Home /punjab /

Ferozepur News: ਮੁਫ਼ਤ ਬਿਜਲੀ ਨੂੰ ਲੈ ਕੇ ਲੋਕਾਂ ਨੇ ਪ੍ਰਗਟਾਏ ਆਪਣੇ ਖਿਆਲ

Ferozepur News: ਮੁਫ਼ਤ ਬਿਜਲੀ ਨੂੰ ਲੈ ਕੇ ਲੋਕਾਂ ਨੇ ਪ੍ਰਗਟਾਏ ਆਪਣੇ ਖਿਆਲ

ਸਰਕਾਰ

ਸਰਕਾਰ ਨੂੰ ਬੇਰੁਜ਼ਗਾਰੀ 'ਤੇ ਨੱਥ ਪਾਉਣ ਦੀ ਕੀਤੀ ਅਪੀਲ 

ਬੇਸ਼ੱਕ ਬਿਜਲੀ ਮੁਫਤ ਨਾ ਹੋਵੇ, ਪਰ ਰੇਟ ਹੋਣ ਕੰਟਰੋਲ `ਚ- ਸ਼ਹਿਰ ਵਾਸੀ

  • Share this:
    ਲੋਕ ਲੁਭਾਵੀਂ ਵਾਅਦਿਆਂ ਨਾਲ ਪੁਰਾਣੀਆਂ ਪਾਰਟੀਆਂ ਤੇ ਨੇਤਾਵਾਂ ਦਾ ਪੂਰਨ ਸਫਾਇਆ ਕਰਕੇ ਸਤ੍ਹਾ ਵਿਚ ਆਈ ਸਰਕਾਰ ਵੱਲੋਂ ਭਾਵੇਂ ਕਰੀਬ ਦੋ ਮਹੀਨੇ ਬਾਅਦ ਵੀ ਬਿਜਲੀ ਸਸਤੀ ਕਰਨ ਦਾ ਅਜੇ ਐਲਾਨ ਹੀ ਕੀਤਾ ਹੈ। ਪਰ ਇਸ ਐਲਾਨ ਨੂੰ ਲੈ ਕੇ ਲੋਕਾਂ ਦੀ ਆਪੋ-ਆਪਣੀ ਰਾਏ ਹੈ।

    ਲੋਕਾਂ ਦਾ ਕਹਿਣਾ ਹੈ ਕਿ ਬੇਸ਼ੱਕ ਸਰਕਾਰ ਨੇ ਆਪਣੇ ਵਾਅਦੇ ਮੁਤਾਬਿਕ ਬਿਜਲੀ ਸਸਤੀ ਕਰਨ ਦਾ ਐਲਾਨ ਕੀਤਾ ਹੈ। ਪਰ ਇਹ ਐਲਾਨ ਅਮਲੀ ਰੂਪ ਕਦੋਂ ਅਪਣਾਏਗਾ ਇਹ ਵੀ ਸਮਾਂ ਹੀ ਦੱਸੇਗਾ। ਕਿਉਂਕਿ ਜਿਥੇ ਪੰਜਾਬ ਸਰਕਾਰ ਬਿਜਲੀ ਮੁਫਤ ਕਰਨ ਦੇ ਐਲਾਨ ਕਰ ਰਹੀ ਹੈ। ਉਥੇ ਕੇਂਦਰ ਸਰਕਾਰ ਪੰਜਾਬ ਸਰਕਾਰ ਉਪਰ ਪ੍ਰੀ-ਪੇਡ ਮੀਟਰ ਲਗਾਉਣ ਲਈ ਦਬਾਓ ਪਾ ਰਹੀ ਹੈ। ਜਿਸ ਕਰਕੇ ਲੋਕਾਂ ਦਾ ਮੁਫਤ ਦੀ ਬਿਜਲੀ ਦਾ ਲਾਭ ਲੈਣਾ ਇਕ ਵੱਡਾ ਸੁਪਨਾ ਬਣਿਆ ਹੋਇਆ ਹੈ।

    ਬਿਜਲੀ ਮੁਫਤ ਕਰਨ ਦੇ ਐਲਾਨ `ਤੇ ਆਪਣੀ ਪ੍ਰਤੀਕ੍ਰਿਆ ਜ਼ਾਹਿਰ ਕਰਦਿਆਂ ਲੋਕਾਂ ਨੇ ਕਿਹਾ ਕਿ ਚੰਗਾ ਹੁੰਦਾ ਸਰਕਾਰ ਪੰਜਾਬ ਵਿਚ ਫੈਲੀ ਬੇਰੁਜ਼ਗਾਰੀ ਨੂੰ ਖਤਮ ਕਰਨ ਲਈ ਹੀਲਾ ਕਰਦੀ ਅਤੇ ਨੌਜਵਾਨਾਂ ਲਈ ਰੋਜ਼ਗਾਰ ਦੇਣ ਸਾਧਨ ਪੈਦਾ ਕਰਦੀ ਤਾਂ ਜੋ ਲੋਕ ਆਪਣੀ ਕਮਾਈ ਨਾਲ ਆਪਣੇ ਖਰਚੇ ਚੁੱਕ ਸਕਣ। ਲੋਕਾਂ ਨੇ ਕਿਹਾ ਕਿ ਬਿਜਲੀ ਬੇਸ਼ੱਕ ਮੁਫਤ ਨਾ ਹੋਵੇ। ਪਰ ਇਸ ਦੇ ਰੇਟ ਕੰਟਰੋਲ ਵਿਚ ਹੋਣੇ ਚਾਹੀਦੇ ਹਨ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
    Published by:Anuradha Shukla
    First published:

    Tags: Power, PSPCL

    ਅਗਲੀ ਖਬਰ