Home /punjab /

ਫਿਰੋਜ਼ਪੁਰ ਸ਼ਹਿਰੀ ਹਲਕੇ ਤੋਂ ਅਕਾਲੀ ਦਲ ਦਾ ਉਮੀਦਵਾਰ ਕੌਣ ?

ਫਿਰੋਜ਼ਪੁਰ ਸ਼ਹਿਰੀ ਹਲਕੇ ਤੋਂ ਅਕਾਲੀ ਦਲ ਦਾ ਉਮੀਦਵਾਰ ਕੌਣ ?

X
ਸੁਖਪਾਲ

ਸੁਖਪਾਲ ਨੰਨੂ ਦੀ ਹਮਾਇਤ ਕਰਦੇ ਦਿਖੇ ਲੋਕ

ਮੋਟੂੰ ਵੋਹਰਾ ਦੇ ਮੁਕਾਬਲੇ ਕਾਫੀ ਠੋਸ ਉਮੀਦਵਾਰ ਨੰਨੂ - ਫਿਰੋਜ਼ਪੁਰ ਵਾਸੀ

  • Share this:

ਅਗਾਮੀ ਵਿਧਾਨ ਸਭਾ ਚੋਣਾਂ ਦੇ ਚਲਦਿਆਂ ਜਿਥੇ ਸਿਆਸੀ ਧਿਰਾਂ ਵੱਲੋਂ ਸਰਗਰਮੀਆਂ ਤੇਜ਼ ਕਰਦਿਆਂ ਆਪੋ-ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਉਥੇ ਆਮ ਲੋਕ ਵੀ ਸਿਆਸੀ ਨੇਤਾਵਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ-ਜਵਾਬ ਕਰਦੇ ਨਜ਼ਰੀ ਪੈ ਰਹੇ ਹਨ। ਜਦੋਂ ਸਾਡੀ ਟੀਮ ਨੇ ਇਲਾਕੇ ਦਾ ਦੌਰਾ ਕਰਕੇ ਵਿਧਾਨ ਸਭਾ ਚੋਣਾਂ 2022 ਦੇ ਸਬੰਧ ਵਿਚ ਲੋਕਾਂ ਦੇ ਵਿਚਾਰ ਸੁਣੇ ਤਾਂ ਬਹੁਤੇ ਲੋਕਾਂ ਨੇ ਜਿਥੇ ਅਕਾਲੀ ਉਮੀਦਵਾਰ ਰੋਹਿਤ ਮੋਟੂੰ ਵੋਹਰਾ ਨੂੰ ਬਾਹਰ ਕਰਾਰ ਦਿੰਦਿਆਂ ਅਕਾਲੀ ਪਾਰਟੀ ਨੂੰ ਪਰਖੇ ਹੋਏ ਉਮੀਦਵਾਰ ਸੁਖਪਾਲ ਸਿੰਘ ਨੰਨੂ ਨੂੰ ਮੈਦਾਨ ਵਿਚ ਉਤਾਰਣ ਦੀ ਗੱਲ ਕੀਤੀ। ਉਥੇ ਇਸ ਵਾਰ ਨੰਨੂ ਦੇ ਭਾਰੀ ਬਹੁਮਤ ਪ੍ਰਾਪਤ ਕਰਨ ਦੇ ਦਾਅਵੇ ਕੀਤੇ।

ਗੱਲਬਾਤ ਕਰਦਿਆਂ ਹਲਕਾ ਨਿਵਾਸੀਆਂ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਫਿਰੋਜ਼ਪੁਰ ਦੀ ਸੇਵਾ ਕਰਦਿਆਂ ਵਿਕਾਸ ਕਰਨ ਵਾਲੇ ਗਿਰਧਾਰਾ ਸਿੰਘ ਨੂੰ ਲੋਕਾਂ ਨੇ ਤਿੰਨ ਵਾਰ ਵਿਧਾਨ ਸਭਾ ਦੀਆਂ ਪੋੜੀਆਂ ਚੜਾਇਆ। ਉਥੇ ਆਪਣੇ ਪਿਤਾ ਦੇ ਕਦਮਾਂ `ਤੇ ਚੱਲਦੇ ਸੁਖਪਾਲ ਸਿੰਘ ਨੰਨੂ ਦੀ ਲੋਕਪ੍ਰਿਯਤਾ ਨੇ ਉਸ ਨੂੰ ਵਿਧਾਇਕ ਅਤੇ ਸੰਸਦੀ ਸਕੱਤਰ ਬਨਣ ਦਾ ਮਾਣ ਹਾਸਲ ਕਰਵਾਇਆ ਹੈ।

ਲੋਕਾਂ ਨੇ ਕਿਹਾ ਕਿ ਜੇਕਰ ਅਕਾਲੀ ਪਾਰਟੀ ਦੇ ਉਮੀਦਵਾਰ ਦੀ ਗੱਲ ਕੀਤੀ ਜਾਵੇ ਤਾਂ ਰੋਹਿਤ ਮੋਟੂੰ ਵੋਹਰਾ ਦੇ ਮੁਕਾਬਲੇ ਸੁਖਪਾਲ ਸਿੰਘ ਨੰਨੂ ਕਾਫੀ ਠੋਸ ਚਿਹਰਾ ਹੈ। ਕਿਉਂਕਿ ਜਿਥੇ ਸੁਖਪਾਲ ਸਿੰਘ ਨੰਨੂ ਦਾ ਹਲਕੇ ਵਿਚ ਆਪਣਾ ਬਹੁਤ ਵਧੀਆ ਰੁਤਬਾ ਹੈ। ਉਥੇ ਨੰਨੂ ਲੋਕਾਂ ਦਾ ਪਹਿਚਾਇਆ ਹੋਇਆ ਉਮੀਦਵਾਰ ਹੈ। ਜਿਸ ਨੂੰ ਲੋਕ ਬੜੀ ਆਸਾਨੀ ਨਾਲ ਵੋਟ ਪਾ ਸਕਦੇ ਹਨ।ਲੋਕਾਂ ਨੇ ਦਾਅਵਾ ਕੀਤਾ ਕਿ ਜੇਕਰ ਇਸ ਵਾਰ ਅਕਾਲੀ ਪਾਰਟੀ ਵੱਲੋਂ ਸੁਖਪਾਲ ਸਿੰਘ ਨੰਨੂ ਉਮੀਦਵਾਰ ਹੁੰਦੇ ਹਨ ਤਾਂ ਉਹ ਭਾਰੀ ਬਹੁਮਤ ਨਾਲ ਸੀਟ ਕੱਢ ਕੇ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੀ ਝੋਲੀ ਪਾ ਸਕਦੇ ਹਨ।

Published by:Ashish Sharma
First published: