Home /punjab /

ਕੀ ਕਹਿਣੈ Budget ਨੂੰ ਲੈਕੇ Ferozepur ਵਾਸੀਆਂ ਦਾ, ਦੇਖੋ NEWS18 ਦੀ ਖ਼ਾਸ Report `ਚ

ਕੀ ਕਹਿਣੈ Budget ਨੂੰ ਲੈਕੇ Ferozepur ਵਾਸੀਆਂ ਦਾ, ਦੇਖੋ NEWS18 ਦੀ ਖ਼ਾਸ Report `ਚ

ਪਾਸ

ਪਾਸ ਹੋਇਆ ਬਜਟ ਲੋਕ ਵਿਰੋਧੀ

ਲੋਕਾਂ ਨੇ ਕਿਹਾ ਕਿ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਸਦਕਾ ਮਹਿੰਗਾਈ ਚਰਮ ਸੀਮਾ `ਤੇ ਅਪੜ ਚੁੱਕੀ ਹੈ ਅਤੇ ਲੋਕ ਰੋਜ਼ਮਰ੍ਹਾਂ ਦੀਆਂ ਵਸਤਾਂ ਤੋਂ ਵੀ ਅਵੇਸਲੇ ਹੋ ਰਹੇ ਹਨ।ਲੋਕਾਂ ਨੇ ਕਿਹਾ ਕਿ ਜੁੱਤੀਆਂ, ਮੋਬਾਇਲ ਦੇ ਰੇਟ ਘਟਾ ਕੇ ਸਰਕਾਰ ਦੇਸ਼ ਵਾਸੀਆਂ ਨਾਲ ਮਜ਼ਾਕ ਕਰ ਰਹੀ ਹੈ। ਜਦੋਂ ਕਿ ਜਰੂਰੀ ਵਸਤਾਂ ਜਿਵੇਂ ਰਾਸ਼ਨ, ਗੈਸ, ਪਟਰੋਲ ਆਦਿ ਦੇ ਰੇਟਾਂ ਵਿਚ ਰੋਜ਼ਾਨਾ ਇਜਾਫਾ ਕਰ ਰਹੀ ਹੈ।

ਹੋਰ ਪੜ੍ਹੋ ...
 • Share this:
  ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਬਜਟ ਦਾ ਲੋਕ ਕਰਨ ਲੱਗੇ ਵਿਰੋਧ। ਕੇਂਦਰ ਸਰਕਾਰ ਦੇ ਬਜਟ ਨੂੰ ਲੋਕ ਵਿਰੋਧੀ ਕਰਾਰ ਦਿੰਦਿਆਂ ਲੋਕਾਂ ਨੇ ਜਿਥੇ ਇਸ ਨਾਲ ਆਮ ਜਿੰਦਗੀ `ਤੇ ਹੋਰ ਬੋਝ ਪੈਣ ਦੀ ਗੱਲ ਕੀਤੀ। ਉਥੇ ਇਸ ਨਾਲ ਲੋਕਾਂ ਦਾ ਕਚੂੰਮਰ ਨਿਕਲਣ ਦਾ ਦਾਅਵਾ ਕੀਤਾ। ਕੇਂਦਰ ਸਰਕਾਰ ਵੱਲੋਂ ਅੱਜ ਪਾਸ ਕੀਤੇ 2021-2022 ਦੇ ਬਜਟ ਦੀ ਨਿਖੇਧੀ ਕਰਦਿਆਂ ਲੋਕਾਂ ਨੇ ਕਿਹਾ ਕਿ ਆਮ ਲੋਕਾਂ ਦੀ ਜਿੰਦਗੀ ਤਾਂ ਪਹਿਲਾਂ ਹੀ ਬਦ ਤੋਂ ਬਦਤਰ ਹੋਈ ਪਈ ਹੈ ਅਤੇ ਕੇਂਦਰ ਸਰਕਾਰ ਨੇ ਇਹ ਬਜਟ ਪਾਸ ਕਰਕੇ ਲੋਕਾਂ ਨਾਲ ਧ੍ਰੋਹ ਕਮਾਇਆ ਹੈ।

  ਲੋਕਾਂ ਨੇ ਕਿਹਾ ਕਿ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਸਦਕਾ ਮਹਿੰਗਾਈ ਚਰਮ ਸੀਮਾ `ਤੇ ਅਪੜ ਚੁੱਕੀ ਹੈ ਅਤੇ ਲੋਕ ਰੋਜ਼ਮਰ੍ਹਾਂ ਦੀਆਂ ਵਸਤਾਂ ਤੋਂ ਵੀ ਅਵੇਸਲੇ ਹੋ ਰਹੇ ਹਨ।ਲੋਕਾਂ ਨੇ ਕਿਹਾ ਕਿ ਜੁੱਤੀਆਂ, ਮੋਬਾਇਲ ਦੇ ਰੇਟ ਘਟਾ ਕੇ ਸਰਕਾਰ ਦੇਸ਼ ਵਾਸੀਆਂ ਨਾਲ ਮਜ਼ਾਕ ਕਰ ਰਹੀ ਹੈ। ਜਦੋਂ ਕਿ ਜਰੂਰੀ ਵਸਤਾਂ ਜਿਵੇਂ ਰਾਸ਼ਨ, ਗੈਸ, ਪਟਰੋਲ ਆਦਿ ਦੇ ਰੇਟਾਂ ਵਿਚ ਰੋਜ਼ਾਨਾ ਇਜਾਫਾ ਕਰ ਰਹੀ ਹੈ।

  ਜਿਸ ਦਾ ਮਨੁੱਖੀ ਜਿੰਦਗੀ ਉਪਰ ਭਾਰ ਪੈ ਰਿਹੈ ਅਤੇ ਲੋਕਾਂ ਦੀ ਆਮਦਨੀ ਘਟ ਰਹੀ ਹੈ। ਜਦੋਂ ਕਿ ਖਰਚੇ ਵੱਧ ਰਹੇ ਹਨ। ਲੋਕਾਂ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਬਿਨ੍ਹਾਂ ਦੇਰੀ ਇਹ ਬਜਟ ਵਾਪਸ ਕਰਕੇ ਨਵਾਂ ਲੋਕਾਂ ਦੇ ਹਿੱਤ ਵਿਚਲਾ ਬਜਟ ਪਾਸ ਕਰੇ ਤਾਂ ਜੋ ਲੋਕਾਂ ਨੂੰ ਸਰਕਾਰ ਦਾ ਕੁਝ ਲਾਭ ਹੋ ਸਕੇ।
  Published by:Amelia Punjabi
  First published:

  Tags: Budget 2022, Ferozepur, Punjab, Union-budget-2022

  ਅਗਲੀ ਖਬਰ