ਵਿਨੇ ਹਾਂਡਾ
ਫ਼ਿਰੋਜ਼ਪੁਰ: ਅੱਜ ਫਿਰੋਜ਼ਪੁਰ ਦੀਆਂ ਮੰਡੀਆਂ ਦਾ ਕੰਮ ਬੰਦ ਕਰਕੇ ਸਰਕਾਰ ਵਿਰੁੱਧ ਰੋਸ ਜ਼ਾਹਿਰ ਕਰਦਿਆਂ ਜਿਥੇ ਆੜਤੀਆ ਵਰਗ ਨੇ ਆਪਣੇ ਹਿੱਤਾਂ ਦੀ ਵਕਾਲਤ ਕੀਤੀ। ਉਥੇ ਸੂਬਾ ਸਰਕਾਰ ਵੱਲੋਂ ਸਾਰਥਿਕ ਹੱਲ ਨਾ ਕੱਢਣ ਦੀ ਸੂਰਤ ਵਿਚ ਸਖਤ ਸਟੈਂਡ ਲੈਣ ਦਾ ਵੀ ਐਲਾਨ ਕੀਤਾ। ਗੱਲਬਾਤ ਕਰਦਿਆਂ ਆੜਤੀਆ ਨੇ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਦੇ ਇਸ਼ਾਰੇ `ਤੇ ਅਜਿਹੀ ਨੀਤੀ ਪਾਸ ਕਰਕੇ ਜਿਥੇ ਆੜਤੀਆ ਦੇ ਹਿੱਤਾਂ ਤੇ ਡਾਕਾ ਮਾਰਨ ਦਾ ਯਤਨ ਕੀਤਾ ਜਾ ਰਿਹਾ ਹੈ।
ਉਥੇ ਇਹ ਨੀਤੀ ਕਿਸਾਨਾਂ ਪਰ ਭਾਰੂ ਉਦੋਂ ਪਵੇਗੀ। ਜਦੋਂ ਇਹ ਸਰਕਾਰ ਚੁੱਪ-ਚਪੀਤੇ ਤਿੰਨੋਂ ਕਾਨੂੰਨ ਲਾਗੂ ਕਰ ਦੇਵੇਗੀ। ਜਿਸ ਦੀ ਗਵਾਹੀ ਇਹ ਨੀਤੀ ਭਰ ਰਹੀ ਹੈ। ਰੋਸ ਜ਼ਾਹਿਰ ਕਰ ਰਹੇ ਕਿਸਾਨਾਂ ਨੇ ਸਪੱਸ਼ਟ ਕੀਤਾ ਕਿ ਦੂਸਰੀਆਂ ਫਸਲਾਂ ਵਾਂਗ ਸਰਕਾਰ ਮੂੰਗੀ ਦੀ ਫਸਲ ਵੀ ਆੜਤੀਆ ਰਾਹੀਂ ਖਰੀਦ ਕਰੇ ਤਾਂ ਜ਼ੋ ਆੜਤੀਆਂ ਦਾ ਰੋਜ਼ਗਾਰ ਬਣਿਆ ਰਹਿ ਸਕੇ। ਕਿਉਂਕਿ ਆੜਤੀਆਂ ਨੇ ਮਹਿੰਗੇ ਭਾਅ ਦੀਆਂ ਮੰਡੀਆਂ ਵਿਚ ਦੁਕਾਨਾਂ ਆੜਤ ਕਰਨ ਵਾਸਤੇ ਹੀ ਖਰੀਦੀਆਂ ਹਨ।
ਮੂੰਗੀ ਦੀ ਫਸਲ ਕੋਆਪਰੇਟਿਵ ਸੁਸਾਇਟੀਆਂ ਰਾਹੀਂ ਖਰੀਦਣ ਦੇ ਸਰਕਾਰ ਦੇ ਐਲਾਨ ਦਾ ਸਿੱਧਾ ਵਿਰੋਧ ਕਰਦਿਆਂ ਆੜਤੀਆਂ ਨੇ ਸਪੱਸ਼ਟ ਕੀਤਾ ਕਿ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੁਰੂ ਕੀਤੀ ਇਹ ਹੜਤਾਲ ਅਣਮਿਥੇ ਸਮੇਂ ਤੱਕ ਜਾਰੀ ਰੱਖਣਗੇ ਅਤੇ 5 ਜੂਨ ਤੋਂ ਮਾਰਕੀਟ ਕਮੇਟੀਆਂ ਦਾ ਬਾਰ ਰੋਕ ਕੇ ਰੋਸ ਜ਼ਾਹਿਰ ਕੀਤਾ ਜਾਵੇਗਾ ਅਤੇ ਜੇਕਰ ਫਿਰ ਵੀ ਸਰਕਾਰ ਨੇ ਕੋਈ ਹੱਲ ਨਾ ਕੀਤਾ ਤਾਂ ਆੜਤੀਆ ਵਰਗ ਸੜਕਾਂ `ਤੇ ਉਤਰਣ ਲਈ ਮਜ਼ਬੂਰ ਹੋਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: AAP, AAP Punjab, Ferozepur