Home /punjab /

ਪੁਰਾਣੀ ਤਹਿਸੀਲ ਚੋਂ ਨਜਾਇਜ਼ ਕਬਜ਼ੇ ਹਟਾਉਣ `ਚ ਕਾਮਯਾਬ ਨਹੀਂ ਹੋ ਰਿਹਾ ਪ੍ਰਸ਼ਾਸਨ

ਪੁਰਾਣੀ ਤਹਿਸੀਲ ਚੋਂ ਨਜਾਇਜ਼ ਕਬਜ਼ੇ ਹਟਾਉਣ `ਚ ਕਾਮਯਾਬ ਨਹੀਂ ਹੋ ਰਿਹਾ ਪ੍ਰਸ਼ਾਸਨ

ਪੁਰਾਣੀ ਤਹਿਸੀਲ ਦੇ ਨਹੀਂ ਛੁਟ ਰਹੇ ਕਬਜ਼ੇ

ਪੁਰਾਣੀ ਤਹਿਸੀਲ ਦੇ ਨਹੀਂ ਛੁਟ ਰਹੇ ਕਬਜ਼ੇ

ਫ਼ਿਰੋਜ਼ਪੁਰ: ਬੇਸ਼ੱਕ ਪਹਿਲੀ ਵਾਰ ਸਤ੍ਹਾ ਵਿਚ ਆਈ ਆਪ ਪਾਰਟੀ ਵੱਲੋਂ ਪੰਜਾਬ ਦੇ ਹਿੱਤ ਵਿਚ ਨਿਰਣੇ ਲੈਂਦਿਆਂ ਹਰ ਅਧਿਕਾਰੀ ਨੂੰ ਆਪਣੀ ਜਿੰਮੇਵਾਰੀ ਸਮਝਣ ਦੀ ਗੁਹਾਰ ਲਗਾਈ ਜਾ ਰਹੀ ਹੈ। ਪਰ ਫਿਰੋਜ਼ਪੁਰ ਵਿਚ ਨਜ਼ਾਰਾ ਕੁਝ ਅਲਗ ਹੀ ਦਿਖਾਈ ਦੇ ਰਿਹਾ ਹੈ। ਜੇਕਰ ਫਿਰੋਜ਼ਪੁਰ ਦੀ ਪੁਰਾਣੀ ਤਹਿਸੀਲ ਬਨਾਮ ਨਵੀਂ ਤਹਿਸੀਲ ਦੀ ਗੱਲ ਕਰੀਏ ਤਾਂ ਇਥੇ ਅਧਿਕਾਰੀ ਬਿੱਲੀ ਦੇਖ ਅੱਖਾਂ ਮਿਟਣ ਵਾਲੀ ਕਹਾਵਤ ਸਿੱਧ ਕਰ ਰਹੇ ਹਨ। ਕਿਉਂਕਿ ਜਿਥੇ ਕਈ ਸਾਲ ਬੀਤ ਜਾਣ ਦੇ ਬਾਵਜੂਦ ਪ੍ਰਸ਼ਾਸਨਿਕ ਅਧਿਕਾਰੀ ਕਬਜ਼ਾ ਛੁਡਵਾਉਣ ਤੋਂ ਫਾਡੀ ਸਾਬਿਤ ਹੋ ਰਹੇ ਹਨ। ਉਥੇ ਨਵੀਂ ਤਹਿਸੀਲ ਵਿਚ ਹੋ ਰਹੇ ਨਜਾਇਜ਼ ਕਬਜ਼ੇ ਪ੍ਰਸ਼ਾਸਨ ਦੀ ਕਾਰਗੁਜਾਰੀ ਨੂੰ ਸਵਾਲਾਂ ਦੇ ਘੇਰੇ ਵਿਚ ਲਿਆ ਰਹੇ ਹਨ।

ਹੋਰ ਪੜ੍ਹੋ ...
  • Share this:

