Home /punjab /

Punjab Temperatures: ਫਿਰੋਜ਼ਪੁਰ 'ਚ ਗਰਮੀ ਨੇ ਦਿਖਾਇਆ ਆਪਣਾ ਰੰਗ

ਫ਼ਿਰੋਜ਼ਪੁਰ: ਸ਼ੁਰੂਆਤੀ ਦੌਰ ਵਿੱਚ ਹੀ ਗਰਮੀ ਨੇ ਦਿਖਾਇਆ ਰੰਗ ਤੇ ਲੋਕ ਹੋਏ ਹਾਲੋ-ਬੇਹਾਲ। ਅਪ੍ਰੈਲ ਦੇ ਸ਼ੁਰੂਆਤ ਵਿਚ ਹੀ ਜਿਥੇ ਲੋਕ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਘਰੋਂ ਨਿਕਲਣ ਤੋਂ ਟਾਲਾ ਵੱਟ ਰਹੇ ਹਨ। ਉਥੇ ਜਿਹੜੇ ਲੋਕ ਮਜ਼ਬੂਰ ਕੰਮ-ਕਾਰ ਲਈ ਨਿਕਲਦੇ ਹਨ। ਉਹ ਠੰਡੇ ਪਾਣੀ ਜਾਂ ਕੋਲ ਡਰਿੰਕ ਦਾ ਸਹਾਰਾ ਲੈਂਦੇ ਦਿਖਾਈ ਦਿੱਤੇ।

ਹੋਰ ਪੜ੍ਹੋ ...
 • Share this:
  ਵਿਨੇ ਹਾਂਡਾ

  ਫ਼ਿਰੋਜ਼ਪੁਰ: ਸ਼ੁਰੂਆਤੀ ਦੌਰ ਵਿੱਚ ਹੀ ਗਰਮੀ ਨੇ ਦਿਖਾਇਆ ਰੰਗ ਤੇ ਲੋਕ ਹੋਏ ਹਾਲੋ-ਬੇਹਾਲ। ਅਪ੍ਰੈਲ ਦੇ ਸ਼ੁਰੂਆਤ ਵਿਚ ਹੀ ਜਿਥੇ ਲੋਕ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਘਰੋਂ ਨਿਕਲਣ ਤੋਂ ਟਾਲਾ ਵੱਟ ਰਹੇ ਹਨ। ਉਥੇ ਜਿਹੜੇ ਲੋਕ ਮਜ਼ਬੂਰ ਕੰਮ-ਕਾਰ ਲਈ ਨਿਕਲਦੇ ਹਨ। ਉਹ ਠੰਡੇ ਪਾਣੀ ਜਾਂ ਕੋਲ ਡਰਿੰਕ ਦਾ ਸਹਾਰਾ ਲੈਂਦੇ ਦਿਖਾਈ ਦਿੱਤੇ।

  ਗੱਲਬਾਤ ਕਰਦਿਆਂ ਲੋਕਾਂ ਨੇ ਕਿਹਾ ਕਿ ਕੋਈ ਸਮਾਂ ਹੁੰਦਾ ਸੀ ਜਦੋਂ ਜੂਨ-ਜੁਲਾਈ ਦੀ ਗਰਮੀ ਮੰਨੀ ਜਾਂਦੀ ਸੀ। ਪਰ ਦਿਨੋਂ-ਦਿਨ ਪ੍ਰਦੂਸ਼ਿਤ ਹੋ ਰਹੇ ਵਾਤਾਵਰਣ ਕਰਕੇ ਸਾਰਾ ਸਿਸਟਮ ਹੀ ਵਿਗੜ ਗਿਆ ਹੈ। ਜਿਸ ਕਰਕੇ ਅੱੱਜ ਅਪ੍ਰੈਲ ਦੇ ਪਹਿਲੇ ਦਿਨਾਂ ਵਿਚ ਹੀ ਅੱਤ ਦੀ ਗਰਮੀ ਪੈਣੀ ਸ਼ੁਰੂ ਹੋ ਗਈ ਹੈ। ਲੋਕਾਂ ਨੇ ਕਿਹਾ ਕਿ ਜੇਕਰ ਗਰਮੀ ਦੇ ਅੱਜ ਇਹ ਹਾਲਾਤ ਹਨ ਤਾਂ ਜੂਨ-ਜੁਲਾਈ ਵਿਚ ਕੀ ਬਣੇਗਾ।

  ਨਵੀਆਂ ਸੜਕਾਂ ਅਤੇ ਰਹਿਣ ਬਸੇਰਿਆਂ ਦੇ ਨਾਮ ਪਰ ਪੁੱਟੇ ਜਾਂਦੇ ਦਰੱਖਤਾਂ ਦਾ ਜ਼ਿਕਰ ਕਰਦਿਆਂ ਲੋਕਾਂ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਕਾਨੂੂੰਨ ਬਣਾਉਣਾ ਚਾਹੀਦਾ ਹੈ ਕਿ ਜੇਕਰ ਕੋਈ ਇਕ ਦਰੱਖਤ ਕੱਟਦਾ ਹੈ ਤਾਂ ਦੋ ਦਰੱਖਤ ਲਗਾ ਕੇ ਉਨ੍ਹਾਂ ਦਾ ਪਾਲਣ ਕਰੇ ਤਾਂ ਜੋ ਵਾਤਾਵਰਣ ਨੂੰ ਠੀਕ ਕੀਤਾ ਜਾ ਸਕੇ।ਲੋਕਾਂ ਨੇ ਕਿਹਾ ਕਿ ਭਾਵੇਂ ਆਏ ਸਾਲ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੱਡੇ-ਵੱਡੇ ਬੈਨਰ ਲਗਾ ਕੇ ਬੂਟੇ ਲਗਾਉਣ ਅਤੇ ਬੂਟਿਆਂ ਦੀ ਸਾਂਭ-ਸੰਭਾਲ ਕਰਨ ਦੇ ਦਮਗਜ਼ੇ ਮਾਰੇ ਜਾਂਦੇ ਹਨ। ਪਰ ਸਭ ਵਿਅਰਥ ਹਨ, ਕਿਉਂਕਿ ਜਿਸ ਕਦਰ ਬੂਟੇ ਲੱਗਦੇ ਹਨ। ਉਸ ਦੇ ਮੁਕਾਬਲੇ ਅੱਧੇ ਵੀ ਪਾਲੇ ਜਾ ਸਕਣ ਤਾਂ ਵਾਤਾਵਰਣ ਵਿਚ ਬਦਲਾਓ ਆ ਸਕੇ।
  Published by:rupinderkaursab
  First published:

  Tags: Ferozepur, Summers, Temperature

  ਅਗਲੀ ਖਬਰ