ਵਿਨੇ ਹਾਂਡਾ
ਫ਼ਿਰੋਜ਼ਪੁਰ: ਲਗਾਤਾਰ ਤਾਪਮਾਨ ਵਧਣ ਕਰਕੇ ਲੋਕ ਗਰਮੀ ਸਦਕਾ ਤ੍ਰਾਹ-ਤ੍ਰਾਹ ਕਰ ਰਹੇ ਹਨ। ਉਥੇ ਗਰਮੀ ਤੋਂ ਰਾਹਤ ਦਿੰਦਿਆਂ ਠੰਡੇ-ਮਿੱਠੇ ਜਲ ਦੀਆਂ ਛਬੀਲਾਂ `ਤੇ ਆਪ ਮੂਹਾਰੇ ਹੀ ਭੀੜ ਲੱਗ ਜਾਂਦੀ ਹੈ। ਫਿਰੋਜ਼ਪੁਰ ਅਤੇ ਆਸ-ਪਾਸ ਠੰਡੇ-ਮਿੱਠੇ ਜਲ ਦੀਆਂ ਛਬੀਲਾਂ ਲਾਈ ਬੈਠੇ ਸਮਾਜ ਸੇਵੀਆਂ ਨੇ ਸਪੱਸ਼ਟ ਕੀਤਾ ਕਿ ਬੇਸ਼ੱਕ ਆਏ ਸਾਲ ਅੱਤ ਦੀ ਗਰਮੀ ਪੈਂਦੀ ਹੈ। ਪਰ ਇਸ ਵਾਰ ਤਾਪਮਾਨ 47 ਡਿਗਰੀ ਪਾਰ ਕਰਨ ਕਰਕੇ ਹਰ ਹੋਈ ਬੋਦਲਿਆ ਫਿਰਦਾ ਹੈ।
ਸਮਾਜ ਸੇਵੀਆਂ ਨੇ ਸਪੱਸ਼ਟ ਕੀਤਾ ਕਿ ਛਬੀਲ ਲਗਾਉਣ ਦਾ ਮੰਤਵ ਸਿਰਫ ਤੇ ਸਿਰਫ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਉਣਾ ਹੈ ਤਾਂ ਜ਼ੋ ਗਰਮੀ ਸਦਕਾ ਤ੍ਰਾਹ-ਤ੍ਰਾਹ ਕਰ ਰਹੇ ਲੋਕ ਕੁਝ ਰਾਹਤ ਮਹਿਸੂਸ ਕਰ ਸਕਣ।ਛਬੀਲਾਂ ਤੋਂ ਠੰਡੇ-ਮਿੱਠੇ ਜਲ ਦਾ ਆਨੰਦ ਮਾਣਦਿਆਂ ਲੋਕਾਂ ਨੇ ਕਿਹਾ ਕਿ ਅਜਿਹੇ ਉਪਰਾਲੇ ਭਾਰਤ ਵਿਚ ਹੀ ਦਿਖਾਈ ਦਿੰਦੇ ਹਨ। ਜਿਥੇ ਅੱਤ ਦੀ ਗਰਮੀ ਵਿਚ ਅਜਿਹੀਆਂ ਛਬੀਲਾਂ ਲਗਾ ਕੇ ਲੋਕਾਂ ਦਾ ਮੂੰਹ ਸੂਕਣੋਂ ਹਟਾਇਆ ਜਾਂਦਾ ਹੈ। ਛਬੀਲ ਲਗਾਉਣ ਵਾਲਿਆਂ ਦੇ ਕਾਰਜ ਦੀ ਸ਼ਲਾਘਾ ਕਰਦਿਆਂ ਲੋਕਾਂ ਨੇ ਕਿਹਾ ਕਿ ਬੇਸ਼ੱਕ ਗਰਮੀ ਨੂੰ ਦੇਖਦਿਆਂ ਘਰੋਂ ਬੋਤਲ ਤੇ ਛਤਰੀ ਨਾਲ ਲੈ ਕੇ ਚਲਣਾ ਪੈਂਦਾ ਹੈ। ਪਰ ਅਜਿਹੀਆਂ ਛਬੀਲਾਂ ਸੋਨੇ `ਤੇ ਸੁਹਾਗੇ ਵਾਲੀ ਗੱਲ ਕਰਦੀਆਂ ਹਨ। ਜਿਸ ਦੀ ਪ੍ਰਸੰਸਾ ਕਰਨੀ ਬਣਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।