Home /punjab /

ਧਾਰਮਿਕ ਸਥਾਨਾਂ ਕੋਲੋਂ ਸ਼ਰਾਬ ਦੇ ਠੇਕੇ ਚੁੱਕਣ ਦੀ ਸ਼ਹਿਰ ਵਾਸੀਆਂ ਨੇ ਕੀਤੀ ਮੰਗ

ਧਾਰਮਿਕ ਸਥਾਨਾਂ ਕੋਲੋਂ ਸ਼ਰਾਬ ਦੇ ਠੇਕੇ ਚੁੱਕਣ ਦੀ ਸ਼ਹਿਰ ਵਾਸੀਆਂ ਨੇ ਕੀਤੀ ਮੰਗ

ਸ਼ਰਾਬ ਦੇ ਠੇਕਿਆਂ ਵਿਰੁੱਧ ਲੋਕਾਂ ਕੀਤੇ ਸ਼ਬਦੀ ਵਾਰ

ਸ਼ਰਾਬ ਦੇ ਠੇਕਿਆਂ ਵਿਰੁੱਧ ਲੋਕਾਂ ਕੀਤੇ ਸ਼ਬਦੀ ਵਾਰ

ਭਾਰਤ ਧਾਰਮਿਕਤਾ ਨਾਲ ਜੁੜਿਆ ਹੋਇਆ ਹੈ ਅਤੇ ਇਥੋਂ ਦੇ ਲੋਕ ਭਗਤੀ ਵਿਚ ਖਾਸਾ ਵਿਸਵਾਸ਼ ਰੱਖਦੇ ਹਨ ਅਤੇ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਇਹ ਧਰਤੀ ਗੁਰੂਆਂ, ਪੀਰ, ਪੈਗੰਬਰਾਂ ਦੀ ਧਰਤੀ ਹੈ। ਜਿਸ ਨੂੰ ਆਪਣੀ ਹਿੱਕ ਵਿਚ ਮਾਣ ਹੈ।

  • Share this:

ਵਿਨੇ ਹਾਂਡਾ

ਫ਼ਿਰੋਜ਼ਪੁਰ: ਨਸ਼ੇ ਸਦਕਾ ਹੋ ਰਹੇ ਨਾਸ਼ ਦਾ ਜ਼ਿਕਰ ਕਰਦਿਆਂ ਧਾਰਮਿਕ ਸਥਲ ਤੋਂ ਸ਼ਰਾਬ ਦੇ ਠੇਕਿਆਂ ਸਮੇਤ ਕਿਸੇ ਵੀ ਤਰ੍ਹਾਂ ਦੇ ਨਸ਼ੇ ਦੀ ਵਿਕਰੀ ਕਿਲੋਮੀਟਰ ਦੂਰ ਰੱਖਣ ਦੀ ਮੰਗ ਇਕ ਵਾਰ ਫਿਰ ਉਠਣ ਲੱਗੀ। ਗੱਲਬਾਤ ਕਰਦਿਆਂ ਜਿਥੇ ਲੋਕਾਂ ਨੇ ਇਸ ਨਾਲ ਲੋਕਾਂ ਦੀ ਧਾਰਮਿਕਤਾ ਪਰ ਪ੍ਰਭਾਵ ਪੈਣ ਦਾ ਜ਼ਿਕਰ ਕੀਤਾ। ਉਥੇ ਮਾਣਯੋਗ ਅਦਾਲਤਾਂ ਵੱਲੋਂ ਫੈਸਲਾ ਕਰਨ ਦੇ ਬਾਵਜੂਦ ਅਜਿਹੇ ਹੁਕਮ ਸਿਰੇ ਨਾ ਚੜ੍ਹਣ ਪਿਛੇ ਵੱਡੀ ਗੇਮ ਕਰਾਰ ਦਿੱਤੀ।

