ਵਿਨੇ ਹਾਂਡਾ, ਫ਼ਿਰੋਜ਼ਪੁਰ:
ਹੜਤਾਲ, ਹੜਤਾਲ, ਹੜਤਾਲ, ਬਾਈ ਜੀ ਪੰਜਾਬ ਦੇ ਹਰ ਸਰਕਾਰੀ ਕੰਮ ਵਿਚ ਹੋ ਚੁੱੱਕੀ ਏ ਹੜਤਾਲ। ਇਹ ਵਰਤਾਰਾ ਪੰਜਾਬ ਸਰਕਾਰ ਦੇ ਹਰ ਸਰਕਾਰੀ ਵਿਭਾਗ ਵਿਚ ਦਿਖਾਈ ਦੇ ਰਿਹਾ, ਜਿਥੇ ਬਾਬੂ ਲੰਬੇ ਸਮੇਂ ਤੋਂ ਹੜਤਾਲਾਂ ਕਰ ਰਹੇ ਹਨ। ਉਥੇ ਪੱਲੇਦਾਰਾਂ ਵੱਲੋਂ ਵੀ ਬੋਰੀਆਂ ਚੁੱਕਣੀਆਂ ਬੰਦ ਕਰ ਦਿੱਤੀਆਂ ਹਨ। ਪੂਰਨ ਹੜਤਾਲ ਕਰਦਿਆਂ ਫੂਡ ਏਜੰਸੀਆਂ ਦੇ ਪੱਲੇਦਾਰਾਂ ਨੇ ਸਰਕਾਰ ਵਿਰੁੱਧ ਰੋਹ ਜ਼ਾਹਿਰ ਕਰਦਿਆਂ ਆਪਣੀਆਂ 40 ਸਾਲ ਦੀਆਂ ਸੇਵਾਵਾਂ ਨੂੰ ਮੱਦੇਨਜ਼ਰ ਇਨਸਾਫ ਕਰਨ ਦੀ ਗੁਹਾਰ ਲਗਾਈ। ਫਿਰੋਜ਼ਪੁਰ ਵਿਖੇ ਸੂਬਾ ਸਰਕਾਰ ਵਿਰੁੱਧ ਗਰਜਦਿਆਂ ਪੱਲੇਦਾਰਾਂ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਵਿਭਾਗ ਵਿਚ ਕੰਮ ਕਰ ਰਹੇ ਹਨ।
ਪਰ ਸਰਕਾਰ ਉਨ੍ਹ੍ਹਾਂ ਨੂੰ ਕੋਈ ਨਿਆਏ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਬਿਨ੍ਹ੍ਹਾਂ ਦੇਰੀ ਪੱਲੇਦਾਰਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਦੇਵੇ ਤਾਂ ਜੋ ਉਨ੍ਹਾਂ ਦੀ ਜਿੰਦਗੀ ਵੀ ਸੁਖਾਲੀ ਹੋ ਸਕੇ। ਆਪਣੇ ਹੱਕਾਂ ਦੀ ਵਕਾਲਤ ਕਰਦਿਆਂ ਆਗੂਆਂ ਨੇ ਕਿਹਾ ਕਿ ਸਰਕਾਰ ਬਿਨ੍ਹਾਂ ਦੇਰੀ ਐਫ.ਸੀ.ਆਈ ਵਾਂਗ ਪੱਲੇਦਾਰਾਂ ਦੀ ਮਜ਼ਦੂਰੀ ਉਨ੍ਹਾਂ ਦੇ ਖਾਤਿਆਂ ਵਿਚ ਅਦਾ ਕਰੇ ਤਾਂ ਜੋ ਉਨ੍ਹਾਂ ਨੂੰ ਕੁਝ ਰਾਹਤ ਮਿਲ ਸਕੇ। ਉਨ੍ਹਾਂ ਕਿਹਾ ਕਿ ਉਹ ਪਿਛਲੇ 40 ਸਾਲਾਂ ਤੋਂ ਵਿਭਾਗ ਵਿਚ ਕੰਮ ਕਰ ਰਹੇ ਹਨ। ਪਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਪ੍ਰਵਾਨ ਕਰਨ ਵਿਚ ਆਨਾਕਾਨੀ ਕਰ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।