ਵਿਨੇ ਹਾਂਡਾ
ਫ਼ਿਰੋਜ਼ਪੁਰ: ਬੇਸ਼ੱਕ ਹਰ ਦੂਜਾ ਵਿਅਕਤੀ ਪੰਜਾਬ ਵਿਚ ਫੈਲੇ ਨਸ਼ੇ ਦੀ ਗੱਲ ਕਰਦੇ ਹੋਏ ਨੌਜਵਾਨੀ ਨੂੰ ਨਸ਼ਿਆਂ ਤੋਂ ਮੁਕਤ ਕਰਵਾਉਣ ਲਈ ਜੱਦੋ-ਜਹਿਦ ਕਰਨ ਦੇ ਦਾਅਵੇ ਕਰਦਾ ਹੈ। ਪਰ ਫਿਰੋਜ਼ਪੁਰ ਦੇ ਭਾਰਤ ਨਗਰ ਦੇ ਕੌਂਸਲਰ ਵੱਲੋਂ ਆਪਣੇ ਇਲਾਕੇ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੁਕਤ ਕਰਵਾਉਣ ਲਈ ਨੌਜਵਾਨਾਂ ਦੀ ਸਹਿਮਤੀ ਨਾਲ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿਚ ਨਸ਼ਾ ਛੁਡਾਊ ਕੇਂਦਰ ਵਿਚ ਦਾਖਲ ਕਰਵਾਇਆ ਜਾ ਰਿਹਾ ਹੈ। ਨਸ਼ਾ ਛੁਡਾਊ ਕੇਂਦਰ ਵਿਚ ਨੌਜਵਾਨਾਂ ਨੂੰ ਦਾਖਲ ਕਰਵਾ ਰਹੇ ਕੌਂਸਲਰ ਰਜੀਵ ਕੁਮਾਰ ਭੱਟੀ ਨੇ ਸਪੱਸ਼ਟ ਕੀਤਾ ਕਿ ਨਸ਼ੇ ਦਾ ਮੁੱਖ ਕਾਰਨ ਬੇਰੁਜ਼ਗਾਰੀ ਹੈ।
ਜਿਸ ਕਰਕੇ ਨੌਜਵਾਨੀ ਨਸ਼ਿਆਂਵੱਲ ਗਲਤਾਨ ਹੋ ਰਹੀ ਹੈ। ਲਗਾਤਾਰ ਵੱਧ ਰਹੇ ਨਸ਼ੇ ਦਾ ਜ਼ਿਕਰ ਕਰਦਿਆਂ ਕੌਂਸਲਰ ਨੇ ਕਿਹਾ ਕਿ ਨਸ਼ਾ ਛੁਡਾਊ ਕੇਂਦਰ ਵਿਚ ਨੌਜਵਾਨਾਂ ਨੂੰ ਦਾਖਲ ਕਰਵਾਇਆ ਜਾ ਰਿਹਾ ਹੈ। ਪਰ ਕੁਝ ਲੋਕ ਅਫਵਾਹਾਂ ਫੈਲਾ ਰਹੇ ਹਨ ਕਿ ਪੁਲਿਸ ਮੁਕੱਦਮੇ ਦਰਜ ਕਰੇਗੀ। ਪਰ ਸਾਨੂੰ ਐਸ.ਐਚ.ਓ ਸਾਹਿਬ ਥਾਣਾ ਸਿਟੀ ਨੇ ਵਿਸਵਾਸ਼ ਦਿਵਾਇਆ ਹੈ ਕਿ ਨਸ਼ਾ ਛੱਡਣ ਵਾਲਿਆਂ ਵਿਰੁੱਧ ਕਾਰਵਾਈ ਨਹੀਂ ਹੋਵੇਗੀ।
ਸਿਸਟਮ ਵਿਰੁੱਧ ਭੜਕਦਿਆਂ ਕੌਂਸਲਰ ਅਤੇ ਨਸ਼ੇ ਦੇ ਆਦੀ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਬੇਸ਼ੱਕ ਹਰ ਸਰਕਾਰ ਨਸ਼ੇ ਦੇ ਖਾਤਮੇ ਦੇ ਦਾਅਵੇ ਕਰਦੀ ਹੈ। ਪਰ ਨਸ਼ਾ ਲਗਾਤਾਰ ਵਧਦਾ ਜਾ ਰਿਹਾ ਹੈ। ਜਿਸ ਕਰਕੇ ਹੁਣ ਛੋਟੀ ਉਮਰੇ ਹੀ ਨੌਜਵਾਨ ਨਸ਼ੇ ਦੇ ਆਦੀ ਹੋ ਰਹੇ ਹਨ ਅਤੇ 20 ਸਾਲ ਤੱਕ ਦੇ ਨੌਜਵਾਨ ਨਸ਼ੇ ਸਦਕਾ ਅਕਾਲ ਚਲਾਣਾ ਕਰ ਗਏ ਹਨ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਦੀ ਨਲਾਇਕੀ ਕਰਕੇ ਹੀ ਨਸ਼ਾ ਵੱਧ ਰਿਹਾ ਹੈ। ਮੌਜੂਦਾ ਸਰਕਾਰ `ਤੇ ਭੜਕਦਿਆਂ ਲੋਕਾਂ ਨੇ ਕਿਹਾ ਕਿ ਗਰੀਬ ਵਰਗ ਨੇ ਇਨ੍ਹਾਂ ਨੂੰ ਭਰਪੂਰ ਸਮਰਥਨ ਦਿੱਤਾ। ਪਰ ਇਨ੍ਹਾਂ ਦੇ ਵਿਧਾਇਕ ਜਾਂ ਕਿਸੇ ਵੀ ਆਗੂ ਨੇ ਅਜੇ ਤੱਕ ਲੋਕਾਂ ਦੀ ਸਾਰ ਨਹੀਂ ਲਈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।