ਵਿਨੇ ਹਾਂਡਾ
ਫ਼ਿਰੋਜ਼ਪੁਰ: ਯਾਤਰੀਆਂ ਨਾ ਹੋਣ ਦੀ ਸੂਰਤ ਵਿਚ ਰੇਲਵੇ ਨੇ ਫਿਰੋਜ਼ਪੁਰ ਡਵੀਜ਼ਨ ਅਧੀਨ ਆਉਂਦੇ 13 ਰੇਲਵੇ ਸਟੇਸ਼ਨਾਂ `ਤੇ ਰੇਲ ਦਾ ਰੁਕਨਾ ਕੀਤਾ ਬੰਦ। ਰੇਲ ਮੰਤਰਾਲੇ ਵੱਲੋਂ ਪਾਸ ਕੀਤੇ ਨਿਯਮ ਮੁਤਾਬਿਕ ਹੁਣ 13 ਅਜਿਹੇ ਸਟੇਸ਼ਨਾਂ `ਤੇ ਰੇਲ ਨਹੀਂ ਰੁਕੇਗੀ। ਜਿਥੇ ਯਾਤਰੀਆਂ ਦੀ ਗਿਣਤੀ ਪਿਛਲੇ 5 ਸਾਲਾਂ ਤੋਂ ਬਿਲਕੁਲ ਜ਼ੀਰੋ ਹੈ।
ਰੇਲਵੇ ਵੱਲੋਂ ਫਿਰੋਜ਼ਪੁਰ ਡਵੀਜਨ ਅਧੀਨ ਆਉਂਦੇ 13 ਰੇਲਵੇ ਸਟੇਸ਼ਨ ਬੰਦ ਕਰਨ ਦੀ ਪੁਸ਼ਟੀ ਕਰਦਿਆਂ ਡੀ.ਆਰ.ਐਮ ਫਿਰੋਜ਼ਪੁਰ ਨੇ ਸਪੱਸ਼ਟ ਕੀਤਾ ਕਿ ਇਨ੍ਹਾਂ ਸਟੇਸ਼ਨਾਂ ਦੀ ਸਾਲ 2017 ਤੋਂ ਸਮੀਖਿਆ ਕੀਤੀ ਗਈ। ਜਿਸ ਦੇ ਚਲਦਿਆਂ ਸਵਾਰੀਆਂ ਬਿਲਕੁਲ ਨਾ ਹੋਣ ਦੀ ਸੂਰਤ ਵਿਚ ਇਹ ਨਿਰਣਾ ਲਿਆ ਗਿਆ।
ਉਨ੍ਹਾਂ ਸਪੱਸ਼ਟ ਕੀਤਾ ਕਿ ਅਜਿਹਾ ਕਰਨ ਨਾਲ ਜਿਥੇ ਰੇਲ ਨੂੰ ਲਾਭ ਹੋਵੇਗਾ। ਉਥੇ ਇਸ ਨਾਲ ਯਾਤਰੀਆਂ ਨੂੰ ਵੀ ਸਹੂਲਤ ਮਿਲੇਗੀ। ਕਿਉਂਕਿ ਇਨ੍ਹਾਂ ਸਟੇਸ਼ਨਾਂ `ਤੇ ਰੁਕਣ ਅਤੇ ਚੱਲਣ ਦਾ ਖਰਾਬ ਹੁੰਦਾ ਸਮਾਂ ਲੋਕਾਂ ਨੂੰ ਰਾਹਤ ਦੇਵੇਗਾ। ਉਨ੍ਹਾਂ ਕਿਹਾ ਕਿ ਜਿਨ੍ਹਾਂ 13 ਰੇਲਵੇ ਸਟੇਸ਼ਨ `ਤੇ ਹੁਣ ਰੇਲ ਨਹੀਂ ਰੁਕੇਗੀ। ਉਨ੍ਹਾਂ ਵਿਚ 11 ਰੇਲਵੇ ਸਟੇਸ਼ਨ ਪੰਜਾਬ ਅਤੇ 2 ਰੇਲਵੇ ਸਟੇਸ਼ਨ ਹਿਮਾਚਲ ਦੇ ਹਨ ਅਤੇ ਇਨ੍ਹਾਂ ਸਟੇਸ਼ਨਾਂ ਵਿਚ ਦੋ ਤੋਂ ਵੱਧ ਸਟੇਸ਼ਨ ਧਾਰਮਿਕ ਸਥਲ ਨਾਲ ਵੀ ਜੁੜੇ ਹੋਏ ਹਨ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ferozepur, Railwaystations, Trains