Home /punjab /

ਫਿਰੋਜ਼ਪੁਰ `ਚ ਪਏ ਤੇਜ਼ ਮੀਂਹ ਨਾਲ ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ

ਫ਼ਿਰੋਜ਼ਪੁਰ:

ਫ਼ਿਰੋਜ਼ਪੁਰ: ਤਪਸ਼ ਵਾਲੀ ਪਈ ਗਰਮੀ ਤੋਂ ਰਾਹਤ ਦਿੰਦੀ ਹੋਈ ਅੱਜ ਦੀ ਬਾਰਿਸ਼ ਨੇ ਜਿਥੇ ਹਰ ਵਰਗ ਦੇ ਚਿਹਰੇ `ਤੇ ਰੌਣਕ ਲੈ ਆਂਦੀ। ਉਥੇ ਇਸ ਬਾਰਿਸ਼ ਨੇ ਕਾਫੀ ਹੱਦ ਤੱਕ ਮੌਸਮ ਸਾਫ ਕੀਤਾ। ਅੱਜ ਸਵੇਰ ਤੋਂ ਹੋ ਰਹੀ ਬਾਰਿਸ਼ ਦਾ ਆਨੰਦ ਮਾਣਦਿਆਂ ਜਿਥੇ ਲੋਕਾਂ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ, ਉਥੇ ਇਸ ਬਾਰਿਸ਼ ਸਦਕਾ ਗਰਮੀ ਤੋਂ ਰਾਹਤ ਮਿਲਣ ਦਾ ਜ਼ਿਕਰ ਕੀਤਾ।

ਹੋਰ ਪੜ੍ਹੋ ...
  • Share this:

    ਵਿਨੇ ਹਾਂਡਾ

    ਫ਼ਿਰੋਜ਼ਪੁਰ: ਤਪਸ਼ ਵਾਲੀ ਪਈ ਗਰਮੀ ਤੋਂ ਰਾਹਤ ਦਿੰਦੀ ਹੋਈ ਅੱਜ ਦੀ ਬਾਰਿਸ਼ ਨੇ ਜਿਥੇ ਹਰ ਵਰਗ ਦੇ ਚਿਹਰੇ `ਤੇ ਰੌਣਕ ਲੈ ਆਂਦੀ। ਉਥੇ ਇਸ ਬਾਰਿਸ਼ ਨੇ ਕਾਫੀ ਹੱਦ ਤੱਕ ਮੌਸਮ ਸਾਫ ਕੀਤਾ। ਅੱਜ ਸਵੇਰ ਤੋਂ ਹੋ ਰਹੀ ਬਾਰਿਸ਼ ਦਾ ਆਨੰਦ ਮਾਣਦਿਆਂ ਜਿਥੇ ਲੋਕਾਂ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ, ਉਥੇ ਇਸ ਬਾਰਿਸ਼ ਸਦਕਾ ਗਰਮੀ ਤੋਂ ਰਾਹਤ ਮਿਲਣ ਦਾ ਜ਼ਿਕਰ ਕੀਤਾ।

    ਗੱਲਬਾਤ ਕਰਦਿਆਂ ਲੋਕਾਂ ਨੇ ਕਿਹਾ ਕਿ ਕਰੀਬ ਸਵਾ ਮਹੀਨੇ ਤੋਂ ਪੈ ਰਹੀ ਗਰਮੀ ਸਦਕਾ ਰੋਜ਼ਾਨਾ ਤਪਸ਼ ਵੱਧ ਰਹੀ ਸੀ। ਜਿਸ ਕਰਕੇ ਦੁਪਹਿਰ ਛੱਡ ਹੁਣ ਤਾਂ ਸਵੇਰੇ-ਸ਼ਾਮ ਵੀ ਘਰੋਂ ਨਿਕਲਣਾ ਦੁਸ਼ਵਾਰ ਹੋ ਚੁੱਕਾ ਸੀ ਅਤੇ ਅੱਜ ਹੋਈ ਬਾਰਿਸ਼ ਨੇ ਜਿਥੇ ਗਰਮੀ ਤੋਂ ਰਾਹਤ ਦਿੱਤੀ ਹੈ। ਉਥੇ ਗਰਮੀ ਸਦਕਾ ਘਰੋਂ ਨਾ ਨਿਕਲਣ ਕਰਕੇ ਰੁਕੇ ਕਾਰਜ ਵੀ ਸੰਪੂਰਨ ਹੋ ਸਕਣਗੇ।ਬੇਸ਼ੱਕ ਬਾਰਿਸ਼ ਕਰਕੇ ਬਜ਼ਾਰ ਵਿਚ ਗ੍ਰਾਹਕ ਕੋਈ ਜਿਆਦਾ ਨਹੀਂ ਸੀ। ਪਰ ਖੁਸ਼ੀ ਦੇ ਆਲਮ ਵਿਚ ਡੁੱਬੇ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਅੱਜ ਦੀ ਬਾਰਿਸ਼ ਦੋ-ਚਾਰ ਦਿਨ ਗਰਮੀ ਤੋਂ ਰਾਹਤ ਦੇ ਸਕਦੀ ਹੈ। ਜਿਸ ਨਾ ਉਨ੍ਹਾਂ ਦਾ ਕਾਰੋਬਾਰ ਚੱਲ ਸਕਦਾ ਹੈ।

    ਦੁਕਾਨਦਾਰਾਂ ਨੇ ਸਪੱਸ਼ਟ ਕੀਤਾ ਕਿ ਅੱਤ ਦੀ ਪੈ ਰਹੀ ਗਰਮੀ ਕਰਕੇ ਬਜ਼ਾਰ ਵਿਚ ਗ੍ਰਾਹਕ ਆਉਣ ਦਾ ਨਾਮ ਨਹੀਂ ਸੀ ਲੈਂਦਾ। ਜਿਸ ਕਰਕੇ ਉਨ੍ਹਾਂ ਦੇ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋ ਗਏ ਹਨ।ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਗਰੀਬ ਅਤੇ ਮਜ਼ਦੂਰਾਂ ਨੇ ਕਿਹਾ ਕਿ ਗਰਮੀ ਕਰਕੇ ਮਜ਼ਦੂਰੀ ਕਰਨੀ ਕਾਫੀ ਮੁਸ਼ਕਤ ਵਾਲਾ ਕੰਮ ਬਣ ਗਈ ਸੀ। ਕਿਉਂਕਿ ਜਿਥੇ ਗਰਮੀ ਪੈਣ ਕਰਕੇ ਬਹੁਤਾ ਕੰਮ ਨਹੀਂ ਸੀ ਹੋ ਪਾਉਂਦਾ। ਉਥੇ ਗਰਮੀ ਕਰਕੇ ਪਸੀਨੋ-ਪਸੀਨ ਹੁੰਦਾ ਸਰੀਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਣ ਤੋਂ ਡਰਦਾ ਸੀ।

    Published by:rupinderkaursab
    First published:

    Tags: Ferozepur, Punjab, Rain