Home /punjab /

ਕਾਂਗਰਸ ਪੰਜਾਬ ਦਾ ਹੀ ਨਹੀਂ, ਦੇਸ਼ ਦਾ ਵੀ ਕੀਤਾ ਵਿਕਾਸ: ਵਿਧਾਇਕਾ ਗਹਿਰੀ ਦਾ ਦਾਅਵਾ

ਕਾਂਗਰਸ ਪੰਜਾਬ ਦਾ ਹੀ ਨਹੀਂ, ਦੇਸ਼ ਦਾ ਵੀ ਕੀਤਾ ਵਿਕਾਸ: ਵਿਧਾਇਕਾ ਗਹਿਰੀ ਦਾ ਦਾਅਵਾ

X
ਕਾਂਗਰਸ

ਕਾਂਗਰਸ ਪੰਜਾਬ ਦਾ ਹੀ ਨਹੀਂ, ਦੇਸ਼ ਦਾ ਵੀ ਕੀਤਾ ਵਿਕਾਸ: ਵਿਧਾਇਕਾ ਗਹਿਰੀ

ਹਲਕੇ ਦੀ ਗੇੜੀ ਕੱਢਦਿਆਂ ਬੀਬਾ ਸਤਿਕਾਰ ਕੌਰ ਨੇ ਸਪੱਸ਼ਟ ਕੀਤਾ ਕਿ ਪਿਛਲੇ 20 ਸਾਲਾਂ ਦੇ ਮੁਕਾਬਲੇ ਪੰਜ ਸਾਲਾਂ ਵਿਚ ਹੋਇਆ ਵਿਕਾਸ ਮੂੰਹੋ ਬੋਲ ਰਿਹਾ। ਜਿਵੇਂ ਹਲਕਾ ਦਿਹਾਤੀ ਦੇ ਪਿੰਡ ਆਲੇਵਾਲਾ ਦੇ ਆਸ-ਪਾਸ ਪੀ.ਜੀ.ਆਈ ਸਥਾਪਿਤ ਹੋ ਜਾ ਰਿਹਾ। ਜਿਸ ਨਾਲ ਜਿਥੇ ਫਿਰੋਜ਼ਪੁਰ ਜ਼ਿਲ੍ਹਾ ਸਮੇਤ ਨੇੜਲੇ ਜ਼ਿਲ੍ਹਿਆਂ ਦੇ ਲੋਕਾਂ ਨੂੰ ਸੰਸਥਾ ਇਲਾਜ ਮਿਲੇਗਾ। ਉਥੇ ਬੱਚਿਆਂ ਲਈ ਰੋਜ਼ਗਾਰ ਦੇ ਵਸੀਲੇ ਵੀ ਪੈਦਾ ਹੋਣਗੇ।

ਹੋਰ ਪੜ੍ਹੋ ...
  • Share this:

ਵਿਨੇ ਹਾਂਡਾ

ਫ਼ਿਰੋਜ਼ਪੁਰ: ਅਗਾਮੀ ਵਿਧਾਨ ਸਭਾ ਚੋਣਾਂ ਦੇ ਚਲਦਿਆਂ ਜਿਥੇ ਪਾਰਟੀਆਂ ਵੱਲੋਂ ਉਮੀਦਵਾਰ ਐਲਾਨਣੇ ਸ਼ੁਰੂ ਕੀਤੇ ਹੋਏ ਹਨ। ਉਥੇ ਮੌਜੂਦਾ ਵਿਧਾਇਕਾ ਵੱਲੋਂ ਆਪਣੇ ਕੀਤੇ ਕਾਰਜ ਗਿਣਾ ਕੇ ਲੋਕਾਂ ਤੋਂ ਦੁਬਾਰਾ ਸਮਰਥਨ ਮਿਲਣ ਦੀ ਆਸ ਜਤਾਈ ਜਾ ਰਹੀ ਹੈ। ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਜਿਥੇ ਵਿਧਾਇਕਾ ਸਤਿਕਾਰ ਕੌਰ ਗਹਿਰੀ ਨੇ ਹਲਕਾ ਦਿਹਾਤੀ ਵਿਚ ਕਰਵਾਏ ਵਿਕਾਸ ਕਾਰਜਾਂ `ਤੇ ਚਾਨਣਾ ਪਾਇਆ। ਉਥੇ ਪੰਜਾਬੀਆਂ ਵੱਲੋਂ ਸੂਬੇ ਵਿਚ ਦੁਬਾਰਾ ਕਾਂਗਰਸ ਨੂੰ ਸਤ੍ਹਾ ਸੌਂਪਣ ਦਾ ਮੂਡ ਬਣਾਉਣ ਦਾ ਜ਼ਿਕਰ ਕੀਤਾ।

ਗੱਲਬਾਤ ਕਰਦਿਆਂ ਬੀਬਾ ਸਤਿਕਾਰ ਕੌਰ ਗਹਿਰੀ ਹਲਕਾ ਵਿਧਾਇਕ ਦਿਹਾਤੀ ਨੇ ਕਿਹਾ ਕਿ ਜਿਸ ਤਰ੍ਹਾਂ ਸੂਬਾ ਸਰਕਾਰ ਨੇ ਪੰਜਾਬ ਦੇ ਵਿਕਾਸ ਕੀਤੇ ਹਨ। ਉਹ ਆਪਣੇ-ਆਪ ਹੀ ਬੋਲਦੇ ਦਿਖਾਈ ਦੇ ਰਹੇ ਹਨ। ਜਿਸ ਦੀ ਹਰ ਪਾਸਿਓ ਚਰਚਾ ਹੋ ਰਹੀ ਹੈ। ਹਲਕਾ ਦਿਹਾਤੀ ਵਿਚ ਹੋਏ ਵਿਕਾਸ ਕਾਰਜਾਂ ਦਾ ਜ਼ਿਕਰ ਕਰਦਿਆਂ ਬੀਬਾ ਸਤਿਕਾਰ ਕੌਰ ਗਹਿਰੀ ਨੇ ਜਿਥੇ ਪਿੰਡਾਂ ਵਿਚ ਸ਼ਹਿਰੀ ਸਹੂਲਤ ਉਪਲਬਧ ਕਰਵਾਉਣ ਦਾ ਦਾਅਵਾ ਕੀਤਾ।

ਉਥੇ ਬੱਚਿਆਂ ਲਈ ਉਚੇਰੀ ਪੜ੍ਹਾਈ ਦੇ ਨਾਲ-ਨਾਲ ਰੋਜ਼ਗਾਰ ਦੇ ਸਾਧਨ ਉਪਲਬਧ ਕਰਵਾਉਣ ਦੀ ਗੱਲ ਕੀਤੀ।ਹਲਕੇ ਦੀ ਗੇੜੀ ਕੱਢਦਿਆਂ ਬੀਬਾ ਸਤਿਕਾਰ ਕੌਰ ਨੇ ਸਪੱਸ਼ਟ ਕੀਤਾ ਕਿ ਪਿਛਲੇ 20 ਸਾਲਾਂ ਦੇ ਮੁਕਾਬਲੇ ਪੰਜ ਸਾਲਾਂ ਵਿਚ ਹੋਇਆ ਵਿਕਾਸ ਮੂੰਹੋ ਬੋਲ ਰਿਹਾ। ਜਿਵੇਂ ਹਲਕਾ ਦਿਹਾਤੀ ਦੇ ਪਿੰਡ ਆਲੇਵਾਲਾ ਦੇ ਆਸ-ਪਾਸ ਪੀ.ਜੀ.ਆਈ ਸਥਾਪਿਤ ਹੋ ਜਾ ਰਿਹਾ। ਜਿਸ ਨਾਲ ਜਿਥੇ ਫਿਰੋਜ਼ਪੁਰ ਜ਼ਿਲ੍ਹਾ ਸਮੇਤ ਨੇੜਲੇ ਜ਼ਿਲ੍ਹਿਆਂ ਦੇ ਲੋਕਾਂ ਨੂੰ ਸੰਸਥਾ ਇਲਾਜ ਮਿਲੇਗਾ। ਉਥੇ ਬੱਚਿਆਂ ਲਈ ਰੋਜ਼ਗਾਰ ਦੇ ਵਸੀਲੇ ਵੀ ਪੈਦਾ ਹੋਣਗੇ।

