Home /punjab /

ਫ਼ਿਰੋਜ਼ਪੁਰ ਸ਼ਹਿਰ ਤੇ ਛਾਉਣੀ `ਚ ਪੁਲਿਸ ਨੇ ਕੀਤੀ ਬਾਜ਼ਾਰਾਂ ਦੀ ਚੈਕਿੰਗ

ਫ਼ਿਰੋਜ਼ਪੁਰ ਸ਼ਹਿਰ ਤੇ ਛਾਉਣੀ `ਚ ਪੁਲਿਸ ਨੇ ਕੀਤੀ ਬਾਜ਼ਾਰਾਂ ਦੀ ਚੈਕਿੰਗ

X
ਪੁਲਿਸ

ਪੁਲਿਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਹਰ ਵਾਰ ਹੁੰਦੀ ਚੈਕਿੰਗ ਦੌਰਾਨ ਲੋਕ ਪੁਲਿਸ ਨੂੰ ਪੂਰਾ ਸਾਥ ਦਿੰਦੇ ਹਨ ਅਤੇ ਪੁਲਿਸ ਦੀ ਇਸ ਕਾਰਗੁਜਾਰੀ ਦੀ ਸਰਾਹਨਾ ਵੀਕ ਰਦੇ ਹਨ। ਹੋ ਰਹੀ ਚੈਕਿੰਗ ਦਾ ਜ਼ਿਕਰ ਕਰਦਿਆਂ ਦੁਕਾਨਦਾਰਾਂ ਨੇ ਸਪੱਸ਼ਟ ਕੀਤਾ ਕਿ ਇਸ ਨਾਲ ਜਿਥੇ ਮਾੜੇ ਅਨਸਰਾਂ ਦੇ ਮਨਾਂ ਵਿਚ ਡਰ ਪੈਦਾ ਹੋਵੇਗਾ।

ਹੋਰ ਪੜ੍ਹੋ ...
  • Share this:

ਵਿਨੇ ਹਾਂਡਾ

ਫ਼ਿਰੋਜ਼ਪੁਰ: ਬੇਸ਼ੱਕ ਪੰਜਾਬ ਵਿਚ ਹੋ ਰਹੇ ਕਤਲੋਗਾਰਦ ਦੇ ਚਲਦਿਆਂ ਪੰਜਾਬ ਪੁਲਿਸ ਦੀ ਕਿਰਕਰੀ ਲਗਾਤਾਰ ਹੋ ਰਹੀ ਹੈ। ਪਰ ਫਿਰੋਜ਼ਪੁਰ ਪੁਲਿਸ ਵੱਲੋਂ ਲਗਾਤਾਰ ਕਮਾਡ ਸਾਂਭੀ ਦਿਖਾਈ ਦੇ ਰਹੀ ਹੈ। ਫਿਰੋਜ਼ਪੁਰ ਸ਼ਹਿਰ ਅਤੇ ਛਾਉਣੀ ਦੇ ਬਜ਼ਾਰਾਂ ਵਿਚ ਚੈਕਿੰਗ ਕਰਦਿਆਂ ਜਿਥੇ ਪੁਲਿਸ ਅਧਿਕਾਰੀਆਂ ਨੇ ਹਰ ਵਿਅਕਤੀ ਨੂੰ ਸ਼ੱਕੀ ਨਿਗ੍ਹਾ ਨਾਲ ਵਾਚਿਆ। ਉਥੇ ਪੁਲਿਸ ਦੇ ਨਾਲ ਡਾਗ ਸਕੂਐਡ ਵੀ ਸ਼ਾਮਿਲ ਸੀ।

ਗੱਲਬਾਤ ਕਰਦਿਆਂ ਪੁਲਿਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਫਿਰੋਜ਼ਪੁਰ ਪੁਲਿਸ ਵੱਲੋਂ ਪਹਿਲਾਂ ਤੋਂ ਹੀ ਚੈਕਿੰਗ ਅਭਿਆਨ ਚਲਾਏ ਹੋਏ ਹਨ। ਜ਼ੋ ਨਿਰੰਤਰ ਜਾਰੀ ਹਨ ਅਤੇ ਅੱਜ ਗਰਮੀ ਦੇ ਬਾਵਜੂਦ ਪੁਲਿਸ ਜਵਾਨਾਂ ਵੱਲੋਂ ਫਿਰੋਜ਼ਪੁਰ ਸ਼ਹਿਰ ਅਤੇ ਫਿਰੋਜ਼ਪੁਰ ਛਾਉਣੀ ਵਿਚ ਵੱਖੋ-ਵੱਖ ਟੁਕੜੀਆਂ ਵੱਲੋਂ ਚੈਕਿੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਚੈਕਿੰਗ ਅਭਿਆਨ ਦੌਰਾਨ ਪੁਲਿਸ ਜਵਾਨਾਂ ਸਮੇਤ ਡਾਗ ਸਕੂਐਂਡ ਵੀ ਹਾਜ਼ਰ ਰਹੇ। ਜਿਸ ਤੋਂ ਲੋਕਾਂ ਦੇ ਮਨਾਂ ਵਿਚੋਂ ਖੌਫ ਉਡਦਾ ਦਿਖਾਈ ਦਿੱਤਾ।

ਪੁਲਿਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਹਰ ਵਾਰ ਹੁੰਦੀ ਚੈਕਿੰਗ ਦੌਰਾਨ ਲੋਕ ਪੁਲਿਸ ਨੂੰ ਪੂਰਾ ਸਾਥ ਦਿੰਦੇ ਹਨ ਅਤੇ ਪੁਲਿਸ ਦੀ ਇਸ ਕਾਰਗੁਜਾਰੀ ਦੀ ਸਰਾਹਨਾ ਵੀਕ ਰਦੇ ਹਨ। ਹੋ ਰਹੀ ਚੈਕਿੰਗ ਦਾ ਜ਼ਿਕਰ ਕਰਦਿਆਂ ਦੁਕਾਨਦਾਰਾਂ ਨੇ ਸਪੱਸ਼ਟ ਕੀਤਾ ਕਿ ਇਸ ਨਾਲ ਜਿਥੇ ਮਾੜੇ ਅਨਸਰਾਂ ਦੇ ਮਨਾਂ ਵਿਚ ਡਰ ਪੈਦਾ ਹੋਵੇਗਾ।

ਉਥੇ ਵਾਪਰਣ ਵਾਲੀ ਕਿਸੇ ਵੀ ਤਰ੍ਹਾਂ ਦੀ ਅਣਹੋਣੀ ਤੋਂ ਬਚਾਓ ਰਹੇਗਾ। ਪੁਲਿਸ ਪ੍ਰਸ਼ਾਸਨ ਦੇ ਚੈਕਿੰਗ ਅਭਿਆਨ ਦੀ ਪ੍ਰਸੰਸਾ ਕਰਦਿਆਂ ਦੁਕਾਨਦਾਰਾਂ ਨੇ ਸਪੱਸ਼ਟ ਕੀਤਾ ਕਿ ਜੇਕਰ ਪੁਲਿਸ ਇਸੀ ਤਰ੍ਹਾਂ ਮੁਸ਼ਤੈਦੀ ਨਾਲ ਕੰਮ ਕਰਦੀ ਰਹੀ ਤਾਂ ਪੰਜਾਬ ਵਿਚੋਂ ਕਰਾਇਮ ਖਤਮ ਹੋ ਸਕਦਾ ਹੈ।

Published by:Amelia Punjabi
First published:

Tags: Ferozepur