Home /punjab /

ਫਿਰੋਜ਼ਪੁਰ ਪੁਲਿਸ ਦੀ ਵੱਡੀ ਕਾਰਵਾਈ, 3 ਕਿਲੋ ਅਫੀਮ ਸਮੇਤ ਮੁਲਜ਼ਮ ਕੀਤਾ ਕਾਬੂ

ਫਿਰੋਜ਼ਪੁਰ ਪੁਲਿਸ ਦੀ ਵੱਡੀ ਕਾਰਵਾਈ, 3 ਕਿਲੋ ਅਫੀਮ ਸਮੇਤ ਮੁਲਜ਼ਮ ਕੀਤਾ ਕਾਬੂ

ਅਫੀਮ ਸਮਗਲਰ ਕੀਤਾ ਕਾਬੂ

ਅਫੀਮ ਸਮਗਲਰ ਕੀਤਾ ਕਾਬੂ

ਫ਼ਿਰੋਜ਼ਪੁਰ: ਨਸ਼ਿਆ ਵਿਰੁੱਧ ਛੇੜੀ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਫਿਰੋਜ਼ਪੁਰ ਪੁਲਿਸ ਨੇ 3 ਕਿਲੋ ਅਫੀਮ ਸਮੇਤ ਮੁਲਜ਼ਮ ਕੀਤਾ ਕਾਬੂ। ਕਾਰਵਾਈ ਕਰਦਿਆਂ ਜਿਥੇ ਪੁਲਿਸ ਨੇ ਮੁਲਜ਼ਮ ਨੂੰ ਸਮੇਤ ਕਾਰ ਕਾਬੂ ਕੀਤਾ। ਉਥੇ ਮੌਕੇ `ਤੇ ਹੀ ਤਿੰਨ ਕਿਲੋ ਅਫੀਮ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।

  • Share this:
    ਵਿਨੇ ਹਾਂਡਾ

    ਫ਼ਿਰੋਜ਼ਪੁਰ: ਨਸ਼ਿਆ ਵਿਰੁੱਧ ਛੇੜੀ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਫਿਰੋਜ਼ਪੁਰ ਪੁਲਿਸ ਨੇ 3 ਕਿਲੋ ਅਫੀਮ ਸਮੇਤ ਮੁਲਜ਼ਮ ਕੀਤਾ ਕਾਬੂ। ਕਾਰਵਾਈ ਕਰਦਿਆਂ ਜਿਥੇ ਪੁਲਿਸ ਨੇ ਮੁਲਜ਼ਮ ਨੂੰ ਸਮੇਤ ਕਾਰ ਕਾਬੂ ਕੀਤਾ। ਉਥੇ ਮੌਕੇ `ਤੇ ਹੀ ਤਿੰਨ ਕਿਲੋ ਅਫੀਮ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।

    ਗੱਲਬਾਤ ਕਰਦਿਆਂ ਪੁਲਿਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਮਾੜੇ ਅਨਸਰਾਂ ਵਿਰੁੱਧ ਛੇੜੀ ਮੁਹਿੰਮ ਤਹਿਤ ਨਾਕੇਬੰਦੀ ਕਰਕੇ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਲਈ ਜਾ ਰਹੀ ਸੀ ਕਿ ਇਸ ਦੌਰਾਨ ਵਰਨਾ ਕਾਰ ਦੀ ਤਲਾਸ਼ੀ ਲਈ ਗਈ। ਉਨ੍ਹਾਂ ਕਿਹਾ ਕਿ ਉਕਤ ਵਰੁਨਾ ਕਾਰ ਵਿਚ ਸਵਾਰ ਮੁਲਜ਼ਮ ਸੰਜੀਵ ਰੋਸ਼ਨ ਉਮਰ ਕਰੀਬ 36 ਸਾਲ ਪੁੱਤਰ ਚੰਦੇਸ਼ਵਰ ਗਿਰੀ ਵਾਸੀ ਪਿੰਡ ਪ੍ਰਦੂਮਣ ਛੱਪਰਾ, ਥਾਣਾ ਕੇਸਰੀਆ ਜ਼ਿਲ੍ਹਾ ਪੂਰਬੀ ਚੰਪਾਰਨ, ਬਿਹਾਰ ਕੋਲੋਂ ਇਕ-ਇਕ ਕਿਲੋ ਦੇ ਤਿੰਨ ਪੈਕੇਟ ਅਫੀਮ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਮੁਲਜ਼ਮ ਵਿਰੁੱਧ ਮੁਕੱਦਮਾ ਦਰਜ ਕਰਕੇ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ। ਜਿਸ ਤੋਂ ਹੋਰ ਪੁਛਗਿਛ ਕੀਤੀ ਜਾਵੇਗੀ।
    Published by:rupinderkaursab
    First published:

    Tags: Drug, Drugs, Ferozepur, Punjab, Punjab Police

    ਅਗਲੀ ਖਬਰ