ਫਿਰੋਜ਼ਪੁਰ ਵਿਚ ਗੋਲੀਆਂ ਚਲਾ ਕੇ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਸ਼ਿਸ਼ੂ ਗੈਂਗ ਦਾ ਪਿੱਛਾ ਕਰਦਿਆਂ ਫਿਰੋਜ਼ਪੁਰ ਪੁਲਿਸ ਨੇ ਲੁਧਿਆਣਾ ਤੋਂ ਗੈਂਗ ਦੇ ਚਾਰ ਮੈਬਰਾਂ ਨੂੰ ਗੈਂਗ ਸਰਗਣੇ ਸਮੇਤ ਕਾਬੂ ਕਰਨ ਤੋਂ ਬਾਅਦ 3 ਹੋਰ ਸ਼ਿਸ਼ੂ ਗੈਂਗ ਦੇ ਮੈਂਬਰ ਫੜੇ ਹਨ। ਅੱਜ ਪ੍ਰੈਸ ਕਾਨਫਰੰਸ ਦੌਰਾਨ ਜਿਲਾ ਪੁਲਿਸ ਮੁਖੀ ਚਰਨਜੀਤ ਸਿੰਘ ਸੋਹਲ ਨੇ ਦੱਸਿਆ ਕਿ ਫੜੇ ਗਏ 7 ਵਿਅਕਤੀ ਸ਼ਿਸ਼ੂ ਗੈਂਗ ਦੇ ਮੈਂਬਰ ਹਨ , ਜੋ ਪਿਛਲੇ ਕਾਫੀ ਸਮੇਂ ਤੋਂ ਫਿਰੋਜ਼ਪੁਰ ਚ ਗੋਲੀਆਂ ਚਲਾ ਕੇ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਂਦੇ ਆ ਰਹੇ ਹਨ। ਜਿਸ ਸਬੰਧੀ ਪੁਲਿਸ ਦੀਆਂ ਅੱਲਗ ਅੱਲਗ ਟੀਮਾਂ ਬਣਾ ਕੇ ਗੈਂਗ ਨੂੰ ਟਰੇਸ ਕੀਤਾ ਗਿਆ।
ਉਨ੍ਹਾਂ ਨੇ ਦੱਸਿਆ ਕਿ ਬੀਤੀ 22 ਅਪ੍ਰੈਲ ਦੀ ਰਾਤ ਨੂੰ ਸ਼ਿਸ਼ੂ ਗੈਂਗ ਦੇ ਵਿਅਕਤੀ ਫਿਰੋਜ਼ਪੁਰ ਦੀ ਹਾਊਸਿੰਗ ਬੋਰਡ ਕਲੋਨੀ ਚ ਗੋਲੀਆਂ ਚਲਾ ਕੇ ਸਕਾਰਪੀਓ ਤੇ ਫਰਾਰ ਹੋ ਜਿੰਨਾ ਦਾ ਪਿੱਛਾ ਕਰਦਿਆਂ ਫਿਰੋਜ਼ਪੁਰ ਪੁਲਿਸ ਵੱਲੋਂ ਲੁਧਿਆਣਾ ਤੋਂ ਸ਼ਿਸ਼ੂ ਗੈਂਗ ਦੇ ਮੁੱਖ ਸਰਗਣੇ ਜਗਜੀਤ ਸਿੰਘ ਉਰਫ ਸ਼ਿਸ਼ੂ ਨੂੰ 4 ਮੈਂਬਰਾਂ ਸਮੇਤ ਕਾਬੂ ਕੀਤਾ ਗਿਆ ਸੀ ਅਤੇ 3 ਹੋਰ ਗੈਂਗ ਦੇ ਮੈਂਬਰ ਵੀ ਫੜੇ ਜਾ ਚੁੱਕੇ ਹਨ, ਜਿਨ੍ਹਾਂ ਤੇ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ।
ਜ਼ਿਲਾ ਪੁਲਿਸ ਮੁਖੀ ਨੇ ਦੱਸਿਆ ਕਿ ਫੜੇ ਗਏ ਸ਼ਿਸ਼ੂ ਗੈਂਗ ਦੇ ਮੈਬਰਾਂ ਕੋਲੋ 5 ਪਿਸਤੌਲ ਅਤੇ ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਜਿਨ੍ਹਾਂ ਨੂੰ ਗਿਰਫਤਾਰ ਕਰ ਹੋਰ ਵੀ ਪੁਛਗਿੱਛ ਕੀਤੀ ਜਾ ਰਹੀ ਹੈ। ਅਤੇ ਉਮੀਦ ਹੈ। ਕਿ ਇਨ੍ਹਾਂ ਕੋਲੋਂ ਹੋਰ ਵੀ ਖੁਲਾਸੇ ਹੋ ਸਕਦੇ ਹਨ।ਬਾਈਟ -ਸ੍ਰ ਚਰਨਜੀਤ ਸਿੰਘ ਸੋਹਲ ਐੱਸ ਐੱਸ ਪੀ ਫਿਰੋਜ਼ਪੁਰ
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Crime news, Ferozpur, Gangster, Punjab Police