ਫਿਰੋਜ਼ਪੁਰ ਵਿਚ ਪਿਛਲੇ ਸਮੇਂ ਤੋਂ ਕੰਮ ਕਰ ਰਹੀ ਸੁਖਬੀਰ ਐਗਰੋ ਐਨਰਜ਼ੀ ਵੱਲੋਂ ਜਿਥੇ ਕਿਸਾਨਾਂ ਤੋਂ ਵੇਸਟ ਸਮਝੀ ਜਾਂਦੀ ਪਰਾਲੀ ਖਰੀਦ ਕੇ ਬਿਜਲੀ ਪੈਦਾ ਕਰ ਪੰਜਾਬ ਵਿਚੋਂ ਬਿਜਲੀ ਸੰਕਟ ਦੂਰ ਕਰਨ ਦਾ ਯਤਨ ਕੀਤਾ ਜਾ ਰਿਹੈ। ਉਥੇ ਪਰਾਲੀ ਵੇਚਣ ਵਾਲੇ ਕਿਸਾਨ ਵੀ ਬਾਗੋ-ਬਾਗ ਦਿਖਾਈ ਦੇ ਰਹੇ ਹਨ।
ਜਦੋਂ ਸਾਡੀ ਟੀਮ ਨੇ ਸੁਖਬੀਰ ਐਗਰੋ ਐਨਰਜ਼ੀ ਦਾ ਦੌਰਾ ਕੀਤਾ ਤਾਂ ਪਰਾਲੀ ਵੇਚਣ ਆਏ ਕਿਸਾਨ ਜਿਥੇ ਤੁਰੰਤ ਹੁੰਦੀ ਅਦਾਇਗੀ ਦੀ ਖੁਸ਼ੀ ਸਾਂਝੀ ਕਰਦੇ ਰਹੇ। ਉਥੇ ਇਸ ਨਾਲ ਵਾਤਾਵਰਣ ਦੂਸ਼ਿਤ ਹੋਣ ਤੋਂ ਬਚਣ ਦੀ ਗੱਲ ਕਰਦੇ ਦਿਖਾਈ ਦਿੱਤੇ। ਕਿਸਾਨਾਂ ਨੇ ਕਿਹਾ ਕਿ ਪਹਿਲਾਂ ਅੱਗ ਲਗਾਉਣ ਸਦਕਾ ਕਈ ਵਾਰ ਪੁਲਿਸ ਤੇ ਸਿਵਲ ਪ੍ਰਸ਼ਾਸਨ ਨਾਲ ਅੜਿਕਾ ਪੈ ਜਾਂਦਾ ਸੀ। ਪਰ ਹੁਣ ਪਰਾਲੀ ਇਥੇ ਵੇਚ ਕੇ ਜਿਥੇ ਵਾਤਾਵਰਣ ਦਾ ਬਚਾਓ ਹੋ ਰਿਹੈ। ਉਥੇ ਕਮਾਈ ਦਾ ਸਾਧਨ ਵੀ ਬਣਿਆ ਹੈ। ਕਿਸਾਨਾਂ ਨੇ ਸਪੱਸ਼ਟ ਕੀਤਾ ਕਿ ਉਕਤ ਫਰਮ ਸਿੱਧੇ ਜਾਂ ਅਸਿੱਧੇ ਤੌਰ `ਤੇ 20 ਲੱਖ ਲੋਕਾਂ ਦੀ ਕਮਾਈ ਦਾ ਕਾਰਣ ਬਣੀ ਹੈ। ਕਿਉਂਕਿ ਜਿਥੇ ਇਸ ਫੈਕਟਰੀ ਵਿਚ ਪੱਕਾ ਸਟਾਫ ਕੰਮ ਕਰ ਰਿਹੈ। ਉਥੇ ਡਰਾਈਵਰ, ਕਿਸਾਨ ਆਦਿ ਕਈਆਂ ਦੀ ਕਮਾਈ ਦਾ ਸਾਧਨ ਬਣਿਆ ਹੋਇਆ ਹੈ। ਹੋਰਨਾਂ ਕਿਸਾਨਾਂ ਨੂੰ ਵੀ ਇਥੇ ਪਰਾਲੀ ਲਿਆਉਣ ਦੀ ਤਾਕੀਦ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਇਥੇ ਪਰਾਲੀ ਸੱਟਣ ਨਾਲ ਸਿਰਫ ਕਮਾਈ ਨਹੀਂ ਹੁੰਦੀ। ਬਲਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਥਰੇ ਵਾਤਾਵਰਣ ਦੀ ਸਿਰਜਣਾ ਵੀ ਹੁੰਦੀ ਹੈ।ਪਲਾਂਟ ਸੰਚਾਲਕ ਨੇ ਸਪੱਸ਼ਟ ਕੀਤਾ ਕਿ ਇਥੇ ਰੋਜ਼ਾਨਾ 600 ਟਨ ਪਰਾਲੀ ਦੀ ਖਪਤ ਹੁੰਦੀ ਹੈ, ਜਿਸ ਨਾਲ ਜਿਥੇ ਬਿਜਲੀ ਸੰਕਟ ਨਾਲ ਮੁਕਾਬਲਾ ਕਰਨ ਦੇ ਸਮਰਥ ਹੁੰਦਾ ਹੈ, ਉਥੇ ਕਿਸਾਨਾਂ ਨੂੰ ਵੀ ਲਾਭ ਮਿਲਦਾ ਹੈ।
