Home /punjab /

ਪਾਕਿ ਦੀ ਨਵੀਂ ਸਾਜਿਸ਼: ਸਤਲੁਜ ਦਰਿਆ ਰਾਹੀਂ ਭਾਰਤੀ ਲੋਕਾਂ ਨੂੰ ਬਣਾਉਣ ਲੱਗਿਆ ਨਿਸ਼ਾਨਾ

ਪਾਕਿ ਦੀ ਨਵੀਂ ਸਾਜਿਸ਼: ਸਤਲੁਜ ਦਰਿਆ ਰਾਹੀਂ ਭਾਰਤੀ ਲੋਕਾਂ ਨੂੰ ਬਣਾਉਣ ਲੱਗਿਆ ਨਿਸ਼ਾਨਾ

ਪਾਕਿ

ਪਾਕਿ ਦੀ ਨਵੀਂ ਸਾਜਿਸ਼: ਸਤਲੁਜ ਦਰਿਆ ਰਾਹੀਂ ਭਾਰਤੀ ਲੋਕਾਂ ਨੂੰ ਬਣਾਉਣ ਲੱਗਿਆ ਨਿਸ਼ਾਨਾ

 • Share this:

  ਵਿਨੈ ਹਾਂਡਾ

  ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਸਰਹੱਦ ਉੱਤੇ ਕਦੀ ਗੋਲਾਬਾਰੀ ਦੇਖਣ ਨੂੰ ਮਿਲਦੀ ਹੈ ਅਤੇ ਕਦੀ ਪਾਕਿਸਤਾਨੀ ਡਰੋਨ ਜ਼ਰੀਏ ਘਟੀਆ ਹਰਕਤਾਂ ਕਰਦਾ ਰਹਿੰਦਾ। ਹੁਣ ਪਾਕਿਸਤਾਨ ਨੇ ਇੱਕ ਨਵੇਂ ਢੰਗ ਨਾਲ ਭਾਰਤ ਨੂੰ ਨੁਕਸਾਨ ਪਹੁੰਚਾਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸ ਵਿੱਚ ਉਹ ਸਤਲੁਜ ਦਰਿਆ ਦਾ ਸਹਾਰਾ ਲੈ ਰਿਹਾ ਹੈ। ਭਾਵੇਂ ਸਤਲੁਜ ਦਰਿਆ ਭਾਰਤ ਵੱਲ ਵਹਿੰਦਾ ਹੈ ਪਰ ਕਈ ਜਗ੍ਹਾ ਤੋਂ ਸਤਲੁਜ ਪਾਕਿਸਤਾਨ ਵਿਚੋਂ ਲੰਘ ਕੇ ਭਾਰਤ ਵਿੱਚ ਵਾਪਸ ਆਉਂਦਾ ਹੈ। ਪਾਕਿਸਤਾਨ ਦੇ ਜ਼ਿਲ੍ਹਾ ਕਸੂਰ ਵਿੱਚ ਚਮੜੇ ਦੀਆਂ ਕਈ ਫੈਕਟਰੀਆਂ ਲੱਗੀਆਂ ਹੋਈਆਂ ਹਨ, ਜੋ ਕਿ ਆਪਣੀਆਂ ਫੈਕਟਰੀਆਂ ਦਾ ਗੰਦਾ ਪਾਣੀ ਦਰਿਆ ਵਿੱਚ ਰੋੜ ਦਿੰਦੀਆਂ ਹਨ, ਜਿਸ ਨਾਲ ਪੂਰਾ ਪਾਣੀ ਦੂਸ਼ਿਤ ਹੋ ਜਾਂਦਾ ਹੈ। ਇਹ ਪਾਣੀ ਭਾਰਤ ਦੇ ਹਿੱਸੇ 'ਚ ਆ ਕੇ ਬੇਹੱਦ ਨੁਕਸਾਨ ਪਹੁੰਚਾਉਂਦਾ ਹੈ।

