ਫਿਰੋਜ਼ਪੁਰ ਪੁਲਿਸ ਵੱਲੋਂ ਘਰ ਦੀ ਛੱਤ 'ਤੇ ਲੱਗੀ ਸ਼ਰਾਬ ਦੀ ਫੈਕਟਰੀ 'ਤੇ ਛਾਪੇਮਾਰੀ

ਫਿਰੋਜ਼ਪੁਰ ਪੁਲਿਸ ਵੱਲੋਂ ਘਰ ਦੀ ਛੱਤ 'ਤੇ ਲੱਗੀ ਸ਼ਰਾਬ ਦੀ ਫੈਕਟਰੀ 'ਤੇ ਛਾਪੇਮਾਰੀ

 • Share this:
  Mandeep Kumar

  ਅੰਮ੍ਰਿਤਸਰ ਅਤੇ ਉਸ ਦੇ ਆਲੇ ਦੁਆਲੇ ਇਲਾਕਿਆਂ ਵਿਚ ਜਹਿਰੀਲੀ ਸ਼ਰਾਬ ਪੀਣ ਨਾਲ 109 ਲੋਕਾਂ ਦੀ ਮੌਤ ਹੋਣ ਤੋਂ ਬਾਅਦ ਜਿਥੇ ਪੰਜਾਬ ਪੁਲਿਸ ਜਾਗੀ ਹੈ, ਉਥੇ ਹੀ ਜਿਲ੍ਹਾ ਫਿਰੋਜ਼ਪੁਰ ਪੁਲਿਸ ਨੇ ਵੀ ਸ਼ਰਾਬ ਮਾਫੀਆ ਦੇ ਖਿਲਾਫ ਕਾਰਵਾਈ ਕਰਦਿਆਂ ਫਿਰੋਜ਼ਪੁਰ ਦੇ ਕਸਬਾ ਮੱਲਾਂਵਾਲਾ ਵਿਚ ਇਕ ਘਰ ਦੀ ਛੱਤ ਉਤੇ ਚੱਲ ਰਹੀ ਨਾਜਾਇਜ ਸ਼ਰਾਬ ਦੀ ਫੈਕਟਰੀ ਉਤੇ ਛਾਪੇਮਾਰੀ ਕਰ ਹਜਾਰਾਂ ਲੀਟਰ ਕੱਚੀ ਲਾਹਣ ਅਤੇ ਸੈਂਕੜੇ ਲੀਟਰ ਦੇਸੀ ਸ਼ਰਾਬ ਫੜੀ ਹੈ।

  ਹਾਲਾਂਕਿ ਇਸ ਸ਼ਰਾਬ ਦੀ ਫੈਕਟਰੀ ਨੂੰ ਚਲਾਉਣ ਵਾਲਾ ਆਰੋਪੀ ਪੁਲਿਸ ਦੀ ਪਕੜ ਤੋਂ ਬਾਹਰ ਹੈ। ਜਾਣਕਾਰੀ ਦਿੰਦਿਆਂ ਥਾਣਾ ਮੱਲਾਂਵਾਲਾ ਦੇ ਐਸਐਚਓ ਜਸਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਉਤੇ ਮੱਲਾਂਵਾਲਾ ਦੇ ਵਾਰਡ ਨੰਬਰ 7 ਵਿਚ ਰਹਿਣ ਵਾਲੇ ਵਰਨਜੀਤ ਉਰਫ ਵਿੱਕੀ ਦੇ ਘਰ ਵਿਚ ਛਾਪੇਮਾਰੀ ਕਰਕੇ 280 ਲੀਟਰ ਨਾਜਾਇਜ ਸ਼ਰਾਬ ਫੜਨ ਵਿਚ ਸਫਲਤਾ ਹਾਸਲ ਕੀਤੀ ਹੈ।

  ਆਰੋਪੀ ਹੁਣ ਤਕ ਪੁਲਿਸ ਗ੍ਰਿਫ਼ਤ ਵਿਚੋਂ ਬਾਹਰ ਹੈ ਜਿਸ ਨੂੰ ਜਲਦ ਹੀ ਪੁਲਿਸ ਟੀਮਾਂ  ਬਣਾ ਕੇ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
  Published by:Gurwinder Singh
  First published: