ਵਿਨੇ ਹਾਂਡਾ
ਫ਼ਿਰੋਜ਼ਪੁਰ: ਇਕ ਪਾਸੇ ਗਰਮੀ ਵਾਲਾ ਜ਼ੋਰ ਆਮ ਲੋਕਾਂ ਦੇ ਵੱਟ ਕੱਢ ਰਿਹਾ। ਉਤੋਂ ਪਾਵਰਕਾਮ ਨੇ ਅੱਜ ਸਾਰੇ ਦਿਨ ਦਾ ਕੱਟ ਲਗਾ ਕੇ ਲੋਕਾਂ ਨੂੰ ਗਰਮੀ ਨਾਲ ਤ੍ਰਾਹ-ਤ੍ਰਾਹ ਕਰਨ ਨੂੰ ਮਜ਼ਬੂਰ ਕਰ ਦਿੱਤਾ। ਬੇਸ਼ੱਕ ਪਾਵਰਕਾਮ ਵੱਲੋਂ ਬੀਤੇ ਦਿਨ ਹੀ ਨੋਟੀਫਿਕੇਸ਼ਨ ਕਕਰਕੇ ਰਿਪੇਅਰ ਕਰਨ ਦੇ ਨਾਮ ਹੇਠ ਬਿਜਲੀ ਬੰਦ ਕਰਨ ਦਾ ਐਲਾਨ ਕੀਤਾ ਸੀ। ਪਰ ਬਿਜਲੀ ਬੰਦ ਹੋਣ ਕਰਕੇ ਗਰਮੀ ਦੇ ਸਤਾਏ ਲੋਕ ਜਿਥੇ ਦਰੱਖਤਾਂ ਦੀ ਛਾਲ ਭਾਲਦੇ ਦਿਖਾਈ ਦਿੱਤੇ।
ਉਥੇ ਮੱਧਵਰਗੀ ਲੋਕ ਪੱਖੀਆਂ ਝੱਲਣ ਨੂੰ ਵੀ ਮਜ਼ਬੂਰ ਹੋਏ। ਗੱਲਬਾਤ ਕਰਦਿਆਂ ਇਲਾਕਾ ਨਿਵਾਸੀਆਂ ਨੇ ਸਪੱਸ਼ਟ ਕੀਤਾ ਕਿ ਜੇਕਰ ਪਾਵਰਕਾਮ ਨੇ ਕਿਸੇ ਕਿਸਮ ਦੀ ਰਿਪੇਅਰ ਕਰਨੀ ਵੀ ਹੁੰਦੀ ਹੈ ਤਾਂ ਉਹ ਸਰਦੀਆਂ ਦੇ ਖਤਮ ਹੋਣ ਸਮੇਂ ਕਰ ਸਕਦਾ ਹੈ। ਪਰ ਭਰ ਗਰਮੀ ਵਿਚ ਲੰਬਾ ਕੱਟ ਲਗਾ ਕੇ ਰਿਪੇਅਰ ਕਰਨਾ ਕਿੰਨਾ ਕੁ ਵਾਜਿਬ ਹੈ। ਲੋਕਾਂ ਨੇ ਕਿਹਾ ਕਿ ਖਰਾਬ ਹੋ ਚੁੱਕੇ ਵਾਤਾਵਰਣ ਕਰਕੇ ਪਹਿਲਾਂ ਹੀ ਤਪਮਾਨ 47 ਡਿਗਰੀ ਪੁੱਜ ਚੁੱਕਾ ਹੈ।
ਉੱਤੋਂ ਬਿਜਲੀ ਬੋਰਡ ਨੇ ਬਿਜਲੀ ਦਾ ਲੰਬਾ ਕੱਟ ਲਗਾ ਕੇ ਲੋਕਾਂ ਨਾਲ ਧ੍ਰੋਹ ਕਮਾਉਣ ਦਾ ਯਤਨ ਕੀਤਾ ਹੈ। ਲੋਕਾਂ ਨੇ ਮੰਗ ਕੀਤੀ ਕਿ ਸੂਬਾ ਸਰਕਾਰ ਪਾਵਰਕਾਮ ਨੂੰ ਹਦਾਇਤਾਂ ਕਰੇ ਕਿ ਉਹ ਸਮਾਂ ਰਹਿੰਦਿਆਂ ਅਜਿਹੇ ਪ੍ਰਬੰਧ ਕਰੇ ਤਾਂ ਜ਼ੋ ਆਮ ਲੋਕਾਂ ਨੂੰ ਪ੍ਰੇਸ਼ਾਨੀ ਦੇ ਆਲਮ ਵਿਚੋਂ ਨਾ ਨਿਕਲਣਾ ਪਵੇ। ਬੰਦ ਬਿਜਲੀ ਦਾ ਜ਼ਿਕਰ ਕਰਦਿਆਂ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਆਉਂਦੇ ਦਿਨਾਂ ਵਿਚ ਬਿਜਲੀ ਦਰੁਸਤ ਮਿਲੇ ਦੇ ਮਨੋਰਥ ਨਾਲ ਹੀ ਅੱਜ ਬਿਜਲੀ ਦੀ ਰਿਪੇਅਰ ਕੀਤੀ ਜਾ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ferozepur, Powercom, Powercut, Punjab, Punjab Power Crisis