• Home
  • »
  • News
  • »
  • punjab
  • »
  • FIGHT OVER FREE FOOD AT CM BHAGWANT MANN MEET EARNS PUNJAB TEACHERS PRINCIPALS SUMMONS FROM EDU DEPT

ਖਾਣੇ ਦੀਆਂ ਪਲੇਟਾਂ ਖੋਹਣ ਦੇ ਮਾਮਲੇ 'ਚ ਸਿੱਖਿਆ ਵਿਭਾਗ ਦਾ ਅਕਸ਼ ਹੋਇਆ ਪ੍ਰਭਾਵਿਤ, ਪ੍ਰਿੰਸੀਪਲ ਚੰਡੀਗੜ੍ਹ ਤਲਬ

ਸਿੱਖਿਆ ਸੁਧਾਰਾਂ ਨੂੰ ਲੈ ਕੇ ਮੁੱਖ ਮੰਤਰੀ ਮਾਨ ਨਾਲ ਹੋਈ ਮੀਟਿੰਗ ਤੋਂ ਬਾਅਦ ਮੁਫ਼ਤ ਦੁਪਹਿਰ ਦੇ ਖਾਣੇ ਨੂੰ ਲੈ ਕੇ ਸੰਘਰਸ਼ ਕਰਨ ਵਾਲੇ ਪੰਜਾਬ ਸਰਕਾਰ ਦੇ ਸੱਤ ਅਧਿਆਪਕਾਂ ਅਤੇ ਪ੍ਰਿੰਸੀਪਲਾਂ ਨੂੰ ਜ਼ਿਲ੍ਹਾ ਸਿੱਖਿਆ ਵਿਭਾਗ ਨੇ ਤਲਬ ਕੀਤਾ ਹੈ। ਇਸ ਦੇ ਨਾਲ ਹੀ ਚਿਤਾਵਨੀ ਵੀ ਦਿੱਤੀ ਗਈ ਹੈ ਕਿ ਜੇਕਰ ਉਨ੍ਹਾਂ 'ਚੋਂ ਕੋਈ ਵੀ ਮੌਜੂਦ ਹੋਣ 'ਚ ਨਾਕਾਮ ਰਿਹਾ ਤਾਂ ਉਸ ਖਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ।

ਲੁਧਿਆਣਾ ਵਿੱਚ ਖਾਣੇ ਦੀਆਂ ਪਲੇਟਾਂ ਖੋਹਣ ਦੇ ਮਾਮਲੇ 'ਚ ਸਿੱਖਿਆ ਵਿਭਾਗ ਦਾ ਅਕਸ਼ ਹੋਇਆ ਪ੍ਰਭਾਵਿਤ, ਪ੍ਰਿੰਸੀਪਲ ਚੰਡੀਗੜ੍ਹ ਕੀਤੇ ਤਲਬ

  • Share this:
    ਚੰਡੀਗੜ੍ਹ : ਜਿਨ੍ਹਾਂ ਅਧਿਆਪਕਾਂ ਨੇ 10 ਮਈ ਨੂੰ ਲੁਧਿਆਣਾ ਵਿੱਚ ਦੁਪਹਿਰ ਦੇ ਖਾਣੇ ਦੌਰਾਨ ਪਲੇਟਾਂ ਨੂੰ ਲੈ ਕੇ ਹੰਗਾਮਾ ਕੀਤਾ ਸੀ, ਉਨ੍ਹਾਂ ਨੂੰ ਸਿੱਖਿਆ ਵਿਭਾਗ ਨੇ ਕਥਿਤ ਦੋਸ਼ੀ ਠਹਿਰਾ ਕੇ ਉਨ੍ਹਾਂ ਨੂੰ ਸਿੱਖਿਆ ਵਿਭਾਗ ਦਾ ਅਕਸ਼ ਖਰਾਬ ਕਰਨ ਵਾਲੇ ਦੱਸਿਆ ਹੈ। ਇਨ੍ਹਾਂ ਸਾਰਿਆਂ ਨੂੰ 20 ਮਈ ਨੂੰ ਚੰਡੀਗੜ੍ਹ ਤਲਬ ਕੀਤਾ ਗਿਆ ਹੈ।

