ਰਿਸ਼ਤਵਖੋਰੀ ਦੇ ਦੋਸ਼ ’ਚ ਬਰਨਾਲਾ ਦੇ ਐਸ.ਐਚ.ਓ ਅਤੇ ਏ.ਐਸ.ਆਈ ਵਿਰੁੱਧ ਪਰਚਾ ਦਰਜ

Ashish Sharma | News18 Punjab
Updated: July 16, 2020, 7:28 PM IST
share image
ਰਿਸ਼ਤਵਖੋਰੀ ਦੇ ਦੋਸ਼ ’ਚ ਬਰਨਾਲਾ ਦੇ ਐਸ.ਐਚ.ਓ ਅਤੇ ਏ.ਐਸ.ਆਈ ਵਿਰੁੱਧ ਪਰਚਾ ਦਰਜ
ਰਿਸ਼ਤਵਖੋਰੀ ਦੇ ਦੋਸ਼ ’ਚ ਬਰਨਾਲਾ ਦੇ ਐਸ.ਐਚ.ਓ ਅਤੇ ਏ.ਐਸ.ਆਈ ਵਿਰੁੱਧ ਪਰਚਾ ਦਰਜ

1 ਲੱਖ 4 ਹਜ਼ਾਰ ਰਿਸ਼ਵਤ ਦੇ ਰੁਪਏ ਸਮੇਤ ਇੱਕ ਏ.ਐਸ.ਆਈ ਕਾਬੂ

  • Share this:
  • Facebook share img
  • Twitter share img
  • Linkedin share img
ਬਰਨਾਲਾ ਪੁਲਿਸ ਨੇ ਥਾਣਾ ਸਿਟੀ-1 ਦੇ ਐਸਐਚਓ ਅਤੇ ਬੱਸ ਸਟੈਂਡ ਚੌਂਕੀ ਦੇ ਇੰਚਾਰਜ ਵਿਰੁੱਧ ਰਿਸ਼ਵਤ ਲੈਣ ਦਾ ਮੁਕੱਦਮਾ ਦਰਜ਼ ਕੀਤਾ ਹੈ। ਦੋਵੇਂ ਮੁਲਜ਼ਮਾਂ ਨੇ ਕਿਸੇ ਗੈਂਗਸਟਰ ਨੂੰ 3 ਲੱਖ ਰੁਪਏ ਰਿਸ਼ਵਤ ਲੈ ਕੇ ਛੱਡਿਆ ਸੀ।  ਐਸਐਸਪੀ ਬਰਨਾਲਾ ਦੇ ਨਿਰਦੇਸ਼ਾਂ ’ਤੇ ਐਸਐਚਓ ਅਤੇ ਏਐਸਆਈ ਵਿਰੁੱਧ ਪਰਚਾ ਦਰਜ ਹੋਇਆ ਹੈ।  ਦੋਵੇਂ ਮੁਲਜ਼ਮਾਂ ਵਿੱਚੋਂ ਇੱਕ 1 ਲੱਖ 4 ਹਜ਼ਾਰ ਰੁਪਏ ਸਮੇਤ ਕਾਬੂ ਕੀਤਾ ਹੈ। ਜਦੋਂਕਿ ਐਸਐਚਓ ਦੀ ਗ੍ਰਿਫਤਾਰੀ  ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਡੀਐਸਪੀ ਬਰਨਾਲਾ ਲਖਵੀਰ ਸਿੰਘ ਟਿਵਾਣਾ ਨੇ ਦੱਸਿਆ ਕਿ ਪਿਛਲੇ ਮਹੀਨੇ ਬਰਨਾਲਾ ਸ਼ਹਿਰ ਤੋਂ ਇੱਕ ਵਿਆਹੁਤਾ ਔਰਤ ਬਿਨਾਂ ਕਿਸੇ ਨੂੰ ਦੱਸੇ ਆਪਣੇ ਘਰ ਤੋਂ ਚਲੀ ਗਈ ਸੀ, ਜਿਸਦਾ ਮੁਕੱਦਮਾ ਬਰਨਾਲਾ ਦੇ ਸਿਟੀ-1ਥਾਣੇ ਵਿੱਚ ਦਰਜ ਹੋਇਆ ਸੀ ਅਤੇ ਇਸ ਕੇਸ ਦੀ ਜਾਂਚ ਦੇ ਲਈ ਥਾਣੇਦਾਰ ਪਵਨ ਕੁਮਾਰ ਨੂੰ ਨਿਯੁਕਤ ਕੀਤਾ ਗਿਆ ਸੀ।  ਥਾਣੇਦਾਰ ਨੇ ਮੋਬਾਇਲ ਲੋਕੇਸ਼ਨ ਦੇ ਆਧਾਰ ’ਤੇ ਔਰਤ ਅਤੇ 2 ਹੋਰ ਵਿਅਕਤੀਆਂ ਨੂੰ ਜ਼ਿਲਾ ਮੋਗਾ ਦੇ ਇੱਕ ਪਿੰਡ ਤੋਂ  ਗ੍ਰਿਫ਼ਤਾਰ ਕੀਤਾ ਸੀ। ਉਹਨਾਂ ਦੱਸਿਆ ਕਿ ਤਿੰਨਾਂ ਨੂੰ ਬਰਨਾਲਾ ਥਾਣੇ ਵਿੱਚ ਲਿਆਉਣ ਤੋਂ ਬਾਅਦ ਔਰਤ ਦੇ ਬਿਆਨ ਦਰਜ ਕਰਕੇ ਔਰਤ ਨੂੰ ਉਸਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਸੀ। ਗ੍ਰਿਫ਼ਤਾਰ ਕੀਤੇ ਗਏ ਦੋਵੇਂ ਦੋਸ਼ੀਆਂ ਨੂੰ ਥਾਣੇਦਾਰ ਪਵਨ ਕੁਮਾਰ ਅਤੇ ਐਸਐਚਓ ਨੇ 3 ਲੱਖ ਰੁਪਏ ਰਿਸ਼ਵਤ ਲੈ ਕੇ ਛੱਡ ਦਿੱਤਾ ਸੀ।  ਜ਼ਿਲਾ ਮੋਗਾ ਤੋਂ  ਗ੍ਰਿਫ਼ਤਾਰ ਕੀਤੇ ਗਏ ਦੋਵੇਂ ਵਿਅਕਤੀਆਂ ਵਿੱਚੋਂ ਇੱਕ ਵਿਅਕਤੀ ਦਵਿੰਦਰ ਸਿੰਘ ’ਤੇ ਪੰਜਾਬ ਦੇ ਕਿਸੇ ਹੋਰ ਥਾਣੇ ਵਿੱਚ ਇਰਾਦਾ ਕਤਲ ਦਾ ਮੁਕੱਦਮਾ ਦਰਜ਼ ਸੀ ਅਤੇ ਉਹ ਫ਼ਰਾਰ ਚੱਲ ਰਿਹਾ ਸੀ। ਇਸ ਗੱਲ ਤਾ ਪਤਾ ਦੋਸ਼ੀ ਥਾਣੇਦਾਰ ਅਤੇ ਐਸਐਚਓ ਨੂੰ ਵੀ ਸੀ। ਪਰ ਦੋਸ਼ੀ ਐਸਐਚਓ ਅਤੇ ਥਾਣੇਦਾਰ ਨੇ ਸਭ ਕੁੱਝ ਜਾਣਦੇ ਹੋਏ ਵੀ 3 ਲੱਖ ਰੁਪਏ ਰਿਸ਼ਵਤ ਲੈ ਕੇ ਦੋਵਾਂ ਨੂੰ ਛੱਡ ਦਿੱਤਾ ਸੀ।