    ਵਿਨੇ ਹਾਂਡਾ

    ਪਰ ਪ੍ਰਸ਼ਾਸਨ ਹੈ ਕੀ ਕੋਈ ਵੀ ਕਾਰਵਾਈ ਕਰਨ ਨੂੰ ਤਿਆਰ ਨਹੀਂ।ਦਬੀ ਜ਼ੁਬਾਨ ਵਿਚ ਗੱਲਬਾਤ ਕਰਦਿਆਂ ਕੁਝ ਦੁਕਾਨਦਾਰਾਂ ਨੇ ਸਪੱਸ਼ਟ ਕੀਤਾ ਕਿ ਪੰਜ-ਛੇ ਸਾਲ ਪੁਰਾਣਾ ਰਿਕਾਰਡ ਕੱਢ ਕੇ ਦੇਖਿਆ ਜਾਵੇ ਤਾਂ ਪੁਰਾਣੀ ਤਹਿਸੀਲ ਵਿਚ ਬੈਠੇ ਕਬਜ਼ਾਧਾਰੀ ਲੰਬਾ ਸਮਾਂ ਪ੍ਰਸ਼ਾਸਨ ਨੂੰ ਲਿਖਤੀ ਬੇਨਤੀ ਕਰਦੇ ਰਹੇ ਹਨ ਕਿ ਸਾਨੂੰ ਨਵੀਂ ਤਹਿਸੀਲ ਵਿਚ ਜਗ੍ਹਾ ਮੁਹਇਆ ਕਰਵਾਈ ਜਾਵੇ ਤਾਂ ਜ਼ੋ ਅਸੀਂ ਪੁਰਾਣੇ ਕਬਜ਼ੇ ਛੱਡ ਸਕੀਏ। ਦੁਕਾਨਦਾਰਾਂ ਨੇ ਦੱਸਿਆ ਕਿ ਨਵੀਂ ਤਹਿਸੀਲ ਵਿਚ ਦੁਕਾਨਾਂ ਬਣਾ ਕੇ ਕਈ ਦੁਕਾਨਦਾਰ ਪੁਰਾਣੀ ਤਹਿਸੀਲ ਵਿਚਲਾ ਕਬਜ਼ਾ ਵੀ ਨਹੀਂ ਛੱਡ ਰਹੇ। ਜਿਸ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਅਨੇਕਾਂ ਵਾਰ ਮੌਕੇ ਪਰ ਪੁੱਜ ਕੇ ਹਟਵਾਉਣ ਦੇ ਯਤਨ ਕੀਤ ਗਏ ਹਨ। ਜ਼ੋ ਵਿਅਰਥ ਗਏ ਜਾਪਦੇ ਹਨ।

    ਦੁਕਾਨਦਾਰਾਂ ਨੇ ਦੱਸਿਆ ਕਿ ਪਿਛਲੇ ਮਹੀਨੇ ਵੀ ਪ੍ਰਸ਼ਾਸਨ ਵੱਲੋਂ ਇਕ ਪੱਤਰ ਜਾਰੀ ਕਰਕੇ ਪੁਰਾਣੀ ਤਹਿਸੀਲ ਦੇ ਕਬਜ਼ਾਧਾਰੀਆਂ ਨੂੰ ਦੁਕਾਨਾਂ ਖਾਲੀ ਕਰਨ ਦੀ ਹਦਾਇਤ ਕਰਦਿਆਂ ਇਕ ਮਹੀਨੇ ਬਾਅਦ ਬਲਡੋਜਰ ਫੇਰਨ ਦਾ ਅਲਟੀਮੇਟਮ ਦਿੱਤਾ ਸੀ। ਜ਼ੋ ਹਾਥੀ ਦੇ ਦੰਦ ਦਿਖਾਉਣ ਨੂੰ ਹੋਰ ਤੇ ਖਾਣ ਨੂੰ ਹੋਰ ਵੀ ਕਹਾਵਤ ਵਾਂਗ ਸਾਬਿਤ ਹੋਏ। ਨਵੀਂ ਤਹਿਸੀਲ ਵਿਚ ਹੋ ਰਹੇ ਨਜਾਇਜ਼ ਕਬਜਿਆਂ ਦਾ ਜ਼ਿਕਰ ਕਰਦਿਆਂ ਦੁਕਾਨਦਾਰਾਂ ਨੇ ਕਿਹਾ ਕਿ ਜਿਥੇ ਨਵੀਂ ਤਹਿਸੀਲ ਅੱਧ ਤੋਂ ਜਿਆਦਾ ਨਜਾਇਜ਼ ਕਬਜ਼ਾ ਜਮਾਈ ਬੈਠੇ ਹਨ। ਉਥੇ ਹਾਲੇ ਵੀ ਮਿੰਨੀ ਸੈਕਟਰੀਏਟ ਵਿਚ ਕਬਜ਼ੇ ਹੋਣਾ ਥਮ ਨਹੀਂ ਰਿਹਾ।