    ਵਿਭਾਗ ਵੱਲੋਂ ਗੁਰਦਾਸਪੁਰ ਤੇ ਫਾਜ਼ਿਲਕਾ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਪੱਤਰ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ ਨੂੰ ਦੇਖਣ ਤੋਂ ਬਾਅਦ ਇਹ ਪਤਾ ਲੱਗਾ ਹੈ ਕਿ ਉਕਤ ਸਾਰੀ ਖਿੱਚੋਤਾਣ 'ਚ ਗੁਰਦਾਸਪੁਰ ਦੇ ਜੈਤੋ ਸਰਜਾ ਸਥਿਤ ਸਕੂਲ ਦੀ ਪ੍ਰਿੰਸੀਪਲ ਜਸਬੀਰ ਕੌਰ, ਸ੍ਰੀ ਹਰਗੋਬਿੰਦਪੁਰ ਸਕੂਲ ਦੀ ਪ੍ਰਿੰਸੀਪਲ ਰਜਨੀ ਬਾਲਾ, ਫਾਜ਼ਿਲਕਾ ਦੇ ਪਿੰਡ ਗਿੱਦੜਾਂਵਾਲੀ ਸਕੂਲ ਦੇ ਹੈੱਡਮਾਸਟਰ ਰਾਜੀਵ ਕੁਮਾਰ, ਚੱਕ ਮੌਜਦੀਨ ਸਕੂਲ ਦੇ ਹੈੱਡਮਾਸਟਰ ਕੁੰਦਨ ਸਿੰਘ, ਖਿਓਵਾਲੀ ਢਾਬ ਸਕੂਲ ਦੀ ਪ੍ਰਿੰਸੀਪਲ ਆਸ਼ਿਮਾ, ਫਾਜ਼ਿਲਕਾ ਦੇ ਬੀ.ਪੀ.ਈ.ਓ. ਜਸਪਾਲ ਅਤੇ ਪੰਜਾਵਾ ਮਾਂਡਲਾ ਸਕੂਲ ਦੇ ਹੈੱਡਮਾਸਟਰ ਅਨਿਲ ਕੁਮਾਰ ਸ਼ਾਮਲ ਸਨ।



    ਅਧਿਕਾਰੀਆਂ ਨੂੰ ਹੁਕਮ ਦਿੱਤਾ ਗਿਆ ਹੈ ਕਿ ਉਕਤ ਸਾਰਿਆਂ ਨੂੰ ਨਾਲ ਲੈ ਕੇ 20 ਮਈ ਦੀ ਸਵੇਰ 10 ਵਜੇ ਸਹਾਇਕ ਡਾਇਰੈਕਟਰ ਦੇ ਦਫ਼ਤਰ ਵਿੱਚ ਮੌਜੂਦ ਹੋ ਕੇ ਆਪਣਾ ਪੱਖ ਦੇਣ। ਇਸ ਦੇ ਨਾਲ ਹੀ ਚਿਤਾਵਨੀ ਵੀ ਦਿੱਤੀ ਗਈ ਹੈ ਕਿ ਜੇਕਰ ਉਨ੍ਹਾਂ 'ਚੋਂ ਕੋਈ ਵੀ ਮੌਜੂਦ ਹੋਣ 'ਚ ਨਾਕਾਮ ਰਿਹਾ ਤਾਂ ਉਸ ਖਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ।

    ਜ਼ਿਕਰਯੋਗ ਹੈ ਕਿ 10 ਮਈ ਨੂੰ ਲੁਧਿਆਣਾ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਖਿਆ ਵਿੱਚ ਸੁਧਾਰਾਂ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਸਕੂਲ ਦੇ ਅਧਿਆਪਕਾਂ ਅਤੇ ਪ੍ਰਿੰਸੀਪਲਾਂ ਨਾਲ ਮੀਟਿੰਗ ਕੀਤੀ ਸੀ। ਇਸ ਸਮਾਰੋਹ ਵਿੱਚ ਦੁਪਹਿਰ ਦੇ ਖਾਣੇ ਦੌਰਾਨ ਪਹੁੰਚੇ ਅਧਿਆਪਕ ਵਿੱਚ ਖਾਣੇ ਲਈ ਹਫੜਦਫੜੀ ਮੱਚ ਗਈ। ਖਾਣੇ ਲਈ ਅਧਿਆਪਕ ਇੱਕ ਦੂਜੇ ਤੋਂ ਪਲੇਟਾਂ ਖੋਹ ਰਹੇ ਸਨ।  ਉਨ੍ਹਾਂ ਨੂੰ ਮੁਫਤ ਦੁਪਹਿਰ ਦੇ ਖਾਣੇ ਦੀ ਪਲੇਟ ਫੜਨ ਲਈ ਝਗੜਾ ਕਰਦੇ ਅਤੇ ਲੜਦੇ ਦੇਖਿਆ ਗਿਆ।। ਇਸਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਈ ਸੀ। ਜਿਸ ਦੌਰਾਨ ਸਿੱਖਿਆ ਵਿਭਾਗ ਉੱਤੇ ਸਵਾਲ ਖੜ੍ਹੇ ਹੋਏ ਸਨ।
    Published by:Sukhwinder Singh
    First published: