Home /punjab /

ਫਿਰੋਜ਼ਪੁਰ ਦੇ ਟ੍ਰੈਫਿਕ ਦਾ ਹੋਵੇਗਾ ਸਮਾਧਾਨ, ਗ਼ਲਤ ਪਾਰਕਿੰਗ ਕਰਨ ਵਾਲੇ 'ਤੇ ਹੋਵੇਗੀ ਕਾਰਵਾਈ

ਫਿਰੋਜ਼ਪੁਰ ਦੇ ਟ੍ਰੈਫਿਕ ਦਾ ਹੋਵੇਗਾ ਸਮਾਧਾਨ, ਗ਼ਲਤ ਪਾਰਕਿੰਗ ਕਰਨ ਵਾਲੇ 'ਤੇ ਹੋਵੇਗੀ ਕਾਰਵਾਈ

ਸਹੀ ਟਰੈਫਿਕ ਚਲਾਉਣਾ ਹੀ ਸਾਡਾ ਮੰਤਵ-ਅਧਿਕਾਰੀ

ਸਹੀ ਟਰੈਫਿਕ ਚਲਾਉਣਾ ਹੀ ਸਾਡਾ ਮੰਤਵ-ਅਧਿਕਾਰੀ

ਫ਼ਿਰੋਜ਼ਪੁਰ: ਫਿਰੋਜ਼ਪੁਰ ਵਿਚ ਟਰੈਫਿਕ ਸਮੱਸਿਆ  ਅਤੇ ਊਟ-ਪਟਾਂਗ ਗੱਡੀਆਂ ਖੜ੍ਹੀਆਂ ਕਰਨ ਵਾਲਿਆਂ ਵਿਰੁੱਧ ਕਾਰਵਾਈ ਹੋਵੇਗੀ। ਜਿਥੇ ਕੁਝ ਦਿਨ ਪਹਿਲਾਂ ਸੀਨੀਅਰ ਕਪਤਾਨ ਪੁਲਿਸ ਦੀਆਂ ਹਦਾਇਤਾਂ `ਤੇ ਊਧਮ ਸਿੰਘ ਚੌਂਕ ਕੋਲ ਬਣੇ ਬੈਂਕਾਂ ਦੇ ਬਾਹਰ ਖੜ੍ਹੇ ਵਹੀਕਲਾਂ ਨੂੰ ਸਖਤ ਨਿਰਦੇਸ਼ ਦਿੱਤੇ ਗਏ ਸਨ। ਉਥੇ ਟਰੈਫਿਕ ਸਮੱਸਿਆ ਤੋਂ ਨਿਜ਼ਾਤ ਦਿਵਾਉਣ ਲਈ ਅਧਿਕਾਰੀਆਂ ਦੀਆਂ ਬਦਲੀਆਂ ਵੀ ਕੀਤੀਆਂ ਗਈਆਂ ਹਨ। ਨਵ-ਨਿਯੁਕਤ ਟਰੈਫਿਕ ਇੰਚਾਰਜ ਨੇ ਸਪੱਸ਼ਟ ਕੀਤਾ ਕਿ ਸਾਡਾ ਮੁੱਖ ਮਨੋਰਥ ਟਰੈਫਿਕ ਨੂੰ ਸਹੀ ਢੰਗ ਨਾਲ ਚਲਾਉਣਾ ਹੈ।

ਹੋਰ ਪੜ੍ਹੋ ...
  • Share this:

ਵਿਨੇ ਹਾਂਡਾ

ਉਨ੍ਹਾਂ ਕਿਹਾ ਕਿ ਟਰੈਫਿਕ ਸਦਕਾ ਹੀ ਜਿਥੇ ਜਾਮ ਲੱਗਦੇ ਹਨ। ਉਥੇ ਹਾਦਸੇ ਵਾਪਰਣ ਦਾ ਡਰ ਬਣਿਆ ਰਹਿੰਦਾ ਹੈ। ਜਿਸ ਕਰਕੇ ਟਰੈਫਿਕ ਦਾ ਸਹੀ ਢੰਗ ਨਾਲ ਚੱਲਣਾ ਅਤਿ ਜ਼ਰੂਰੀ ਹੈ। ਊਟ-ਪਟਾਂਗ ਖੜ੍ਹੇ ਹੁੰਦੇ ਵਹੀਕਲਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਸਪੱਸ਼ਟ ਕੀਤਾ ਕਿ ਪੁਰਾਣੀ ਟੀਮ ਵੱਲੋਂ ਬੈਂਕਾਂ ਦੇ ਬਾਹਰ ਅਤੇ ਹੋਰਨਾਂ ਥਾਵਾਂ `ਤੇ ਖੜ੍ਹੀਆਂ ਹੁੰਦੀਆਂ ਗੱਡੀਆਂ ਦੇ ਸੰਚਾਲਕਾਂ ਨੂੰ ਸਖਤ ਹਦਾਇਤਾਂ ਕੀਤੀਆਂ ਗਈਆਂ ਸਨ ਅਤੇ ਜੇਕਰ ਹੁਣ ਵੀ ਲੋਕ ਅਜਿਹਾ ਕਰਨੋ ਨਹੀਂ ਹਟਦੇ ਤਾਂ ਗੱਡੀਆਂ ਬਾਂਡ ਵੀ ਕੀਤੀਆਂ ਜਾ ਸਕਦੀਆਂ ਹਨ।

ਅਜੋਕੀ ਭਜਦੋੜ ਵਾਲੀ ਜਿੰਦਗੀ ਵਿਚ ਹਰ ਵਿਅਕਤੀ ਕਿਸੇ ਨਾ ਕਿਸੇ ਪ੍ਰੇਸ਼ਾਨੀ ਵਿਚ ਰਹਿੰਦਾ ਹੈ ਦਾ ਜ਼ਿਕਰ ਕਰਦਿਆਂ ਪੁਲਿਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਬੂਲਟ ਮੋਟਰ ਸਾਈਕਲਾਂ ਪਰ ਪਟਾਕੇ ਪੁਆਉਣ ਵਾਲਿਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕਰਾਂਗੇ। ਉਨ੍ਹਾਂ ਕਿਹਾ ਕਿ ਪਾਰਕਿੰਗ ਲਈ ਬਣੀ ਜਗ੍ਹਾ ਪਰ ਹੀ ਲੋਕ ਆਪਣੇ ਵਹੀਕਲ ਖੜ੍ਹੇ ਕਰਨ ਜਾਂ ਫਿਰ ਵੱਡੇ ਸ਼ਹਿਰਾਂ ਵਾਂਗ ਯੈਲੋ ਲਾਈਨ ਦੇ ਅੰਦਰ ਕੁਝ ਸਮੇਂ ਲਈ ਵਹੀਕਲ ਖੜ੍ਹੇ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਬੇਸ਼ੱਕ ਪਹਿਲਾਂ ਵੀ ਕਈ ਵਾਰ ਲੋਕਾਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਣੂ ਕਰਵਾਇਆ ਜਾਂਦਾ ਰਿਹਾ ਹੈ। ਪਰ ਹੁਣ ਵੀ ਸਮੇਂ-ਸਮੇਂ `ਤੇ ਲੋਕਾਂ ਨੂੰ ਟਰੈਫਿਕ ਨਿਯਮਾਂ ਤੋਂ ਜਾਣੂ ਕਰਾਵਾਂਗੇ ਤਾਂ ਜ਼ੋ ਲੋਕ ਟਰੈਫਿਕ ਨਿਯਮਾਂ ਤੋਂ ਚੰਗੀ ਤਰ੍ਹਾਂ ਜਾਣੂ ਹੋ ਸਕਣ।

Published by:rupinderkaursab
First published:

Tags: Ferozepur, Punjab, Traffic jam, Traffic rules