    ਪ੍ਰਸ਼ਾਸਨ ਤੇ ਸਰਕਾਰ ਤੱਕ ਆਮ ਲੋਕਾਂ ਦੀ ਆਵਾਜ਼ ਬੁਲੰਦ ਕਰਦੇ ਮੀਡੀਆ ਦਾ ਜ਼ਿਕਰ ਕਰਦਿਆਂ ਦੁਕਾਨਦਾਰਾਂ ਨੇ ਕਿਹਾ ਕਿ ਅਨੇਕਾਂ ਵਾਰ ਲਿਖਤੀ ਬੇਨਤੀਆਂ ਕਰਨ ਅਤੇ ਅਨੇਕਾਂ ਖਬਰਾਂ ਨਸ਼ਰ ਹੋਣ ਦੇ ਬਾਵਜੂਦ ਪ੍ਰਸ਼ਾਸਨ ਨੇ ਨਜਾਇਜ਼ ਕਬਜਿਆਂ ਨੂੰ ਹਟਾਉਣ ਦੀ ਜਹਿਮਤ ਨਹੀਂ ਕੀਤੀ। ਜਿਸ ਕਰਕੇ ਧੜਾ-ਧੜ ਕਬਜ਼ੇ ਹੋ ਰਹੇ ਹਨ ਅਤੇ ਲੋਕਾਂ ਦੀ ਦੰਦ ਕਥਾ ਹੈ ਕਿ ਅਧਿਕਾਰੀਆਂ ਨੂੰ ਥੋੜ੍ਹੇ ਪੈਸੇ ਦਿਓ, ਕਬਜ਼ਾ ਕਰੋ, ਤੁਹਾਨੂੰ ਕਿਹੜੇ ਪੁਛਣਾ ਹੈ।

    ਪੁਰਾਣੀ ਤਹਿਸੀਲ ਬਨਾਮ ਨਵੀਂ ਤਹਿਸੀਲ ਦਾ ਜ਼ਿਕਰ ਕਰਦਿਆਂ ਲੋਕਾਂ ਨੇ ਕਿਹਾ ਕਿ ਜਿਹੜਾ ਪ੍ਰਸ਼ਾਸਨ ਆਪਣੇ ਨੱਕ ਹੇਠ ਹੋ ਰਹੇ ਕਬਜਿਆਂ ਨੂੰ ਨਹੀਂ ਰੋਕ ਸਕਦਾ ਉਹ ਪੁਰਾਣੇ ਕਬਜ਼ੇ ਕਿਵੇਂ ਛੁਡਵਾਏਗਾ ਜਾਂ ਫਿਰ ਇਉ ਕਹਿ ਲਵੋ ਕਿ ਜਿਹੜੇ ਅਧਿਕਾਰੀ ਆਪਣੇ ਦਫਤਰ ਦੇ ਬਾਹਰ ਹੋ ਰਹੇ ਕਬਜ਼ੇ ਦੇਖਣ ਅਤੇ ਰੋਕਣ ਦੀ ਜ਼ੁਰਅਤ ਵੀ ਨਹੀਂ ਕਰਦੇ, ਉਹ ਫੀਲਡ ਵਿਚ ਕੀ ਕਰਦੇ ਹੋਣਗੇ। ਅਕਸਰ ਹੀ ਵਾਪਰਦੇ ਹਾਦਸਿਆਂ ਬਾਅਦ ਜਾਗਦੇ ਪ੍ਰਸ਼ਾਸਨ ਨੂੰ ਹਲੂਣਾ ਦਿੰਦਿਆਂ ਲੋਕਾਂ ਨੇ ਮੰਗ ਕੀਤੀ ਕਿ ਪ੍ਰਸ਼ਾਸਨ ਬਿਨ੍ਹਾਂ ਦੇਰੀ ਕੁੰਭਕਰਨੀ ਨੀਂਦ ਤੋਂ ਜਾਗਦਾ ਹੋਇਆ ਇਸ ਮੁੱਦੇ `ਤੇ ਕਾਰਵਾਈ ਕਰੇ ਤਾਂ ਜ਼ੋ ਸਰਕਾਰ ਦੇ ਹੁਕਮ ਇਨ-ਬਿਨ ਲਾਗੂ ਹੋ ਸਕਣ।

    Published by:rupinderkaursab
    First published:

    Tags: Ferozepur, Punjab