ਵਿਨੇ ਹਾਂਡਾ
ਫ਼ਿਰੋਜ਼ਪੁਰ: ਪੰਜਾਬ ਵਿਚ ਸੜਕਾਂ ਦੇ ਨਿਰਮਾਣ ਹੇਠ ਸੜਕਾਂ ਦੇ ਆਲੇ-ਦੁਆਲਿਓ ਪੱਟੇ ਜਾ ਰਹੇ ਦਰੱਖਤਾਂ ਨੂੰ ਲੈ ਕੇ ਆਮ ਲੋਕ ਸਰਕਾਰ ਦੇ ਨਿਰਣੇ ਪਰ ਸਵਾਲ ਚੁੱਕਦੇ ਦਿਖਾਈ ਦੇ ਰਹੇ ਹਨ ਅਤੇ ਸਰਕਾਰ ਨੂੰ ਸਵਾਲ ਕਰ ਰਹੇ ਹਨ ਕਿ ਜਿੰਨੇ ਦਰੱਖਤ ਕੱਟੇ ਜਾਂਦੇ ਹਨ। ਕੀ ਉਨ੍ਹੇ ਲਗਾਏ ਵੀ ਜਾਂਦੇ ਹਨ।
ਗੱਲਬਾਤ ਕਰਦਿਆਂ ਆਮ ਲੋਕਾਂ ਨੇ ਕਿਹਾ ਕਿ ਹਰੇ-ਭਰੇ ਪੰਜਾਬ ਵਿਚ ਕੁਝ ਕੁ ਸਾਲਾਂ ਦੌਰਾਨ ਅਜਿਹੀ ਮਾਰ ਪਈ ਕਿ ਹੁਣ ਪੰਜਾਬ ਦਾ ਤਾਪਮਾਨ ਹਮੇਸ਼ਾ ਤਪਿਆ ਰਹਿੰਦਾ ਹੈ। ਜਿਸ ਕਰਕੇ ਆਮ ਲੋਕਾਂ ਦਾ ਘਰਾਂ ਤੋਂ ਨਿਕਲਣਾ ਔਖਾ ਹੋ ਰਿਹਾ ਹੈ। ਦਿਨੋਂ-ਦਿਨ ਖਰਾਬ ਹੋ ਰਹੇ ਵਾਤਾਵਰਣ ਦਾ ਜ਼ਿਕਰ ਕਰਦਿਆਂ ਲੋਕਾਂ ਨੇ ਸਮੇਂ ਦੇ ਹਾਕਮਾਂ ਨੂੰ ਸਵਾਲ ਕਰਦਿਆਂ ਕਿਹਾ ਕਿ ਕੀ ਜਿੰਨੇ ਦਰੱਖਤ ਕੱਟੇ ਜਾ ਰਹੇ ਹਨ। ਉਨ੍ਹੇ ਲਗਾਏ ਵੀ ਜਾ ਰਹੇ ਹਨ ਅਤੇ ਜੇਕਰ ਲਗਾਏ ਜਾ ਰਹੇ ਹਨ ਤਾਂ ਉਨ੍ਹਾਂ ਦੀ ਸੰਭਾਲ ਕੌਣ ਕਰ ਰਿਹਾ। ਦੁਬਈ ਵਰਗੇ ਸ਼ਹਿਰ ਦਾ ਜ਼ਿਕਰ ਕਰਦਿਆਂ ਲੋਕਾਂ ਨੇ ਕਿਹਾ ਕਿ ਰੇਤਲੇ ਇਲਾਕੇ ਵਿਚ ਉਥੋਂ ਦੀਆਂ ਸਰਕਾਰਾਂ ਨੇ ਦਰੱਖਤ ਵਗੈਰਾ ਲਗਾ ਕੇ ਤਾਪਮਾਨ ਵਿਚ ਸੋਧ ਕੀਤਾ ਹੈ। ਪਰ ਪੰਜਾਬ ਵਿਚ ਲਗਾਤਾਰ ਵਾਤਾਵਰਣ ਖਰਾਬ ਹੋ ਰਿਹਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ferozepur, Punjab, Temperature