Home /punjab /

Ferozepur: ਦੀਵਾਲੀ ਮੌਕੇ ਬਾਬਾ ਖੇਤਰਪਾਲ ਨੂੰ ਸਜਦਾ ਕਰਨ ਪਹੁੰਚੇ ਸ਼ਰਧਾਲੂ

Ferozepur: ਦੀਵਾਲੀ ਮੌਕੇ ਬਾਬਾ ਖੇਤਰਪਾਲ ਨੂੰ ਸਜਦਾ ਕਰਨ ਪਹੁੰਚੇ ਸ਼ਰਧਾਲੂ

ਬੀਤੀ ਰਾਤ ਤੋਂ ਹੀ ਭਗਤ ਲੱਗੇ ਕਤਾਰਾਂ `ਚ

ਬੀਤੀ ਰਾਤ ਤੋਂ ਹੀ ਭਗਤ ਲੱਗੇ ਕਤਾਰਾਂ `ਚ

ਦੀਵਾਲੀ ਦੇ ਸ਼ੁਭ ਅਵਸਰ `ਤੇ ਜਿਥੇ ਹਰ ਵਿਅਕਤੀ ਖੁਸ਼ੀ ਵਿਚ ਖੀਵਾ ਹੋਇਆ ਫੁਲਿਆ ਨਹੀਂ ਸਮਾ ਰਿਹਾ। ਉਥੇ ਧਾਰਮਿਕ ਆਸਥਾ ਵਜੋਂ ਬਾਬਾ ਖੇਤਰਪਾਲ ਦੇ ਮੰਦਰ ਵਿਚ ਬੀਤੀ ਰਾਤ ਤੋਂ ਹੀ ਭਗਤਾਂ ਦੀਆਂ ਲੰਮੀਆਂ ਕਤਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ।

  • Share this:
    ਵਿਨੇ ਹਾਂਡਾ, ਫ਼ਿਰੋਜ਼ਪੁਰ:

    ਰਿਸ਼ੀਆਂ, ਮੁਨੀਆਂ, ਪੀਰਾਂ ਫਕੀਰਾਂ ਦੀ ਧਰਤੀ ਪੰਜਾਬ `ਤੇ ਜਿਥੇ ਆਏ ਦਿਨ ਕੋਈ ਨਾ ਕੋਈ ਖੁਸ਼ੀ ਮਨਾਈ ਜਾਂਦੀ ਹੈ। ਉਥੇ ਕੋਈ ਵੀ ਅਜਿਹੀ ਖੁਸ਼ੀ ਨਹੀਂ ਹੁੰਦੀ ਜਦੋਂ ਲੋਕ ਧਾਰਮਿਕ ਸਥਾਨਾਂ `ਤੇ ਸਿੱਜਦਾ ਨਾ ਹੋਣ। ਦੀਵਾਲੀ ਦੇ ਸ਼ੁਭ ਅਵਸਰ `ਤੇ ਜਿਥੇ ਹਰ ਵਿਅਕਤੀ ਖੁਸ਼ੀ ਵਿਚ ਖੀਵਾ ਹੋਇਆ ਫੁਲਿਆ ਨਹੀਂ ਸਮਾ ਰਿਹਾ। ਉਥੇ ਧਾਰਮਿਕ ਆਸਥਾ ਵਜੋਂ ਬਾਬਾ ਖੇਤਰਪਾਲ ਦੇ ਮੰਦਰ ਵਿਚ ਬੀਤੀ ਰਾਤ ਤੋਂ ਹੀ ਭਗਤਾਂ ਦੀਆਂ ਲੰਮੀਆਂ ਕਤਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ।

    ਫਿਰੋਜ਼ਪੁਰ ਵਿਖੇ ਸਥਿਤ ਬਾਬਾ ਖੇਤਰਪਾਲ ਦੇ ਮੰਦਰ ਵਿਚ ਦਿਨ-ਤਿਉਹਾਰ `ਤੇ ਲੱਗਦੀਆਂ ਭਗਤਾਂ ਦੀਆਂ ਲੰਮੀਆਂ ਲਾਈਨਾਂ ਜਿਥੇ ਪੰਜਾਬੀਆਂ ਦੇ ਖੁਸ਼ੀਆਂ ਵਿਚ ਆਪਣੇ ਪੀਰ ਮਨਾਉਣ ਦੀ ਆਸਥਾ ਨੂੂੰ ਬੂਰ ਪਾਉਂਦੀ ਹੈ। ਉਥੇ ਲੋਕ ਮੰਦਰ ਵਿਚ ਮੱਥਾ ਟੇਕਣ ਲਈ ਇਕ ਦਿਨ ਪਹਿਲਾਂ ਹੀ ਲਾਈਨਾਂ ਵਿਚ ਲੱਗਣ ਲੱਗਦੇ ਹਨ। ਜਦੋਂ ਸਾਡੀ ਟੀਮ ਨੇ ਮੰਦਿਰ ਖੇਤਰਪਾਲ ਦਾ ਦੌਰਾ ਕੀਤਾ ਤਾਂ ਆਪਣੀ ਵਾਰੀ ਦੀ ਉਡੀਕ ਕਰ ਰਹੇ ਭਗਤ ਜਿਥੇ ਧਾਰਮਿਕ ਬਿਰਤੀ ਵਿਚ ਰੰਗੇ ਦਿਖਾਈ ਦਿੱਤੇ। ਉਥੇ ਕੁਝ ਭਗਤ ਢੋਲ ਦੇ ਡਗੇ `ਤੇ ਨੱਜ ਕੇ ਵੀ ਖੁਸ਼ੀ ਮਨਾਉਂਦੇ ਦਿਖਾਈ ਦਿੱਤੇ।

    ਗੱਲਬਾਤ ਕਰਦਿਆਂ ਲੋਕਾਂ ਨੇ ਕਿਹਾ ਕਿ ਦਿਨ-ਤਿਉਹਾਰ ਦੇ ਚਲਦਿਆਂ ਧਾਰਮਿਕ ਸਥਾਨਾਂ ਦੇ ਦਰਸ਼ਨ-ਦੀਦਾਰੇ ਕਰਨ ਦਾ ਮੁੱਢ ਕਦੀਮ ਤੋਂ ਸਿਲਸਿਲਾ ਚੱਲਦਾ ਆ ਰਿਹਾ ਹੈ ਅਤੇ ਅਸੀਂ ਆਪਣੇ ਪੁਰਖਿਆਂ ਦੇ ਦਰਸਾਏ ਮਾਰਗ `ਤੇ ਚੱਲਦੇ ਹੋਏ ਆਏ ਸਾਲ ਦੀਵਾਲੀ ਮੌਕੇ ਇਥੇ ਦਰਸ਼ਨ ਕਰਕੇ ਬਾਬਾ ਖੇਤਰਪਾਲ ਦਾ ਸ਼ੁਕਰਾਨਾ ਕਰਦੇ ਹਾਂ।
    Published by:Amelia Punjabi
    First published:

    Tags: Diwali 2021, Ferozepur, Punjab, Temple

    ਅਗਲੀ ਖਬਰ