ਵਿਨੇ ਹਾਂਡਾ
ਫ਼ਿਰੋਜ਼ਪੁਰ: ਦਹਾਕਿਆਂ ਤੋਂ ਚੱਲੀ ਆ ਰਹੀ ਰੀਤ ਪੁਰਾਣੀ ਸਰਕਾਰ ਦੇ ਕੰਮ ਬੰਦ ਅਤੇ ਪੁਰਾਣੇ ਕੰਮ ਨਵੀਂ ਨੀਤੀ ਨੂੰ ਸ਼ਾਇਦ ਭਗਵੰਤ ਮਾਨ ਸਰਕਾਰ ਵੀ ਨਿਰੰਤਰ ਜਾਰੀ ਰੱਖਣਾ ਚਾਹੁੰਦੀ ਹੈ। ਅਜਿਹਾ ਉਦੋਂ ਮਹਿਸੂਸ ਹੋਇਆ ਜਦੋਂ ਪੁਰਾਣੀ ਸਰਕਾਰ ਵੱਲੋਂ ਸ਼ੁਰੂ ਕੀਤੇ ਸਾਂਝ ਕੇਂਦਰ ਕੜਮਾ ਦੀ ਮੰਦੀ ਹਾਲਤ ਦੇਖਣ ਨੂੰ ਮਿਲੀ। ਬੇਸ਼ੱਕ ਪਿੰਡ ਵਾਸੀਆਂ ਵੱਲੋਂ ਇਸ ਦੀ ਸਾਂਭ-ਸੰਭਾਲ ਲਈ ਉੱਚ ਅਧਿਕਾਰੀਆਂ ਤੱਕ ਪਹੁੰਚ ਕੀਤੀ ਜਾ ਰਹੀ ਹੈ।
ਪਰ ਪੱਲੇ ਕੁਝ ਨਹੀਂ ਪੈ ਰਿਹਾ ਦਾ ਰਾਗ ਅਲਾਪਦੇ ਨਜ਼ਰੀ ਪਏ।ਗੱਲਬਾਤ ਕਰਦਿਆਂ ਪਿੰਡ ਕੜਮਾ ਅਤੇ ਆਸ-ਪਾਸ ਦੇ ਲੋਕਾਂ ਨੇ ਸਪੱਸ਼ਟ ਕੀਤਾ ਕਿ ਪਿੰਡ ਕੜਮਾ ਵਿਚ ਸ਼ੁਰੂ ਹੋਏ ਸਾਂਝ ਕੇਂਦਰ ਤੋਂ ਲੋਕਾਂ ਨੂੰ ਕਾਫੀ ਆਸਾਂ-ਉਮੀਦਾਂ ਸਨ। ਪਰ ਲਗਾਤਾਰ ਡਿੱਗਦੇ-ਢਹਿੰਦੇ ਸਾਂਝ ਕੇਂਦਰ ਦੀ ਹਾਲਤ ਦੇਖ ਕੇ ਉਨ੍ਹਾਂ ਦੇ ਦਿਲ ਪਸੀਚਦਾ ਹੈ।
ਲੋਕਾਂ ਨੇ ਕਿਹਾ ਕਿ ਸਾਂਝ ਕੇਂਦਰ ਦੀ ਡਿੱਗੂ-ਡਿੱਗੂ ਕਰਦੀ ਇਮਾਰਤ ਕਦੇ ਵੀ ਹਾਦਸੇ ਦਾ ਕਾਰਣ ਬਣ ਸਕਦੀ। ਜਿਸ ਸਬੰਧੀ ਉਹ ਸਾਂਝ ਕੇਂਦਰ ਦੇ ਅਧਿਕਾਰੀਆਂ ਨੂੰ ਜਾਣੂ ਕਰਵਾ ਸਕਦੇ ਹਨ। ਪਰ ਕਿਸੇ ਦੇ ਕੰਨ `ਤੇ ਜੂੰ ਨਹੀਂ ਸਰਕ ਰਹੀ।ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਬਿਨ੍ਹਾਂ ਦੇਰੀ ਇਸ ਸਾਂਝ ਕੇਂਦਰ ਨੂੰ ਨਿਰੰਤਰ ਚਲਾਉਂਦਿਆਂ ਇਥੇ ਸੇਵਾਵਾਂ ਵਿਚ ਵਾਧਾ ਕੀਤਾ ਜਾਵੇ ਅਤੇ ਡਿੱਗੂ-ਡਿੱਗੂ ਕਰਦੀ ਇਮਾਰਤ ਦੀ ਸੰਭਾਲ ਲਈ ਯਤਨ ਕੀਤੇ ਜਾਣ ਤਾਂ ਜ਼ੋ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।