Home /News /punjab /

ਭਾਰਤ-ਪਾਕਿ ਫ਼ਿਰੋਜ਼ਪੁਰ ਸਰਹੱਦ ਤੋਂ 53 ਕਰੋੜ ਤੋਂ ਵੱਧ ਕੀਮਤ ਦੀ ਹੈਰੋਇਨ ਬਰਾਮਦ, ਇੱਕ ਤਸਕਰ ਕਾਬੂ

ਭਾਰਤ-ਪਾਕਿ ਫ਼ਿਰੋਜ਼ਪੁਰ ਸਰਹੱਦ ਤੋਂ 53 ਕਰੋੜ ਤੋਂ ਵੱਧ ਕੀਮਤ ਦੀ ਹੈਰੋਇਨ ਬਰਾਮਦ, ਇੱਕ ਤਸਕਰ ਕਾਬੂ

ਭਾਰਤ-ਪਾਕਿ ਸਰਹੱਦ ਤੋਂ 53 ਕਰੋੜ ਦੀ ਹੈਰੋਇਨ ਬਰਾਮਦ, ਇੱਕ ਤਸਕਰ ਕਾਬੂ

ਭਾਰਤ-ਪਾਕਿ ਸਰਹੱਦ ਤੋਂ 53 ਕਰੋੜ ਦੀ ਹੈਰੋਇਨ ਬਰਾਮਦ, ਇੱਕ ਤਸਕਰ ਕਾਬੂ

पकड़े गए नशा तस्कर पर पहले भी पाकिस्तान की ओर से नशा तस्करी करने के मामले है दर्ज 

  • Share this:
    ਮਨਦੀਪ ਕੁਮਾਰ

    ਫ਼ਿਰੋਜ਼ਪੁਰ: ਭਾਰਤ-ਪਾਕਿ ਸਰਹੱਦ 'ਤੇ ਪੁਲਿਸ ਨੇ ਇੱਕ ਭਾਰਤੀ ਨਸ਼ਾ ਤਸਕਰ ਨੂੰ 10 ਕਿਲੋਗ੍ਰਾਮ 620 ਗ੍ਰਾਮ ਹੈਰੋਇਨ ਸਮੇਤ (53 ਕਰੋੜ 10 ਲੱਖ ਰੁਪਏ ਕੀਮਤ ਵਾਲੀ) ਫੜਿਆ ਹੈ। ਫੜੇ ਗਏ ਕਥਿਤ ਦੋਸ਼ੀ ਉਪਰ ਪਹਿਲਾਂ ਵੀ ਪਾਕਿਸਤਾਨ ਤੋਂ ਨਸ਼ਾ ਤਸਕਰੀ ਦੇ ਕਈ ਮਾਮਲੇ ਦਰਜ ਹਨ।

    ਐਸਐਸਪੀ ਫਿਰੋਜ਼ਪੁਰ ਭਾਗੀਰਥ ਮੀਨਾ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਪਾਕਿਸਤਾਨ ਸਰਹੱਦ 'ਤੇ ਇੱਕ ਨਸ਼ਾ ਤਸਕਰ ਨੂੰ 10 ਕਿੱਲੋ 10 ਕਿੱਲੋ 600 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਦੇ ਨਾਰਕੋਟਿਕਸ ਸੈੱਲ ਨੇ ਇੱਕ ਭਾਰਤੀ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ, ਜਿਸ ਨੂੰ ਪਹਿਲਾਂ ਵੀ ਵੱਡੀ ਖੇਪ ਨਾਲ ਗ੍ਰਿਫਤਾਰ ਕੀਤਾ ਗਿਆ ਸੀ।

    53 crore heroin seized from Indo-Pak border, a smuggler nabbed
    ਭਾਰਤ-ਪਾਕਿ ਸਰਹੱਦ ਤੋਂ 53 ਕਰੋੜ ਦੀ ਹੈਰੋਇਨ ਬਰਾਮਦ, ਇੱਕ ਤਸਕਰ ਕਾਬੂ


    ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਨੂੰ 3 ਅਗਸਤ ਨੂੰ 20 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਇਸ ਤੋਂ 600 ਗ੍ਰਾਮ ਹੈਰੋਇਨ ਬਰਾਮਦ ਹੋਈ। ਉਪਰੰਤ ਜਦੋਂ ਇਸਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਇਸ ਦੀ ਸੂਚਨਾ 'ਤੇ ਭਾਰਤ-ਪਾਕਿ ਸਰਹੱਦ ਚੈੱਕ ਪੋਸਟ ਲਿਆਜ਼ ਮੁਹੰਮਦ ਵਾਲਾ ਦੇ ਨੇੜੇ ਪਾਕਿਸਤਾਨ ਵਾਲੇ ਪਾਸਿਓਂ ਬੀਐਸਐਫ ਦੀ 136 ਬਟਾਲੀਅਨ ਦੇ ਸੰਪਰਕ ਨਾਲ ਖੇਤਾਂ ਵਿੱਚ ਦੱਬੀ 10 ਕਿੱਲੋ ਹੈਰੋਇਨ ਬਰਾਮਦ ਕੀਤੀ।

    ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਦੇ ਪਾਕਿਸਤਾਨ ਦੇ ਨਸ਼ਾ ਤਸਕਰਾਂ ਨਾਲ ਸਬੰਧ ਹਨ ਅਤੇ ਪਾਕਿਸਤਾਨ ਤੋਂ ਨਸ਼ਾ ਲਿਆਉਣ ਦਾ ਧੰਦਾ ਕਰਦਾ ਸੀ, ਜਿਸ ਨੂੰ ਕਾਬੂ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਅਰੰਭ ਦਿੱਤੀ ਹੈ।
    Published by:Krishan Sharma
    First published:

    Tags: Border, BSF, Crime, Drugs, Ferozepur, Heroin, Indo-Pak, Pakistan, Punjab, Smuggler

    ਅਗਲੀ ਖਬਰ