ਵਿਨੇ ਹਾਂਡਾ, ਫ਼ਿਰੋਜ਼ਪੁਰ:
ਇਹ ਤਸਵੀਰ ਜੋ ਤੁਸੀਂ ਦੇਖ ਰਹੇ ਹੋ, ਇਹ ਤਸਵੀਰ ਹੈ ਫ਼ਿਰੋਜ਼ਪੁਰ ਦੇ ਸਿਵਲ ਹਸਪਤਾਲ ਦੀ। ਇਹ ਜੋ ਕਮਰੇ ਬਾਹਰ ਬੋਰਡ ਲੱਗਿਆ ਹੈ, ਇਸ ‘ਤੇ ਲਿਖਿਆ ਹੈ ਕਿ ਇਹ ਡਾਕਟਰ ਦਾ ਕਮਰਾ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਜੇ ਇਹ ਡਾਕਟਰ ਦਾ ਕਮਰਾ ਹੈ, ਤਾਂ ਫ਼ਿਰ ਇੱਥੇ ਵਾਹਨ ਕਿਉਂ ਖੜੇ ਹਨ? ਅਸੀਂ ਤੁਹਾਨੂੰ ਦੱਸਦੇ ਹਾਂ ਕਿਉਂ?
ਸਿਵਲ ਹਸਪਤਾਲ ‘ਚ ਪ੍ਰਸ਼ਾਸਨ ਦੇ ਪ੍ਰਬੰਧ ਤੇ ਵਿਵਸਥਾ ਬਾਰੇ ਇਸ ਤਸਵੀਰ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਜਿੱਥੇ ਡਾਕਟਰਾਂ ਦੇ ਕਮਰੇ ਵਿੱਚ ਲੋਕ ਵਾਹਨ ਖੜੇ ਕਰਦੇ ਹੋਣ, ਤੇ ਪ੍ਰਸ਼ਾਸਨ ਨੂੰ ਇਸ ਤੋਂ ਕੋਈ ਸਮੱਸਿਆ ਨਾ ਹੋਵੇ ਤਾਂ ਅਜਿਹੀ ਥਾਂ ‘ਤੇ ਮਰੀਜ਼ਾਂ ਦੀ ਦੇਖਭਾਲ ਕਿਵੇਂ ਕੀਤੀ ਜਾਂਦੀ ਹੋਵੇਗੀ। ਇਸ ਬਾਰੇ ਕੋਈ ਵੀ ਅੰਦਾਜ਼ਾ ਲਗਾ ਸਕਦਾ ਹੈ।
ਸਿਵਲ ਹਸਪਤਾਲ ਫਿਰੋਜ਼ਪੁਰ ਦੀ ਪਹਿਲੀ ਸਟੋਰ ਤੱਕ ਵਹੀਕਲ ਲਿਜਾਉਣਾ ਅਤੇ ਫਿਰ ਡਾਕਟਰਾਂ ਦੇ ਕਮਰੇ ਵਿਚ ਖੜ੍ਹੇ ਕਰਨ ਦੇ ਮੁੱਦੇ `ਤੇ ਬੋਲਦਿਆਂ ਲੋਕਾਂ ਨੇ ਕਿਹਾ ਕਿ ਜੇਕਰ ਲੋਕ ਚੱਪਲ ਵਿਚ ਪਾ ਕੇ ਆ ਜਾਣ ਤਾਂ ਡਾਕਟਰਾਂ ਸਮੇਤ ਸਾਰਾ ਅਮਲਾ ਉਸ ਮਰੀਜ਼ ਤੇ ਮਰੀਜ਼ ਦੇ ਆਸ਼ਰਿਤ ਨੂੰ ਖਾਣ ਨੂੰ ਪੈ ਜਾਂਦਾ ਹੈ। ਪਰ ਇਥੇ ਤਾਂ ਨਜ਼ਾਰਾ ਹੀ ਵਿਲਖਣ ਹੈ। ਜੋ ਸਾਡੇ ਲਈ ਕਾਨੂੰਨ ਹੋਰ ਅਤੇ ਤੁਹਾਡੇ ਲਈ ਕਾਨੂੰਨ ਹੋਰ ਦੀ ਬਾਤ ਪਾ ਰਿਹਾ ਹੈ।ਲੋਕਾਂ ਨੇ ਕਿਹਾ ਕਿ ਅਜਿਹਾ ਕਰਨ ਵਾਲਿਆਂ ਦਾ ਜਿਥੇ ਵਹੀਕਲ ਐਕਟ ਤਹਿਤ ਚਲਾਨ ਹੋਣਾ ਚਾਹੀਦਾ ਹੈ।
ਉਥੇ ਸਰਕਾਰੀ ਇਮਾਰਤ ਦੀ ਦੁਰਵਰਤੋਂ ਕਰਨ ਦੇ ਦੋਸ਼ਾਂ ਤਹਿਤ ਕਾਰਵਾਈ ਹੋਣੀ ਚਾਹੀਦੀ ਹੈ। ਲੋਕਾਂ ਨੇ ਕਿਹਾ ਕਿ ਇਸ ਤਰ੍ਹਾਂ ਸਰਕਾਰੀ ਸੰਪਤੀ ਦਾ ਨੁਕਸਾਨ ਕਰਨ ਦੀ ਬਜਾਏ ਅਜਿਹੇ ਕਮਰੇ ਜੇਕਰ ਮਰੀਜਾਂ ਲਈ ਵਰਤੇ ਜਾਣ ਤਾਂ ਲੋਕਾਂ ਨੂੰ ਕਾਫੀ ਰਾਹਤ ਮਿਲੇ।ਸਿਵਲ ਹਸਪਤਾਲ ਦੇ ਕਮਰੇ ਵਿਚ ਖੜ੍ਹੇ ਵਹੀਕਲਾਂ ਦੇ ਸਵਾਲ ਦਾ ਜਵਾਬ ਦੇਣ ਤੋਂ ਭੱਜਦੇ ਅਧਿਕਾਰੀ ਨਹੀਂ ਜੀ ਹਾਂ ਜੀ ਦਾ ਰਾਗ ਅਲਾਪਦੇ ਹੋਏ ਹੁਣੇ ਹਦਾਇਤ ਕਰਦੇ ਹਾਂ ਕਹਿ ਕੇ ਖਹਿੜਾ ਛੁਡਾਉਂਦੇ ਨਜ਼ਰੀ ਪਏ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।