ਗੱਲਬਾਤ ਕਰਦਿਆਂ ਲੋਕਾਂ ਨੇ ਕਿਹਾ ਕਿ ਭਾਰਤ ਧਾਰਮਿਕਤਾ ਨਾਲ ਜੁੜਿਆ ਹੋਇਆ ਹੈ ਅਤੇ ਇਥੋਂ ਦੇ ਲੋਕ ਭਗਤੀ ਵਿਚ ਖਾਸਾ ਵਿਸਵਾਸ਼ ਰੱਖਦੇ ਹਨ ਅਤੇ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਇਹ ਧਰਤੀ ਗੁਰੂਆਂ, ਪੀਰ, ਪੈਗੰਬਰਾਂ ਦੀ ਧਰਤੀ ਹੈ। ਜਿਸ ਨੂੰ ਆਪਣੀ ਹਿੱਕ ਵਿਚ ਮਾਣ ਹੈ। ਲੋਕਾਂ ਨੇ ਕਿਹਾ ਕਿ ਆਪਣੀ ਕਮਾਈ ਨੂੰ ਵਧਾਉਣ ਲਈ ਜਿਥੇ ਸ਼ਰਾਬ ਠੇਕੇਦਾਰ ਧੜਾ-ਧੜ ਠੇਕੇ ਖੋਲਦੇ ਗਏ। ਉਥੇ ਇਹ ਲੋਕ ਆਪਣੇ ਸਿਆਸੀ ਅਕਾਵਾਂ ਦੀ ਮੱਦਦ ਨਾਲ ਉਥੇ ਵੀ ਠੇਕੇ ਖੋਲ ਗਏ। ਜਿਥੋਂ ਧਾਰਮਿਕ ਸਥਲ ਮਹਿਜ਼ 100 ਜਾਂ 200 ਮੀਟਰ ਦੀ ਦੂਰੀ ਪਰ ਹੈ। ਜਦੋਂ ਕਿ ਮਾਣਯੋਗ ਅਦਾਲਤਾਂ ਨੇ ਵੀ ਸ਼ਰਾਬ ਦੇ ਠੇਕੇ ਕਰੀਬ ਇਕ ਕਿਲੋਮੀਟਰ ਦੂਰ ਰੱਖਣ ਦੇ ਹੁਕਮ ਦਿੱਤੇ ਹੋਏ ਹਨ।

ਗੱਲਬਾਤ ਕਰਦਿਆਂ ਲੋਕਾਂ ਨੇ ਕਿਹਾ ਕਿ ਸਿਰਫ ਸ਼ਰਾਬ ਦੇ ਠੇਕੇ ਹੀ ਨਹੀਂ ਬਲਕਿ ਕਿਸੇ ਵੀ ਤਰ੍ਹਾਂ ਦੇ ਨਸ਼ੇ ਵਾਲੀ ਦੁਕਾਨ ਧਾਰਮਿਕ ਸਥਲ ਜਿਵੇਂ ਮੰਦਿਰ, ਗੁਰਦੁਆਰਾ, ਮਸਜਿਦ ਤੋਂ ਕਰੀਬ ਇਕ ਕਿਲੋਮੀਟਰ ਦੂਰ ਹੋਣਾ ਚਾਹੀਦਾ ਹੈ ਤਾਂ ਜ਼ੋ ਲੋਕਾਂ ਦੀ ਧਾਰਮਿਕਤਾ ਨੂੰ ਸੱਟ ਨਾ ਲੱਗ ਸਕਣ। ਲੋਕਾਂ ਨੇ ਮੰਗ ਕੀਤੀ ਕਿ ਮੌਜੂਦਾ ਸਰਕਾਰ ਬਹੁਤ ਵਧੀਆ ਕਾਰਜ ਕਰ ਰਹੀ ਹੈ ਅਤੇ ਜੇਕਰ ਇਸ ਵੱਲ ਵੀ ਧਿਆਨ ਦੇਵੇ ਤਾਂ ਲੋਕਾਂ ਵਿਚ ਘਰ ਕਰ ਚੁੱੱਕਾ ਨਸ਼ਾ ਲੋਕਾਂ ਤੋਂ ਦੂਰ ਹੋ ਸਕਦਾ ਹੈ।

Published by:Amelia Punjabi
First published:

Tags: Ferozepur