ਵਿਨੇ ਹਾਂਡਾ
ਫ਼ਿਰੋਜ਼ਪੁਰ: ਕਾਲਾ ਪਾਣੀ ਲੋਕਾਂ ਦੀ ਸਿਹਤ `ਤੇ ਪੈਣ ਲੱਗਾ ਭਾਰੂ। ਦਰਿਆਵਾਂ ਦੇ ਗੰਧਲੇ ਹੋਏ ਪਾਣੀ ਸਦਕਾ ਜਿਥੇ ਲੋਕ ਪਹਿਲਾਂ ਹੀ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। ਉਥੇ ਹੁਣ ਘਰਾਂ ਨੂੰ ਸਪਲਾਈ ਹੋ ਰਿਹਾ ਪਾਣੀ ਗੰਦਾ ਆਉਣ ਕਰਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਿਹਾ ਹੈ। ਪਿੰਡਾਂ ਦਾ ਦੌਰਾ ਕਰਨ `ਤੇ ਸਾਡੀ ਟੀਮ ਨੇ ਦੇਖਿਆ ਕਿ ਗੰਦੇ ਪਾਣੀ ਦਾ ਸੇਵਨ ਕਰਨ ਕਰਕੇ ਪੇਟ ਅਤੇ ਚਮੜੀ ਰੋਗਾਂ ਨਾਲ ਪੀੜਤ ਲੋਕ ਡਾਕਟਰਾਂ ਦੇ ਬਾਰ ਮੂਹਰੇ ਬੈਠੇ ਆਪਣੀ ਵਾਰੀ ਦੀ ਉਡੀਕ ਕਰਦੇ ਦਿਖਾਈ ਦਿੱਤੇ।
ਗੰਦੇ ਪਾਣੀ ਸਦਕਾ ਬਿਮਾਰੀਆਂ ਦਾ ਸ਼ਿਕਾਰ ਹੋਏ ਲੋਕਾਂ ਨੇ ਸਪੱਸ਼ਟ ਕੀਤਾ ਕਿ ਗੰਦਾ ਪਾਣੀ ਜਿਥੇ ਉਨ੍ਹਾਂ ਨੂੰ ਪੇਟ ਦੀਆਂ ਬਿਮਾਰੀਆਂ ਨਾਲ ਪੀੜਤ ਕਰ ਰਿਹਾ ਹੈ। ਉਥੇ ਇਹ ਗੰਦਾ ਪਾਣੀ ਲੋਕਾਂ ਨੂੰ ਚਮੜੀ ਰੋਗ ਤੋਂ ਵੀ ਪੀੜਤ ਕਰ ਰਿਹਾ ਹੈ। ਲੋਕਾਂ ਨੇ ਕਿਹਾ ਕਿ ਬਿਮਾਰ ਹੋਣ ਦੀ ਸੂਰਤ ਵਿਚ ਉਨ੍ਹਾਂ ਨੂੰ ਡਾਕਟਰਾਂ ਪਾਸ ਪਹੁੰਚ ਕਰਨੀ ਪੈ ਰਹੀ ਹੈ। ਜਿਥੇ ਮੋਟੀਆਂ ਫੀਸਾਂ ਦੇਣ ਦੇ ਨਾਲ-ਨਾਲ ਗੰਭੀਰ ਬਿਮਾਰੀਆਂ ਤੋਂ ਪੀੜਤ ਹੋ ਰਹੇੇ ਹਨ।
ਲੋਕਾਂ ਨੇ ਮੰਗ ਕੀਤੀ ਕਿ ਬਿਨ੍ਹਾਂ ਦੇਰੀ ਸਰਕਾਰ ਗੰਧਲੇ ਹੋ ਰਹੇ ਪਾਣੀ ਪ੍ਰਤੀ ਸੰਜੀਦਗੀ ਦਿਖਾਵੇ ਤਾਂ ਜ਼ੋ ਲੋਕ ਬਿਮਾਰੀਆਂ ਤੋਂ ਬਚ ਸਕਣ।ਲੋਕਾਂ ਦਾ ਇਲਾਜ਼ ਕਰ ਰਹੇ ਮਾਹਿਰ ਡਾਕਟਰਾਂ ਨੇ ਸਪੱਸ਼ਟ ਕੀਤਾ ਕਿ ਗੰਦਾ ਪਾਣੀ ਪੀਣ ਕਰਕੇ ਜਿਥੇ ਲੋਕ ਪੇਟ ਦੀਆਂ ਅਨੇਕ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਪੀੜਤ ਹੋ ਰਹੇ ਹਨ।
ਉਥੇ ਇਸ ਨਾਲ ਚਮੜੀ ਰੋਗ ਦੀ ਗ੍ਰਿਫਤ ਵਿਚ ਵੀ ਆ ਰਹੇ ਹਨ। ਲੋਕਾਂ ਨੇ ਕਿਹਾ ਕਿ ਗੰਦਾ ਪਾਣੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਿਹਾ ਹੈ ਅਤੇ ਉਹ ਆਉਂਦੇ ਮਰੀਜ਼ਾਂ ਨੂੰ ਪਾਣੀ ਨੂੰ ਉਬਾਲ ਕੇ ਵਰਤਣ ਦੀ ਸਲਾਹ ਦੇ ਰਹੇ ਹਨ ਤਾਂ ਜ਼ੋ ਲੋਕਾਂ ਦੀ ਸਿਹਤ ਵਿਚ ਸੁਧਾਰ ਹੋ ਸਕੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।