ਡੀਐਸਪੀ ਨੇ ਦੱਸਿਆ ਕਿ ਬਰਨਾਲਾ ਪੁਲਿਸ ਨੇ ਦੋਸ਼ੀ ਐਸਐਚਓ ਅਤੇ ਥਾਣੇਦਾਰ ਦੇ ਵਿਰੁੱਧ ਵੱਖ ਵੱਖ ਧਾਰਾਵਾਂ ਤਹਿਤ ਪਰਚਾ ਦਰਜ਼ ਕਰਕੇ ਦੋਸ਼ੀ ਥਾਣੇਦਾਰ ਪਵਨ ਕੁਮਾਰ ਨੂੰ 1 ਲੱਖ 4 ਹਜ਼ਾਰ ਰੁਪਏ ਸਮੇਤ ਕਾਬੂੁ ਕਰ ਲਿਆ ਹੈ। ਜਦਕਿ ਦੋਸ਼ੀ ਐਸਐਚਓ ਬਲਜੀਤ ਸਿੰਘ ਅਜੇ ਫ਼ਰਾਰ ਹੈ ਅਤੇ ਉਸਦਾ ਫ਼ੋਨ ਵੀ ਬੰਦ ਆ ਰਿਹਾ ਹੈ। ਦੋਸ਼ੀ ਐਸਐਚਓ ਨੂੰ ਫ਼ੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਸ ਸਬੰਧੀ ਐਸਐਸਪੀ ਬਰਨਾਲਾ ਸੰਦੀਪ ਗੋਇਲ ਨੇ ਕਿਹਾ ਕਿ ਥਾਣਾ ਸਿਟੀ ਦੇ ਐਸਐਚਓ ਬਲਜੀਤ ਸਿੰਘ ਅਤੇ ਬੱਸ ਸਟੈਂਡ ਚੌਂਕੀ ਦੇ ਇੰਚਾਰਜ ਪਵਨ ਕੁਮਾਰ ਵਿਰੁੱਧ ਰਿਸ਼ਵਤ ਦੇ ਦੋਸ਼ਾਂ ’ਚ ਪਰਚਾ ਦਰਜ਼ ਕੀਤਾ ਗਿਆ ਹੈ। ਰਿਸ਼ਵਤ ਮਾਮਲੇ ਵਿੱਚ ਡੀਜੀਪੀ ਪੰਜਾਬ ਦੀਆਂ ਸਖ਼ਤ ਹਦਾਇਤਾਂ ’ਤੇ ਕਿਸੇ ਨਾਲ ਕੋਈ ਲਿਹਾਜ਼ ਨਹੀਂ ਕੀਤੀ ਜਾ ਸਕਦੀ।
Published by: Ashish Sharma
First published: July 16, 2020, 7:28 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading