Home /News /punjab /

ਨਾਬਾਲਿਗ ਲੜਕੇ ਦੇ ਅਨੰਦ ਕਾਰਜ ਕਰਵਾਉਣ ਵਾਲੇ ਗ੍ਰੰਥੀ ਖਿਲਾਫ ਮਾਮਲਾ ਦਰਜ

ਨਾਬਾਲਿਗ ਲੜਕੇ ਦੇ ਅਨੰਦ ਕਾਰਜ ਕਰਵਾਉਣ ਵਾਲੇ ਗ੍ਰੰਥੀ ਖਿਲਾਫ ਮਾਮਲਾ ਦਰਜ

 • Share this:
  BALDEV SHARMA

  ਬੁਢਲਾਡਾ -  ਲਾੜਾ ਲਾੜੀ ਦੇ ਆਨੰਦ ਕਾਰਜ ਦੌਰਾਨ ਲਾੜੇ ਦੀ ਉਮਰ ਘੱਟ ਹੋਣ ਕਾਰਨ ਚਾਈਲਡ ਮੈਰਿਜ ਐਕਟ ਅਧੀਨ ਆਨੰਦ ਕਾਰਜ ਕਰਵਾਉਣ ਵਾਲੇ ਗ੍ਰੰਥੀ ਖਿਲਾਫ ਮਾਮਲਾ ਦਰਜ ਕਰਨ ਦਾ ਸਮਾਚਾਰ ਮਿਲਿਆ ਹੈ। ਜਿਲ੍ਹਾਂ ਸ਼ੈਸ਼ਨ ਜੱਜ ਮਾਨਸਾ ਨੇ ਆਪਣੇ ਇੱਕ ਹੁਕਮ ਰਾਹੀਂ ਸਿਟੀ ਪੁਲਿਸ ਨੂੰ ਹਦਾਇਤ ਕੀਤੀ ਹੈ ਕਿ ਸ਼ਹੀਦ ਬਾਬਾ ਜੀਵਨ ਸਿੰਘ ਗੁਰਦੁਆਰਾ ਸਾਹਿਬ ਕੁਲਾਣਾ ਰੋਡ ਦੇ ਗ੍ਰੰਥੀ ਬਲਵਿੰਦਰ ਸਿੰਘ ਵੱਲੋਂ ਗੋਸ਼ਨ ਕੋਰ ਅਤੇ ਗੋਬਿੰਦ ਸਿੰਘ ਦਾ ਆਨੰਦ ਕਾਰਜ ਕਰਵਾਇਆ ਗਿਆ ਸੀ।

  ਆਨੰਦ ਕਾਰਜ ਦੌਰਾਨ ਲੜਕੀ ਦੀ ਉਮਰ 21 ਸਾਲ ਅਤੇ ਲੜਕੇ ਦੀ ਉਮਰ 20 ਸਾਲ ਸੀ ਜ਼ੋ ਚਾਈਲਡਲ ਮੈਰਿਜ ਐਕਟ 2006 ਦੀ ਉਲੰਘਣਾ ਕਰਦਾ ਹੈ। ਸਬ ਇੰਸਪੈਕਟਰ ਬਲਦੇਵ ਸਿੰਘ ਵੱਲੋਂ ਗ੍ਰੰਥੀ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
  Published by:Ashish Sharma
  First published:

  Tags: Mansa

  ਅਗਲੀ ਖਬਰ