ਕਿਉਂਕਿ ਇਸ ਹਸਪਤਾਲ ਵਿਚ ਅਨੇਕ ਤਰ੍ਹਾਂ ਦੀਆਂ ਪੋਸਟਾਂ ਭਰੀਆਂ ਜਾਣਗੀਆਂ।ਕਿਸਾਨਾਂ ਦੀ ਸਮੱਸਿਆ ਹੱਲ ਕਰਨ ਦਾ ਦਾਅਵਾ ਕਰਦਿਆਂ ਬੀਬਾ ਸਤਿਕਾਰ ਕੌਰ ਗਹਿਰੀ ਨੇ ਕਿਹਾ ਕਿ ਵੇਰਕਾ ਮਿਲਕ ਪਲਾਂਟ ਨੂੰ ਵੱਡਾ ਕਰਨ ਦੇ ਨਾਲ-ਨਾਲ ਮਸ਼ੀਨਰੀ ਲਿਆਂਦੀ ਗਈ। ਜਿਸ ਨਾਲ ਕਿਸਾਨਾਂ ਨੂੰ ਰਾਹਤ ਮਿਲੀ ਹੈ। ਹਲਕਾ ਦਿਹਾਤੀ ਵਿਚ ਤਿਆਰ ਹੋ ਚੁੱਕੇ ਆਈ.ਟੀ.ਆਈ ਦਾ ਜ਼ਿਕਰ ਕਰਦਿਆਂ ਵਿਧਾਇਕਾ ਨੇ ਦਾਅਵਾ ਕੀਤਾ ਕਿ ਫਰਵਰੀ ਵਿਚ ਕਲਾਸਾਂ ਲੱਗਣੀਆਂ। ਜਿਸ ਨਾਲ ਬੱਚਿਆਂ ਨੂੰ ਆਪਣੀ ਪੜ੍ਹਾਈ ਘਰ ਵਿਚ ਰਹਿ ਕੇ ਹੀ ਪੂਰੀ ਕਰਨ ਦਾ ਮੌਕਾ ਮਿਲੇਗਾ।

ਜਿਸ ਨਾਲ ਬੱਚੇ ਉਚੇਰੀ ਸਿੱਖਿਆ ਸਹਾਰੇ ਰੋਜ਼ਗਾਰ ਦੇ ਸਾਧਨ ਪੈਦਾ ਕਰ ਸਕਣਗੇ।ਐਸ.ਬੀ.ਐਸ ਕਾਲਜ ਦੀ ਗੱਲ ਕਰਦਿਆਂ ਬੀਬਾ ਸਤਿਕਾਰ ਕੌਰ ਗਹਿਰੀ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਇਹ ਕਾਲਜ ਬੰਦ ਹੋਣ ਦੀ ਕਗਾਰ `ਤੇ ਸੀ। ਜਿਸ ਨੂੰ ਦੁਬਾਰਾ ਸੁਰਜੀਤ ਕਰਦਿਆਂ ਕਾਂਗਰਸ ਸਰਕਾਰ ਨੇ ਜਿਥੇ ਯੂਨੀਵਰਸਿਟੀ ਦਾ ਦਰਜ਼ਾ ਦਿੱਤਾ। ਉਥੇ ਇਹ ਯੂਨੀਵਰਸਿਟੀ ਹਲਕੇ ਦੇ ਨਾਮ ਪੰਜਾਬ ਹੀ ਨਹੀਂ ਬਲਕਿ ਦੇਸ਼ ਭਰ ਵਿਚ ਚਮਕਾਏਗੀ, ਕਿਉਂਕਿ ਇਥੇ ਪਹਿਲਾਂ ਵੀ ਦੂਸਰੇ ਸੂਬਿਆਂ ਤੋਂ ਬੱਚੇ ਪੜ੍ਹਣ ਆਉਂਦੇ ਸਨ।

Published by:Amelia Punjabi
First published:

Tags: Assembly Elections 2022, Ferozepur, Hospital, Indian National Congress, MLAs, PGIMER, Punjab, Punjab Election 2022