Home /punjab /

ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦਾ ਬੁਰਾ ਹਾਲ, ਸਾਫ-ਸਫਾਈ ਦਾ ਨਹੀਂ ਕੋਈ ਪ੍ਰਬੰਧ

ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦਾ ਬੁਰਾ ਹਾਲ, ਸਾਫ-ਸਫਾਈ ਦਾ ਨਹੀਂ ਕੋਈ ਪ੍ਰਬੰਧ

ਨਹੀਂ ਸੁਧਰ ਰਹੇ ਪੰਜਾਬ ਦੇ ਹਾਲਾਤ

ਨਹੀਂ ਸੁਧਰ ਰਹੇ ਪੰਜਾਬ ਦੇ ਹਾਲਾਤ

ਫ਼ਿਰੋਜ਼ਪੁਰ:  ਭਗਵੰਤ ਮਾਨ ਦੀ ਸਰਕਾਰ ਨੂੰ ਸਤ੍ਹਾ ਵਿਚ ਆਇਆ ਤਿੰਨ ਮਹੀਨਿਆਂ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਅਤੇ ਪੰਜਾਬ ਦੇ ਹਿੱਤਾਂ ਨਾਲ ਖਿਲਵਾੜ ਕਰਨ ਦੇ ਦੋਸ਼ਾਂ ਹੇਠ ਸਰਕਾਰ ਨੇ ਆਪਣੇ ਹੀ ਮੰਤਰੀ ਵਿਰੁੱਧ ਕਾਰਵਾਈ ਕਰ ਦਿੱਤੀ। ਪਰ ਫਿਰ ਵੀ ਪੰਜਾਬ ਦੇ ਹਾਲਾਤ ਸੁਧਰਨ ਦਾ ਨਾਮ ਨਹੀਂ ਲੈ ਰਹੇ। ਸਿਵਲ ਹਸਪਤਾਲ ਫਿਰੋਜ਼ਪੁਰ ਦੀ ਹਾਲਤ ਦੇਖਦਿਆਂ ਜਿਥੇ ਸਰਕਾਰੀ ਇਮਾਰਤ `ਤੇ ਤਰਸ ਆਉਂਦਾ ਹੈ।

ਹੋਰ ਪੜ੍ਹੋ ...
  • Share this:

ਵਿਨੇ ਹਾਂਡਾ

ਫ਼ਿਰੋਜ਼ਪੁਰ:  ਭਗਵੰਤ ਮਾਨ ਦੀ ਸਰਕਾਰ ਨੂੰ ਸਤ੍ਹਾ ਵਿਚ ਆਇਆ ਤਿੰਨ ਮਹੀਨਿਆਂ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਅਤੇ ਪੰਜਾਬ ਦੇ ਹਿੱਤਾਂ ਨਾਲ ਖਿਲਵਾੜ ਕਰਨ ਦੇ ਦੋਸ਼ਾਂ ਹੇਠ ਸਰਕਾਰ ਨੇ ਆਪਣੇ ਹੀ ਮੰਤਰੀ ਵਿਰੁੱਧ ਕਾਰਵਾਈ ਕਰ ਦਿੱਤੀ। ਪਰ ਫਿਰ ਵੀ ਪੰਜਾਬ ਦੇ ਹਾਲਾਤ ਸੁਧਰਨ ਦਾ ਨਾਮ ਨਹੀਂ ਲੈ ਰਹੇ। ਸਿਵਲ ਹਸਪਤਾਲ ਫਿਰੋਜ਼ਪੁਰ ਦੀ ਹਾਲਤ ਦੇਖਦਿਆਂ ਜਿਥੇ ਸਰਕਾਰੀ ਇਮਾਰਤ `ਤੇ ਤਰਸ ਆਉਂਦਾ ਹੈ।

ਉਥੇ ਹਸਪਤਾਲ ਵਿਚ ਸਾਫ-ਸਫਾਈ ਨਾ ਹੋਣ ਕਰਕੇ ਇਲਾਜ਼ ਕਰਵਾਉਣ ਆਉਂਦੇ ਲੋਕ ਹਸਪਤਾਲ ਵਿਚ ਦਾਖਲ ਹੋਣ ਦੀ ਬਜਾਏ ਆਪਣੇ ਘਰ ਹੀ ਜਾਣਾ ਪਸੰਦ ਕਰਦੇ ਹਨ। ਸਿਵਲ ਹਸਪਤਾਲ ਦੇ ਨਾਜ਼ੁਕ ਹਾਲਾਤਾਂ ਦਾ ਜ਼ਿਕਰ ਕਰਦਿਆਂ ਲੋਕਾਂ ਨੇ ਕਿਹਾ ਕਿ ਸਤ੍ਹਾ ਵਿਚ ਆਉਣ ਤੋਂ ਪਹਿਲਾਂ ਮੁਹੱਲਾ ਕਲੀਨਿਕ ਖੋਹਲਣ ਦੇ ਦਾਅਵੇ ਕਰਨ ਵਾਲੀ ਸਰਕਾਰ ਦੇ ਕਾਰਜਕਾਲ ਦੌਰਾਨ ਵੀ ਹਸਪਤਾਲ ਦੇ ਹਾਲਾਤ ਵਿਚ ਸੁਧਾਰ ਨਹੀਂ ਹੋ ਰਿਹਾ।

ਉਨ੍ਹਾਂ ਕਿਹਾ ਕਿ ਬੇਸ਼ੱਕ ਬਦਲੇ ਹਾਲਾਤਾਂ ਸਦਕਾ ਡਾਕਟਰ ਆਪਣੀ ਡਿਊਟੀ `ਤੇ ਹਾਜ਼ਰ ਹੋਣ ਲੱਗੇ ਹਨ। ਪਰ ਜਿਥੇ ਮਰੀਜ਼ਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨਾਲ ਸਟਾਫ ਮਾੜਾ ਸਲੂਕ ਕਰਦਾ ਹੈ। ਉਥੇ ਸਾਫ-ਸਫਾਈ ਨਾ ਹੋਣ ਕਰਕੇ ਇਥੇ ਰੁਕ ਪਾਉਣ ਮਤਲਬ ਬਿਮਾਰੀਆਂ ਨੂੰ ਸੱਦਾ ਦੇਣਾ ਹੈ। ਲੋਕਾਂ ਨੇ ਕਿਹਾ ਕਿ ਹਸਪਤਾਲ ਵਿਚ ਬੇਸ਼ੱਕ ਉਹ ਇਲਾਜ਼ ਕਰਵਾਉਣ ਆਉਂਦੇ ਹਨ। ਪਰ ਸਾਫ-ਸਫਾਈ ਨਾ ਹੋਣ ਕਰਕੇ ਅਤੇ ਕਮਰਿਆਂ ਆਦਿ ਦੀਆਂ ਦੀਵਾਰਾਂ ਵਿਚ ਦਰਾਰਾਂ ਪੈਣ ਕਰਕੇ ਹਸਪਤਾਲ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਪ੍ਰਬੰਧਾਂ ਬਾਰੇ ਜਿੰਨੀ ਵਾਰ ਮਰਜ਼ੀ ਸਿਹਤ ਪ੍ਰਸ਼ਾਸਨ ਨੂੰ ਸ਼ਿਕਾਇਤ ਕਰ ਦਿਓ, ਪਰ ਕਿਸੇ ਦੇ ਕੰਨ `ਤੇ ਜੂੰ ਨਹੀਂ ਸਰਕਦੀ।

Published by:rupinderkaursab
First published:

Tags: Ferozepur, Punjab