ਵਿਨੇ ਹਾਂਡਾ
ਫ਼ਿਰੋਜ਼ਪੁਰ: ਪੁਲਿਸ ਪ੍ਰਸ਼ਾਸਨ ਨੇ ਸੁਰੱਖਿਆ ਵਿਚ ਇਕ ਹੋਰ ਕਦਮ ਪੁਟਦਿਆਂ ਜਿਥੇ ਪਟਰੋਲਿੰਗ ਗੱਡੀਆਂ ਵਿਚ ਕੈਮਰੇ ਲਗਾ ਕੇ ਹਰ ਪਹਿਲੂ ਤੇ ਨਜ਼ਰ ਟਕਾਉਣ ਦਾ ਯਤਨ ਕੀਤਾ ਹੈ। ਉਥੇ ਇਨ੍ਹਾਂ ਗੱਡੀਆਂ ਵਿਚ ਹਾਈਫਾਈ ਕੈਮਰਿਆਂ ਤੋਂ ਕੰਮ ਲਿਆ ਜਾ ਰਿਹਾ ਹੈ।
ਪਟਰੋਲਿੰਗ ਗੱਡੀਆਂ ਵਿਚ ਲਾਏ ਕੈਮਰਿਆਂ ਦਾ ਜ਼ਿਕਰ ਕਰਦਿਆਂ ਸੀਨੀਅਰ ਕਪਤਾਨ ਪੁਲਿਸ ਫਿਰੋਜ਼ਪੁਰ ਨੇ ਸਪੱਸ਼ਟ ਕੀਤਾ ਕਿ ਇਹ ਗੱਡੀਆਂ ਫਿਰੋਜ਼ਪੁਰ ਤੋਂ ਨਾਲ ਲੱਗਦੇ ਜ਼ਿਲ੍ਹਿਆਂ ਦੀਆਂ ਹੱਦਾਂ ਤੱਕ ਪਟਰੋਲਿੰਗ ਕਰਿਆ ਕਰਨਗੀਆਂ ਅਤੇ ਲਿੰਕ ਸੜਕਾਂ ਪਰ ਇਹ ਗੱਡੀਆਂ ਹਰ ਪਹਿਲੂ ਨੂੰ ਕੈਮਰੇ ਵਿਚ ਕੈਦ ਕਰਕੇ ਦਫਤਰ ਵਿਚ ਬਣਾਏ ਰਿਕਾਰਡ ਰੂਮ ਵਿਚ ਸਾਰਾ ਰਿਕਾਰਡ ਭੇਜਿਆ ਕਰਨਗੀਆਂ।ਗੱਲਬਾਤ ਕਰਦਿਆਂ ਪੁਲਿਸ ਅਧਿਕਾਰੀ ਨੇ ਸਪੱਸ਼ਟ ਕੀਤਾ ਕਿ ਸ਼ੁਰੂਆਤੀ ਦੌਰ ਵਿਚ 9 ਗੱਡੀਆਂ ਪਰ ਇਹ ਕੈਮਰੇ ਲਗਾਏ ਗਏ ਹਨ।
ਜ਼ੋ ਲਿੰਕ ਸੜਕਾਂ `ਤੇ ਪਟਰੋਲਿੰਗ ਕਰਨ ਦੇ ਨਾਲ-ਨਾਲ ਪੁਲਿਸ ਨਾਕਿਆਂ ਪਰ ਵੀ ਤਾਇਨਾਤ ਰਹਿਣਗੀਆਂ, ਜਿਸ ਨਾਲ ਹਰ ਪਹਿਲੂ ਤੋਂ ਪੁਲਿਸ ਪ੍ਰਸ਼ਾਸਨ ਵਾਕਿਫ ਹੋਵੇਗਾ। ਉਨ੍ਹਾਂ ਕਿਹਾ ਕਿ 2 ਕੁ ਗੱਡੀਆਂ ਹੋਰ ਤਿਆਰ ਕਰਵਾਉਣ ਦਾ ਕਾਰਜ ਆਰੰਭਿਆ ਜਾ ਰਿਹਾ ਹੈ ਤਾਂ ਜ਼ੋ ਇਨ੍ਹਾਂ ਗੱਡੀਆਂ ਸਹਾਰੇ ਹਰ ਇਕ ਪਹਿਲੂ `ਤੇ ਨਜ਼ਰ ਰੱਖਣਗੀਆਂ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।