Home /News /punjab /

ਭਾਰਤ 'ਚ ਘੁਸਪੈਠ ਕਰਦਾ ਪਾਕਿਸਤਾਨੀ ਨਸ਼ਾ ਤਸਕਰ ਬੀਐਸਐਫ਼ ਅੜਿੱਕੇ, ਹੈਰੋਇਨ ਬਰਾਮਦ

ਭਾਰਤ 'ਚ ਘੁਸਪੈਠ ਕਰਦਾ ਪਾਕਿਸਤਾਨੀ ਨਸ਼ਾ ਤਸਕਰ ਬੀਐਸਐਫ਼ ਅੜਿੱਕੇ, ਹੈਰੋਇਨ ਬਰਾਮਦ

ਭਾਰਤ 'ਚ ਘੁਸਪੈਠ ਕਰਦਾ ਪਾਕਿਸਤਾਨੀ ਨਸ਼ਾ ਤਸਕਰ ਬੀਐਸਐਫ਼ ਅੜਿੱਕੇ, ਹੈਰੋਇਨ ਬਰਾਮਦ

ਭਾਰਤ 'ਚ ਘੁਸਪੈਠ ਕਰਦਾ ਪਾਕਿਸਤਾਨੀ ਨਸ਼ਾ ਤਸਕਰ ਬੀਐਸਐਫ਼ ਅੜਿੱਕੇ, ਹੈਰੋਇਨ ਬਰਾਮਦ

  • Share this:

ਵਿਨੇ ਹਾਂਡਾ

ਫਿਰੋਜ਼ਪੁਰ: ਕੌਮਾਂਤਰੀ ਸਰਹੱਦ 'ਤੇ ਤਾਇਨਾਤ ਬੀ.ਐਸ.ਐਫ ਜਵਾਨਾਂ ਨੇ ਅੱਜ ਤੜਕਸਾਰ ਭਾਰਤ ਵਿੱਚ ਘੁਸਪੈਠ ਕਰਦੇ ਵਿਅਕਤੀਆਂ ਵਿੱਚੋਂ ਇੱਕ ਵਿਅਕਤੀ ਨੂੰ ਫੜ ਲਿਆ ਹੈ। ਜ਼ਖ਼ਮੀ ਘੁਸਪੈਠੀਏ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇੱਕ ਨਸ਼ਾ ਤਸਕਰ ਹਨੇਰੇ ਦਾ ਫ਼ਾਇਦਾ ਉਠਾਉਂਦੇ ਹੋਏ ਫ਼ਰਾਰ ਹੋ ਗਿਆ।

ਜਾਣਕਾਰੀ ਅਨੁਸਾਰ ਭਾਰਤ ਵਿੱਚ ਘੁਸਪੈਠ ਕਰਦੇ ਤਸਕਰ ਨੂੰ ਜ਼ਖ਼ਮੀ ਕਰਕੇ ਜਵਾਨਾਂ ਵੱਲੋਂ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਇਆ, ਜਿਨ੍ਹਾਂ ਘੁਸਪੈਠੀਏ ਨੂੰ ਕਾਬੂ ਕਰਕੇ ਪੁਲਿਸ ਹਿਰਾਸਤ ਵਿੱਚ ਸਿਵਲ ਹਸਪਤਾਲ ਫਿ਼ਰੋਜ਼ਪੁਰ ਵਿਖੇ ਲਿਆਂਦਾ, ਜਿਥੇ ਮਾਹਿਰ ਡਾਕਟਰਾਂ ਵੱਲੋਂ ਉਸ ਦਾ ਇਲਾਜ ਕੀਤਾ ਗਿਆ।

ਜ਼ਖ਼ਮੀ ਪਾਕਿਸਤਾਨੀ ਦਾ ਇਲਾਜ ਕਰਨ ਵਾਲੀ ਡਾਕਟਰ ਸ਼ਿਵ ਕਿਰਨ ਨੇ ਸਪੱਸ਼ਟ ਕੀਤਾ ਕਿ ਉਕਤ ਪਾਕਿਸਤਾਨੀ ਤਸਕਰ ਦੇ ਸਰੀਰ ਅੰਦਰੋਂ ਗੋਲੀ ਕੱਢ ਕੇ ਉਸ ਨੂੰ ਫਸਟਏਡ ਦਿੱਤੀ ਗਈ ਹੈ ਅਤੇ ਜਲਦ ਇਸ ਨੂੰ ਪੁਲਿਸ ਹਵਾਲੇ ਕਰ ਦਿੱਤਾ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਉਕਤ ਜ਼ਖ਼ਮੀ ਤਸਕਰ ਦਾ ਨਾਂਅ ਇਸ਼ਾਤ ਹੈ, ਜੋ ਪਾਕਿਸਤਾਨ ਦੇ ਕਸੂਰ ਇਲਾਕੇ ਦਾ ਵਸਨੀਕ ਦਸ ਰਿਹਾ ਹੈ।

ਭਾਰਤ ਵਿੱਚ ਘੁਸਪੈਠ ਕਰਦੇ ਪਾਕਿਸਤਾਨੀ ਤਸਕਰ ਨੂੰ ਜਖਮੀ ਕਰਨ ਦੀ ਗੱਲ ਕਰਦਿਆਂ ਪੁਲਿਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਉਕਤ ਤਿੰਨ ਤਸਕਰ ਭਾਰਤ ਵਿਚ ਦਾਖਲ ਹੋਣ ਦੀ ਕੋਸਿ਼ਸ਼ ਕਰ ਰਹੇ ਸਨ, ਜਿਨ੍ਹਾਂ ਉਪਰ ਫਾਈਰ ਕਰਕੇ ਜਵਾਨਾਂ ਨੇ ਜਿਥੇ ਦੋ ਤਸਕਰਾਂ ਨੂੰ ਵਾਪਸ ਮੁੜਨ ਲਈ ਮਜ਼ਬੂਰ ਕਰ ਦਿੱਤਾ, ਉਥੇ ਇਸ ਤਸਕਰ ਨੂੰ ਜਖਮੀ ਕਰਕੇ ਕਾਬੂ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਖਮੀ ਤਸਕਰ ਤੋਂ ਪੁਛਗਿਛ ਕੀਤੀ ਜਾ ਰਹੀ ਹੈ ਤਾਂ ਜੋ ਇਸ ਦੇ ਭਾਰਤ ਵਿਚ ਦਾਖਲ ਹੋਣ ਦੇ ਕਾਰਣਾਂ, ਮਨਸੂਬਿਆਂ ਦਾ ਪਤਾ ਲਗਾਇਆ ਜਾ ਸਕੇ।

Published by:Krishan Sharma
First published:

Tags: BSF, Drugs, Ferozpur, Heroin, Indo-Pak, Pakistan, Smuggler