Home /News /punjab /

ਭਰੋਸਗੀ ਮਤੇ ਨੂੰ ਲੈਕੇ ਤਿੱਖੀ ਬਹਿਸ, ਸਪੀਕਰ ਸੰਧਵਾ ਨੇ ਕਾਂਗਰਸ ਦੇ ਵਿਧਾਇਕਾਂ ਨੂੰ ਕੀਤਾ ਮੁਲਤਵੀ

ਭਰੋਸਗੀ ਮਤੇ ਨੂੰ ਲੈਕੇ ਤਿੱਖੀ ਬਹਿਸ, ਸਪੀਕਰ ਸੰਧਵਾ ਨੇ ਕਾਂਗਰਸ ਦੇ ਵਿਧਾਇਕਾਂ ਨੂੰ ਕੀਤਾ ਮੁਲਤਵੀ

ਭਰੋਸਗੀ ਮਤੇ ਨੂੰ ਲੈਕੇ ਤਿੱਖੀ ਬਹਿਸ, ਸਪੀਕਰ ਸੰਧਵਾ ਨੇ ਕਾਂਗਰਸ ਦੇ ਵਿਧਾਇਕਾਂ ਨੂੰ ਕੀਤਾ ਮੁਲਤਵੀ

ਭਰੋਸਗੀ ਮਤੇ ਨੂੰ ਲੈਕੇ ਤਿੱਖੀ ਬਹਿਸ, ਸਪੀਕਰ ਸੰਧਵਾ ਨੇ ਕਾਂਗਰਸ ਦੇ ਵਿਧਾਇਕਾਂ ਨੂੰ ਕੀਤਾ ਮੁਲਤਵੀ

ਆਪ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਤੁਸੀਂ ਤਾਂ ਕੋਈ ਭਰਤੀ ਕੀਤੀ ਨਹੀਂ ਪਰ ਗੈਂਗਸਟਰਾਂ ਨੇ ਆਪਣੀ ਭਰਤੀ ਸ਼ੁਰੂ ਕਰ ਦਿੱਤੀ ਹੈ। 

 • Share this:

  ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਦਾ ਇਕ ਰੋਜ਼ਾ ਸੈਸ਼ਨ ਸ਼ੁਰੂ ਹੋ ਗਿਆ ਹੈ।  ਸੈਸ਼ਨ ਦੀ ਸ਼ੁਰੂਆਤ ਵਿੱਚ ਮਰਹੂਮ ਨਿਰਮਲ ਸਿੰਘ ਕਾਹਲੋਂ, ਡਾ: ਧਰਮਵੀਰ ਅਗਨੀਹੋਤਰੀ ਅਤੇ ਜਗਜੀਤ ਸਿੰਘ ਹਾਰਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਵਿਧਾਨ ਸਭਾ ਦੇ ਮੌਜੂਦਾ ਸੈਸ਼ਨ ਦੀ ਮਿਆਦ 3 ਅਕਤੂਬਰ ਤੱਕ ਵਧਾ ਦਿੱਤੀ ਗਈ ਹੈ। ਸ਼ਰਧਾਂਜਲੀ ਦੇਣ ਤੋਂ ਬਾਅਦ ਸਦਨ ਦੁਪਹਿਰ 12 ਵਜੇ ਤਕ ਮੁਲਤਵੀ ਕਰ ਦਿੱਤਾ ਹੈ। 12 ਵਜੇ ਦੁਬਾਰਾ ਕਾਰਵਾਈ ਸ਼ੁਰੂ ਕੀਤੀ ਗਈ ਪਰ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਸਦਨ ਦੁਬਾਰਾ 15 ਮਿੰਟ ਲਈ ਮੁਲਤਵੀ ਕਰ ਦਿੱਤੀ ਗਈ।  ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸੀ ਵਿਧਾਇਕ ਭਾਜਪਾ ਦਾ ਸਾਥ ਦੇ ਰਹੇ ਹਨ । ਉਨ੍ਹਾਂ ਕਿਹਾ ਕਿ ਆਪ੍ਰੇ੍ਸ਼ਨ ਲੋਟਸ ਫੇਲ੍ਹ ਹੋਣ ਨਾਲ ਕਾਂਗਰਸ ਪਾਰਟੀ ਨੂੰ ਨੁਕਸਾਨ ਹੋਇਆ ਹੈ।  ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸਪਸ਼ਟ ਕੀਤਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਵਿੱਚ 'ਭਰੋਸਗੀ ਮਤਾ' ਪੇਸ਼ ਕਰਨਗੇ।  ਇਸ ਤੋਂ ਬਾਅਦ ਕਾਂਗਰਸੀ ਵਿਧਾਇਕਾਂ ਵਲੋਂ ਸਪੀਕਰ ਦੀ ਕੁਰਸੀ ਹੇਠਾਂ ਆ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਮਾਰਸ਼ਲ ਨੂੰ ਕਾਂਗਰਸੀ ਮੈਂਬਰਾਂ ਨੂੰ ਕੱਢਣ ਦਾ ਹੁਕਮ ਦਿੱਤਾ ਗਿਆ। ਇਸ ਤੋਂ ਬਾਅਦ ਸਦਨ ਦੀ ਕਾਰਵਾਈ 10 ਮਿੰਟ ਲਈ ਮੁਲਤਵੀ ਕਰ ਦਿੱਤੀ ਗਈ। ਸਪੀਕਰ ਨੇ ਮਾਰਸ਼ਲਾਂ ਨੂੰ ਹੰਗਾਮਾ ਕਰ ਰਹੇ ਵਿਧਾਇਕਾਂ ਤੋਂ ਬਾਹਰ ਕੱਢਣ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਸਨ। ਵਿਰੋਧੀ ਧਿਰ ਨੇ ਸਿਫ਼ਰ ਕਾਲ ਦੀ ਕੀਤੀ ਮੰਗ। ਸੱਤਾ ਧਿਰ ਦਾ ਰੁਖ਼ ਹਮਲਾਵਰ ਹੈ। ਜ਼ਿਕਰਯੋਗ ਹੈ ਕਿ 28 ਸਤੰਬਰ ਦੀ ਛੁੱਟੀ ਹੋਵੇਗੀ ਇਸ ਲਈ ਇਸ ਦਿਨ ਸੈਸ਼ਨ ਨਹੀਂ ਹੋਵੇਗਾ।

  ਇਸ ਮੌਕੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੈਂ 2 ਮਤੇ ਲਾਅ ਐਂਡ ਆਰਡਰ ਅਤੇ ਕਿਸਾਨਾਂ ਦਾ ਮੀਂਹ ਨਾਲ ਹੋਏ ਫਸਲਾਂ ਦੇ ਨੁਕਸਾਨ ਬਾਰੇ ਲੈ ਕੇ ਆਇਆ ਹਾਂ। ਅਸੀਂ ਪੰਜਾਬ ਦੇ ਮੁੱਦਿਆਂ ਉਤੇ ਚਰਚਾ ਕਰਾਂਗੇ। ਇਸ ਮੌਕੇ ਬਾਜਵਾ ਨੇ ਕਿਹਾ ਆਪ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਤੁਸੀਂ ਤਾਂ ਕੋਈ ਭਰਤੀ ਕੀਤੀ ਨਹੀਂ ਪਰ ਗੈਂਗਸਟਰਾਂ ਨੇ ਆਪਣੀ ਭਰਤੀ ਸ਼ੁਰੂ ਕਰ ਦਿੱਤੀ ਹੈ।

  Published by:Ashish Sharma
  First published:

  Tags: AAP Punjab, Bhagwant Mann, Punjab Congress, Punjab vidhan sabha