  ਇਸ ਪਿੰਡ ਵਾਸੀਆਂ ਮੁਤਾਬਿਕ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ। ਪਿਛਲੇ ਕਈ ਸਾਲਾਂ ਤੋਂ ਅਕਸਰ ਹੀ ਪਾਕਿਸਤਾਨ ਆਪਣੀਆਂ ਫੈਕਟਰੀਆਂ ਦਾ ਕਾਲਾ ਪਾਣੀ ਜੋ ਕਿ ਬੇਹੱਦ ਜ਼ਹਿਰੀਲਾ ਹੁੰਦਾ ਹੈ ਉਹ ਸਤਲੁਜ ਦਰਿਆ ਵਿੱਚ ਵਹਾਅ ਦਿੱਤਾ ਜਾਂਦਾ। ਜਿਸ ਨਾਲ ਇਲਾਕਾ ਵਾਸੀਆਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ।

  ਪਿੰਡ ਵਾਸੀਆਂ ਮੁਤਾਬਿਕ ਉਹ ਕਈ ਵਾਰ ਸਰਕਾਰ ਨੂੰ ਅਪੀਲ ਕਰ ਚੁੱਕੇ ਹਨ ਪਰ ਉਨ੍ਹਾਂ ਦੀ ਕਿਤੇ ਵੀ ਸੁਣਵਾਈ ਨਹੀਂ ਹੁੰਦੀ। ਪਾਕਿਸਤਾਨ ਦੇ ਨਾਲ ਲੱਗਦੇ ਭਾਰਤ ਵਿੱਚ ਪੈਂਦੇ ਫ਼ਿਰੋਜਪੁਰ ਦੇ ਇਸ ਪਿੰਡ ਵਿੱਚ ਨਲਕਿਆਂ ਵਿੱਚੋਂ ਆ ਰਿਹਾ ਕਾਲਾ ਅਤੇ ਰਸਾਇਣਿਕ ਪਾਣੀ ਹੈ, ਜਿਸਨੂੰ ਲੋਕ ਮਜਬੂਰਨ ਇਸ ਗੰਦੇ ਪਾਣੀ ਨੂੰ ਵਰਤ ਰਹੇ ਹਨ। ਇਸ ਨਾਲ ਉਨ੍ਹਾਂ ਨੂੰ ਚਮੜੇ ਅਤੇ ਹੋਰ ਗੰਭੀਰ ਬਿਮਾਰੀਆਂ ਹੋ ਰਹੀਆਂ ਹਨ। ਪਾਕਿਸਤਾਨ ਉਹ ਮੌਕਾ ਕਦੇ ਵੀ ਨਹੀਂ ਛੱਡਦਾ ਜਿਸ ਨਾਲ ਭਾਰਤ ਨੂੰ ਨੁਕਸਾਨ ਹੋਵੇ।

  ਪਾਕਿਸਤਾਨ ਸਰਹੱਦ 'ਤੇ ਲੱਗੀ ਫੈਂਸਿੰਗ 'ਤੇ ਸਤਲੁਜ ਦਰਿਆ ਰਾਹੀਂ ਹਥਿਆਰਾਂ ਦਾ ਜ਼ਖ਼ੀਰਾ ਅਤੇ ਵੱਡੀ ਮਾਤਰਾ ਵਿੱਚ ਨਸ਼ਿਆਂ ਦੀ ਖੇਪ ਭਾਰਤ ਵੱਲ ਭੇਜਦਾ ਰਹਿੰਦਾ ਹੈ ਤਾਂ ਜੋ ਭਾਰਤ ਵਿੱਚ ਅਮਨ ਸ਼ਾਂਤੀ ਭੰਗ ਹੋ ਸਕੇ। ਪਰੰਤੂ ਦੇਸ਼ ਦੀ ਸਰਹੱਦ 'ਤੇ ਦੇਸ਼ ਦੀ ਸੇਵਾ ਕਾਰਨ ਵਾਸਤੇ ਬੈਠੀਆਂ ਫ਼ੌਜਾਂ ਇਸ ਸਾਰੀਆਂ ਨਾਪਾਕ ਹਰਕਤਾਂ ਨੂੰ ਕਾਮਯਾਬ ਨਹੀਂ ਹੋਣ ਦਿੰਦੀਆਂ।

  Published by:Krishan Sharma
  First published:

  Tags: Border, Factory, Ferozepur, Indo-Pak, Pakistan government, Water