ਪੰਜਾਬ ਵਿਚ ਸੁਖਬੀਰ ਐਗਰੋ ਦੇ ਤਿੰਨ ਪਲਾਂਟ ਹੋਣ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਕ ਹੋਰ ਪਲਾਂਟ ਜਲਦ ਪੰਜਾਬ ਵਾਸੀਆਂ ਦੀ ਸੇਵਾ ਵਿਚ ਹਾਜ਼ਰ ਹੋਵੇਗਾ, ਜੋ ਸਿੱਧੇ ਤੌਰ `ਤੇ ਪੰਜਾਬ ਦੇ ਕਿਸਾਨਾਂ ਦੀ ਮਾਲੀ ਮੱਦਦ ਕਰੇਗਾ। ਉਨ੍ਹਾਂ ਕਿਹਾ ਕਿ ਇਥੇ ਸੀਜਨ ਦੌਰਾਨ 2 ਲੱਖ ਟਨ ਤੋਂ ਵੱਧ ਪਰਾਲੀ ਤੋਂ ਬਿਜਲੀ ਬਣਾਈ ਜਾਂਦੀ ਹੈ, ਜਦੋਂ ਕਿ ਇਕ ਲੱਖ ਕਿਲੇ ਤੋਂ ਅਸੀਂ ਪਰਾਲੀ ਖੁਦ ਚੁੱਕਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਫਿ਼ਰੋਜ਼ਪੁਰ ਸਮੇਤ ਲਾਗਲੇ ਜਿ਼ਲ੍ਹਿਆਂ ਤੋਂ ਕਿਸਾਨ ਇਥੇ ਪਰਾਲੀ ਲਿਆ ਰਹੇ ਹਨ, ਜਿਨ੍ਹਾਂ ਦਾ ਅਸੀਂ ਸਵਾਗਤ ਕਰਦੇ ਹਾਂ।ਅਜਿਹੇ ਪਲਾਂਟ ਸਦਕਾ ਪੰਜਾਬ ਦੇ ਧੂੰਆ ਮੁਕਤ ਹੋਣ ਦਾ ਦਾਅਵਾ ਕਰਦਿਆਂ ਸੰਚਾਲਕ ਨੇ ਸਪੱਸ਼ਟ ਕੀਤਾ ਕਿ ਕੁਝ ਸਮਾਂ ਪਹਿਲਾਂ ਸਰਕਾਰੀ ਅਧਿਕਾਰੀਆਂ ਵੱਲੋਂ ਇਥੋਂ ਦਾ ਦੌਰਾ ਕੀਤਾ ਸੀ, ਜਿਨ੍ਹਾਂ ਅਜਿਹੇ 25 ਪਲਾਂਟ ਲੱਗਣ ਨਾਲ ਪੰਜਾਬ ਦਾ ਭਲਾ ਹੋਣ ਦੇ ਨਾਲ-ਨਾਲ ਪੰਜਾਬ ਦੇ ਬਿਜਲੀ ਸੰਕਟ ਤੋਂ ਮੁਕਤ ਹੋਣ ਦਾ ਜਿ਼ਕਰ ਕੀਤਾ ਸੀ।ਉਨ੍ਹਾਂ ਇਕ ਵਾਰ ਫਿਰ ਦੁਹਰਾਇਆ ਕਿ ਅਸੀਂ ਵੇਸਟ ਮਤਲਬ ਪਰਾਲੀ ਤੋਂ ਅਨਰਜੀ ਪੈਦਾ ਕਰਕੇ ਜਿਥੇ ਪੰਜਾਬ ਨੂੰ ਬਿਜਲੀ ਸੰਕਟ ਤੋਂ ਮੁਕਤ ਕਰ ਰਹੇ ਹਾਂ, ਉਥੇ ਇਸ ਨਾਲ ਕਿਸਾਨਾਂ ਨੂੰ ਵੀ ਸਿੱਧਾ ਲਾਭ ਮਿਲ ਰਿਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।