ਦੀਵਾਲੀ ਦੀਆਂ ਖੁਸ਼ੀਆਂ ਗੁਆਂਢੀ ਦੇਸ਼ ਪਾਕਿਸਤਾਨ ਨਾਲ ਸਾਂਝੀਆਂ ਕਰਦਿਆਂ ਭਾਰਤੀ ਫੌਜਾਂ ਨੇ ਪਾਕਿ ਰੇਂਜਰਾਂ ਨੂੰ ਦਿੱਤੀਆਂ ਮਿਠਾਈਆਂ। ਫਿਰੋਜ਼ਪੁਰ ਵਿਖੇ ਹੂਸੈਨੀਵਾਲਾ ਕੌਮਾਂਤਰੀ ਸਰਹੱਦ `ਤੇ ਤਾਇਨਾਤ ਬੀ.ਐਸ.ਐਫ ਜਵਾਨਾਂ ਵੱਲੋਂ ਜਿਥੇ ਦੀਵਾਲੀ ਆਦਿ ਸ਼ੁੱਭ ਮੌਕਿਆਂ `ਤੇ ਪਾਕਿ ਰੇਂਜਰਾਂ ਨੂੰ ਮਿਠਾਈਆਂ ਦੇ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ। ਉਥੇ ਪਾਕਿ ਜਵਾਨਾਂ ਵੱਲੋਂ ਵੀ ਈਦ ਆਦਿ ਮੌਕਿਆਂ `ਤੇ ਭਾਰਤੀ ਫੌਜਾਂ ਨਾਲ ਖੁਸ਼ੀਆਂ ਦਾ ਇਜ਼ਹਾਰ ਕੀਤਾ ਜਾਂਦਾ ਹੈ। ਦੀਵਾਲੀ ਮੌਕੇ ਬੀ.ਐਸ.ਐਫ ਅਧਿਕਾਰੀਆਂ ਨੇ ਜ਼ੀਰੋ ਲਾਈਨ `ਤੇ ਤਾਇਨਾਤ ਜਵਾਨਾਂ ਨੂੰ ਮਿਠਾਈਆਂ, ਫਰੂਟ ਆਦਿ ਦਿੰਦਿਆਂ ਜਿਥੇ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਥੇ ਦੇਸ਼ ਵਾਸੀਆਂ ਨੂੰ ਗਰੀਨ ਦੀਵਾਲੀ ਮਨਾਉਣ ਦਾ ਸੰਦੇਸ਼ ਦਿੰਦਿਆਂ ਗੰਧਲੇ ਹੋ ਰਹੇ ਵਾਤਾਵਰਣ ਨੂੰ ਹੋਰ ਦੂਸ਼ਿਤ ਹੋਣ ਤੋਂ ਬਚਾਉਣ ਦੀ ਅਪੀਲ ਕੀਤੀ।
ਇਸ ਮੌਕੇ ਬੋਲਦਿਆਂ ਬੀ.ਐਸ.ਐਫ ਅਧਿਕਾਰੀਆਂ ਨੇ ਕਿਹਾ ਕਿ ਜ਼ੀਰੋ ਲਾਈਨ `ਤੇ ਤਾਇਨਾਤ ਹਰ ਜਵਾਨ ਦਾ ਮੁੱਢਲਾ ਫਰਜ ਆਪਣੇ ਦੇਸ਼ ਦੀ ਆਨ, ਬਾਨ ਤੇ ਸ਼ਾਨ ਦੀ ਰਾਖੀ ਕਰਨਾ ਹੈ ਅਤੇ ਜਵਾਨ ਅਜਿਹੇ ਤਕਰੀਬਨ ਸਾਰੇ ਹੀ ਤਿਉਹਾਰ ਸਰਹੱਦਾਂ ਪਰ ਤਾਇਨਾਤ ਰਹਿ ਕੇ ਮਨਾਉਂਦੇ ਹਨ। ਉਨ੍ਹਾਂ ਕਿਹਾ ਕਿ ਪਾਕਿ ਰੇਂਜਰਾਂ ਨੂੰ ਦੀਵਾਲੀ ਦੀਆਂ ਮਿਠਾਈਆਂ ਤੇ ਸ਼ੁੱਭਕਾਮਨਾਵਾਂ ਭੇਂਟ ਕੀਤੀਆਂ ਗਈਆਂ ਹਨ। ਅਤੇ ਅਸੀਂ ਆਸ ਕਰਦੇ ਹਾਂ ਕਿ ਦੋਵਾਂ ਦੇਸ਼ਾਂ ਵਿਚ ਖਟਾਸ ਵਾਲਾ ਮਾਹੌਲ ਖਤਮ ਹੋ ਕੇ ਦੋਸਤੀ ਵਾਲੇ ਸਬੰੰਧ ਕਾਇਮ ਹੋਣ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।