਈ ਫਿਰੋਜ਼ਪੁਰ 'ਚ ਥਾਂ-ਥਾਂ ਲਗਾਏ ਬੂਟੇ

ਜੀ.ਓ.ਜੀ ਟੀਮ ਨੇ ਹਰਿਆਵਲ ਨੂੰ ਵਧਾਉਣ ਲਈ ਫਿਰੋਜ਼ਪੁਰ 'ਚ ਥਾਂ-ਥਾਂ ਲਗਾਏ ਬੂਟੇ

ਖੁਸ਼ਹਾਲੀ ਦੇ ਰਾਖਿਆਂ ਲਾਏ ਬੂਟੇ

ਖੁਸ਼ਹਾਲੀ ਦੇ ਰਾਖਿਆਂ ਲਾਏ ਬੂਟੇ

ਫ਼ਿਰੋਜ਼ਪੁਰ: ਵਾਤਾਵਰਣ ਪ੍ਰਤੀ ਸੁਹਿਰਦਤਾ ਦਿਖਾਉਂਦਿਆਂ ਸਾਬਕਾ ਫੌਜੀ  ਅਤੇ ਜੀ.ਓ.ਜੀ ਟੀਮ ਫਿਰੋਜ਼ਪੁਰ ਖੁਸ਼ਹਾਲੀ ਦੇ ਰਾਖਿਆਂ ਨੇ ਪਹਿਲਾ ਕਦਮ ਚੁੱਕਦਿਆਂ ਪਿੰਡ ਬੱਗੇ ਕੇ ਪਿੱਪਲ ਦੀ ਦਾਣਾ ਮੰਡੀ ਵਿਚ ਛਾਂ ਦਾਰ ਬੂਟੇ ਲਾਏ। ਬੂਟੇ ਲਗਾਉਣ ਦੀ ਮੁਹਿੰਮ ਦਾ ਆਗਾਜ਼ ਕਰਦਿਆਂ ਜੀ.ਓ.ਜੀ ਟੀਮ ਵੱਲੋਂ ਪ੍ਰਣ ਲਿਆ ਗਿਆ ਕਿ ਇਨ੍ਹਾਂ ਬੂਟਿਆਂ ਦੀ ਸੰਭਾਲ ਦਾ ਜਿੰਵਾ ਵੀ ਦਿੱਤਾ ਜਾਵੇਗਾ ਤਾਂ ਜ਼ੋ ਲਾਏ ਗਏ ਬੂਟਿਆਂ ਨੂੰ ਜਵਾਨ ਕਰਕੇ ਆਉਣ ਵਾਲੀ ਪੀੜ੍ਹੀ ਲਈ ਖੁਸ਼ੀਆਂ ਪੈਦਾ ਕੀਤੀਆਂ ਜਾ ਸਕਣ।

ਹੋਰ ਪੜ੍ਹੋ ...
 • Share this:

  ਵਿਨੇ ਹਾਂਡਾ

  ਗੱਲਬਾਤ ਕਰਦਿਆਂ ਜੀ.ਓ.ਜੀ ਟੀਮ ਫਿਰੋਜ਼ਪੁਰ ਖੁਸ਼ਹਾਲੀ ਦੇ ਰਾਖਿਆਂ ਨੇ ਮੇਜਰ ਜਰਨਲ ਐਸ.ਐਚ ਚੌਹਾਨ ਨੇ ਦੱਸਿਆ ਕਿ ਵਾਤਾਵਰਣ ਨੂੰ ਸਾਫ ਅਤੇ ਇਲਾਕੇ ਵਿਚ ਹਰਿਆਲੀ ਲਿਆਉਣ ਦੇ ਮਨੋਰਥ ਨਾਲ ਇਹ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਤਹਿਸੀਲ ਮੁਖੀ ਵਿੰਗ ਕਮਾਂਡਰ ਆਰ.ਐਸ ਬਰਾੜ ਦੀ ਅਗਵਾਈ ਵਿਚ ਟੀਮ ਵੱਲੋਂ ਛਾਂ-ਦਾਰ ਬੂਟੇ ਲਾਉਣ ਲਗਾਉ ਮੁਹਿੰਮ ਤਹਿਤ ਪਿੰਡ ਬੱਗੇ ਕੇ ਪਿੱਪਲ ਦੀ ਦਾਣਾ ਮੰਡੀ ਵਿਚ ਸ਼ੁਰੂਆਤ ਕੀਤੀ ਗਈ।

  ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਅਤੇ ਲੋੜਵੰਦਾਂ ਦੀ ਮੱਦਦ ਕਰਨ ਵਿਚ ਸਾਡੀ ਟੀਮ ਅਹਿਮ ਰੋਲ ਅਦਾ ਕਰਦੀ ਆ ਰਹੀ ਹੈ।ਜੀ.ਓ.ਜੀ ਟੀਮ ਨੇ ਸਪੱਸ਼ਟ ਕੀਤਾ ਕਿ ਸਾਡੀ ਟੀਮ ਪਿੰਡਾਂ, ਸ਼ਹਿਰਾਂ, ਸਕੂਲਾਂ, ਸਾਂਝੀਆਂ ਥਾਵਾਂ, ਸਮਸ਼ਾਨ ਘਾਟ ਅਤੇ ਰਸਤਿਆਂ ਤੇ ਪਿੰਡਾਂ ਦੇ ਲੋਕਾਂ ਦੇ ਸਹਿਯੋਗ ਨਾਲ ਇਲਾਕੇ ਨੂੰ ਹਰਿਆ-ਭਰਿਆ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰਦੀ ਆ ਰਹੀ ਹੈ।

  Published by:rupinderkaursab
  First published:

  Tags: Ferozepur, Punjab