ਵਿਨੇ ਹਾਂਡਾ, ਫ਼ਿਰੋਜ਼ਪੁਰ:
ਆਪਣੇ ਅੰਦਰ ਇਤਿਹਾਸ ਸਮੋਈ ਬੈਠੇ ਸ਼ਹੀਦੀ ਸਥਲ ਹੂਸੈਨੀਵਾਲਾ ਦੇ ਸੁੰਦਰੀਕਰਨ ਲਈ ਸਰਕਾਰ ਨੇ ਨੇ ਮੁਹਿੰਮ ਛੇੜ ਦਿੱਤੀ ਹੈ। ਜਿਸ ਦੇ ਤਹਿਤ ਟੂਰਿਜਮ ਵਿਭਾਗ ਪੰਜਾਬ ਸਰਕਾਰ ਵੱਲੋਂ ਹੂਸੈਨੀਵਾਲਾ ਦੀ ਇਤਿਹਾਸਕ ਇਮਾਰਤ ਨੂੰ ਦਿਲਕਸ਼ ਬਣਾਉਣ ਦਾ ਕੰਮ ਸਿਖ਼ਰਾਂ `ਤੇ ਹੈ। ਉਥੇ ਸ਼ਹੀਦੀ ਸਥਲ `ਤੇ ਲੱਗ ਰਹੀ ਲਾਈਟਿੰਗ ਅਤੇ ਸਾਊਂਡ ਸਿਸਟਮ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣ ਰਹੇ ਹਨ। ਭਾਵੇਂ ਸ਼ਹੀਦੀ ਸਥਲ `ਤੇ ਸਾਊਂਡ, ਲਾਈਇੰਗ ਸਮੇਤ 18ਵੀਂ ਸਦੀ ਦੀ ਯਾਦ ਕਰਵਾਉਂਦੀ ਬੋਗੀ ਖੜ੍ਹੀ ਕਰਕੇ ਇਤਿਹਾਸ ਨੂੰ ਦਰਸਾਉਂਦੀ ਫਿਲਮ ਦਿਖਾਉਣ ਦਾ ਕਾਰਜ ਜਲਦ ਸ਼ੁਰੂ ਹੋਣ ਵਾਲਾ ਹੈ। ਪਰ ਇਸ ਦਾ ਉਦਘਾਟਨ ਕਦੋਂ ਹੋਵੇਗਾ ਇਹ ਸਵਾਲ ਸਮੇਂ ਦੇ ਗਰਭ ਵਿਚ ਹੈ।
ਕੌਮਾਂਤਰੀ ਸਰਹੱਦ ਹੂਸੈਨੀਵਾਲਾ ਵਿਖੇ ਸ਼ਹੀਦ ਭਗਤ ਸਿੰਘ, ਸੁਖਦੇਵ, ਰਾਜਗੁਰੂ ਅਤੇ ਸਾਥੀਆਂ ਦੇ ਇਤਿਹਾਸ ਤੋਂ ਸੈਲਾਨੀਆਂ ਨੂੰ ਜਾਣੂ ਕਰਵਾਉਣ ਦੀ ਗੱਲ ਕਰਦਿਆਂ ਅਧਿਕਾਰੀ ਨੇ ਸਪੱਸ਼ਟ ਕੀਤਾ ਕਿ ਖੜ੍ਹੀ ਉਕਤ ਬੋਗੀ ਨੰਬਰ 2698 ਵਿਚ ਜਿਥੇ ਸ਼ਹੀਦਾਂ ਦੀਆਂ ਕੁਰਬਾਨੀਆਂ ਅਤੇ ਭਾਰਤ ਦੇ ਇਤਿਹਾਸ ਨੂੰ ਦਰਸਾਉਂਦੀਆਂ ਫਿਲਮਾਂ ਦਿਖਾ ਕੇ ਲੋਕਾਂ ਨੂੰ ਇਤਿਹਾਸ ਤੋਂ ਜਾਣੂ ਕਰਵਾਇਆ ਜਾਵੇਗਾ। ਉਥੇ ਇਹ 18ਵੀਂ ਸਦੀ ਦੀ ਰੇਲ ਲੋਕਾਂ ਲਈ ਖਿੱਚ ਦਾ ਕੇਂਦਰ ਬਣ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਰੇਲ ਵਿਚ 1965 ਅਤੇ 1971 ਦੀਆਂ ਜੰਗਾਂ ਵੇਲੇ ਦੀ ਵੀਡੀਓਗ੍ਰਾਫੀ ਵੀ ਦਿਖਾਈ ਜਾਵੇਗੀ। ਜਦੋਂ ਕਿ ਲੱਗੇ ਓਪਨ ਲਾਈਟਿੰਗ ਅਤੇ ਸਾਊਂਡ ਸਿਸਟਮ ਨਾਲ ਵੀ ਲੋਕਾਂ ਨੂੰ ਇਤਿਹਾਸ ਨਾਲ ਜੋੜਿਆ ਜਾਵੇਗਾ।
ਕੌਮਾਂਤਰੀ ਸਰਹੱਦ `ਤੇ ਆਏ ਸੈਲਾਨੀਆਂ ਨੇ ਕਿਹਾ ਕਿ ਭਾਵੇਂ ਪਹਿਲਾਂ ਇਥੇ ਰੀ-ਟਰੀਟ ਦੇਖ ਕੇ ਵਾਪਸ ਚਲੇ ਜਾਂਦੇ ਸੀ। ਪਰ ਹੁਣ ਉਕਤ ਰੇਲ ਜਿਥੇ ਪੁਰਾਤਣਤਾ ਦਰਸਾ ਰਹੀ ਹੈ। ਉਥੇ ਲੱਗ ਰਹੀ ਲਾਈਟਿੰਗ, ਸਾਊਂਡ ਅਤੇ ਰੇਲ ਵਿਚ ਇਤਿਹਾਸ ਨੂੰ ਦਰਸਾਉਣ ਵਾਲੀ ਵੀਡੀਓਗ੍ਰਾਫੀ ਦੇਖਣ ਦੀ ਮਨ ਵਿਚ ਉਤਸੁਕਤਾ ਵਧਦੀ ਜਾ ਰਹੀ ਹੈ। ਲੋਕਾਂ ਨੇ ਸਪੱਸ਼ਟ ਕੀਤਾ ਕਿ ਜਦੋਂ ਉਕਤ ਕਾਰਜ ਸ਼ੁਰੂ ਹੋਵੇਗਾ ਅਸੀਂ ਆਪ ਅਤੇ ਆਪਣਿਆਂ ਨਾਲ ਇਥੇ ਪਹੁੰਚ ਕੇ ਭਾਰਤ ਦੇ ਸ਼ਾਨਾਮੱਤੇ ਇਤਿਹਾਸ ਤੋਂ ਵਾਕਿਫ ਹੋਵਾਂਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।